bhagwant in parliament ਸਿਟੀਜ਼ਨਸ਼ਿਪ ਸੋਧ ਬਿੱਲ ਲੋਕ ਸਭਾ ਵਿੱਚ ਪਾਸ ਕੀਤਾ ਗਿਆ ਹੈ। ਇਸ ਬਿੱਲ ਨੂੰ ਲੈ ਕੇ ਕਾਫ਼ੀ ਚਰਚਾ ਹੋਈ। ਵਿਚਾਰ ਵਟਾਂਦਰੇ ਦੌਰਾਨ ਆਮ ਆਦਮੀ ਪਾਰਟੀ ਨੇ ਇਸ ਬਿੱਲ ਦਾ ਵਿਰੋਧ ਕੀਤਾ। ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਇਸ ਬਿੱਲ ਦਾ ਵਿਰੋਧ ਕੀਤਾ ਅਤੇ ਇਹ ਵੀ ਕਿਹਾ ਕਿ ਜਿਹੜਾ ਭਾਜਪਾ ਮੈਂਬਰ ਮੇਰਾ ਮੂੰਹ ਸੁੰਘਣਾ ਹੈ ਉਹ ਆ ਕੇ ਮੇਰਾ ਮੂੰਹ ਸੁੰਘ ਸਕਦਾ ਹੈ।
ਦੱਸ ਦੇਈਏ ਕਿ ਸਿਟੀਜ਼ਨਸ਼ਿਪ ਸੋਧ ਬਿੱਲ ਲੋਕ ਸਭਾ ਤੋਂ ਪਾਸ ਕੀਤਾ ਗਿਆ ਹੈ। ਜੇ ਇਸ ਬਿੱਲ ਦੇ ਹੱਕ ‘ਚ 311 ਵੋਟਾਂ ਪਈਆਂ ਸਨ ਤਾਂ ਇਸ ਬਿੱਲ ਦੇ ਵਿਰੁੱਧ 80 ਵੋਟਾਂ ਸਨ।