ਨਵੀਂ ਦਿੱਲੀ : ਸੰਸਦ ਦੀ ਕਾਰਵਾਈ ਦੀ ਸ਼ੁਰੂਆਤ ਅੱਜ ਵੀ ਤੂਫ਼ਾਨੀ ਰਹੀ। ਰਾਜ ਸਭਾ ਦੇ ਸਪੀਕਰ ਜਗਦੀਪ ਧਨਖੜ ਨੇ ਬੇਭਰੋਸਗੀ ਮਤਾ ਲਿਆਉਣ ਲਈ ਵਿਰੋਧੀ ਧਿਰ ਨੂੰ ਝਾੜ ਪਾਈ। ਉਨ੍ਹਾਂ ਕਿਹਾ ਕਿ ਮੈਂ ਕਿਸਾਨ ਦਾ ਪੁੱਤਰ ਹਾਂ, ਮੈਂ ਝੁਕਣ ਵਾਲਾ ਨਹੀਂ ਹਾਂ। ਉਨ੍ਹਾਂ ਕਿਹਾ ਕਿ ਮੈਂ ਦੇਸ਼ ਲਈ ਕੁਝ ਵੀ ਕਰ ਸਕਦਾ ਹਾਂ।ਧਨਖੜ ਦੇ ਬਿਆਨ ‘ਤੇ ਵਿਰੋਧੀ ਧਿਰ ਵੀ ਭੜਕ ਗਈ ਅਤੇ ਖੜਗੇ ਨੇ ਵੀ ਉਨ੍ਹਾਂ ‘ਤੇ ਨਿਸ਼ਾਨਾ ਸਾਧਿਆ।ਖੜਗੇ ਨੇ ਕਿਹਾ- ਮੈਂ ਵੀ ਇੱਕ ਮਜ਼ਦੂਰ ਦਾ ਪੁੱਤਰ ਹਾਂ।
ਧਨਖੜ ਨੇ ਜਦੋਂ ਖੁਦ ਨੂੰ ਕਿਸਾਨ ਦਾ ਬੇਟਾ ਕਿਹਾ ਤਾਂ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਜੇ ਤੁਸੀਂ ਕਿਸਾਨ ਦੇ ਬੇਟੇ ਹੋ ਤਾਂ ਮੈਂ ਵੀ ਮਜ਼ਦੂਰ ਦਾ ਬੇਟਾ ਹਾਂ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਸੰਸਦ ਵਿੱਚ ਬੋਲਣ ਦਾ ਮੌਕਾ ਮਿਲਣਾ ਚਾਹੀਦਾ ਹੈ।
ਸੰਵਿਧਾਨ ‘ਤੇ ਚਰਚਾ-ਜ਼ਿਕਰਯੋਗ ਹੈ ਕਿ ਸੰਸਦ ਦਾ ਸਰਦ ਰੁੱਤ ਸੈਸ਼ਨ ਸ਼ੁਰੂ ਤੋਂ ਹੀ ਹੰਗਾਮੇ ਵਾਲਾ ਰਿਹਾ। ਹਾਲਾਂਕਿ, ਹੁਣ ਅਗਲੇ ਦੋ ਦਿਨ ਬਹੁਤ ਮਹੱਤਵਪੂਰਨ ਹੋਣ ਵਾਲੇ ਹਨ। ਸੰਵਿਧਾਨ ਨੂੰ ਅਪਣਾਉਣ ਦੀ 75ਵੀਂ ਵਰ੍ਹੇਗੰਢ ‘ਤੇ ਅੱਜ ਤੋਂ ਵਿਸ਼ੇਸ਼ ਚਰਚਾ ਸ਼ੁਰੂ ਹੋ ਗਈ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬਹਿਸ ਦੀ ਸ਼ੁਰੂਆਤ ਕੀਤੀ।
ਕਾਂਗਰਸ ਦੀ ਦੇਣ ਨਹੀਂ ਹੈ ਸੰਵਿਧਾਨ-ਰਾਜਨਾਥ ਸਿੰਘ ਨੇ ਕਿਹਾ ਕਿ ਕੁਝ ਲੋਕ ਸੋਚਦੇ ਹਨ ਕਿ ਸੰਵਿਧਾਨ ਉਨ੍ਹਾਂ ਨੇ ਬਣਾਇਆ ਹੈ ਪਰ ਤੁਹਾਨੂੰ ਦੱਸ ਦੇਈਏ ਕਿ ਇਹ ਕਿਸੇ ਇੱਕ ਪਾਰਟੀ ਦਾ ਯੋਗਦਾਨ ਨਹੀਂ ਹੈ। ਰਾਹੁਲ ਗਾਂਧੀ ‘ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਕੁਝ ਨੇਤਾ ਸੰਵਿਧਾਨ ਦੀ ਕਾਪੀ ਆਪਣੀਆਂ ਜੇਬਾਂ ‘ਚ ਰੱਖਦੇ ਹਨ ਕਿਉਂਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਇਹੀ ਸਿੱਖਿਆ ਦਿੱਤੀ ਜਾਂਦੀ ਹੈ।