70.83 F
New York, US
April 24, 2025
PreetNama
ਸਮਾਜ/Social

ਸੰਸਦ ਦੇ ਬਜਟ ਸੈਸ਼ਨ ‘ਚ ਦਿੱਲੀ ਹਿੰਸਾ ਰਹੇਗੀ ਕਾਂਗਰਸ ਦਾ ਅਹਿਮ ਮੁੱਦਾ

congress will raise: ਕਾਂਗਰਸ ਸੰਸਦ ਵਿੱਚ ਪੂਰੇ ਜੋਸ਼ ਨਾਲ ਦਿੱਲੀ ਹਿੰਸਾ ਦਾ ਮੁੱਦਾ ਚੁੱਕੇਗੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫੇ ਦੀ ਮੰਗ ਕਰੇਗੀ। ਸੰਸਦ ਦੇ ਬਜਟ ਸੈਸ਼ਨ ਦਾ ਦੂਜਾ ਪੜਾਅ ਸੋਮਵਾਰ ਤੋਂ ਸ਼ੁਰੂ ਹੋਵੇਗਾ। ਮਿਲੀ ਜਾਣਕਾਰੀ ਦੇ ਅਨੁਸਾਰ ਪਾਰਟੀ ਸੰਸਦ ਦੇ ਦੋਵਾਂ ਸਦਨਾਂ ਵਿੱਚ ਸੋਮਵਾਰ ਨੂੰ ਮੁਲਤਵੀ ਪ੍ਰਸਤਾਵ ਦਾ ਨੋਟਿਸ ਦੇ ਕੇ ਦਿੱਲੀ ਹਿੰਸਾ ਦੇ ਮੁੱਦੇ ‘ਤੇ ਬਹਿਸ ਦੀ ਮੰਗ ਕਰ ਸਕਦੀ ਹੈ। ਇਸ ਦੌਰਾਨ ਕਾਂਗਰਸ ਸੰਸਦੀ ਪਾਰਟੀ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਵੀ ਕਿਹਾ ਕਿ ਪਾਰਟੀ ਸੰਸਦ ਵਿੱਚ ਦਿੱਲੀ ਹਿੰਸਾ ਦੇ ਮੁੱਦੇ ਦਾ ਜ਼ੋਰ-ਸ਼ੋਰ ਨਾਲ ਉਭਾਰ ਕਰੇਗੀ।
ਅਧੀਰ ਰੰਜਨ ਚੌਧਰੀ ਨੇ ਕਿਹਾ, “ਸਰਕਾਰ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ।” ਮੈਂ ਸੋਚਦਾ ਹਾਂ ਕਿ ਹਿੰਸਾ ਫੈਲਾਉਣ ਵਾਲਿਆਂ ਅਤੇ ਪੁਲਿਸ ਅਧਿਕਾਰੀਆਂ ਦੇ ਇੱਕ ਸਮੂਹ ਦੀ ਹਿੰਸਾ ਵਿੱਚ ਮਿਲੀਭੁਗਤ ਹੋ ਸਕਦੀ ਹੈ ਜਿਸ ਕਾਰਨ ਸਾਡੀ (ਭਾਰਤ ਦੀ) ਤਸਵੀਰ ਦੁਨੀਆ ਭਰ ਵਿੱਚ ਦਾਗੀ ਹੋ ਗਈ ਹੈ। ਇਹ ਸਾਡੇ ਸਾਰਿਆਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ।” ਉਨ੍ਹਾਂ ਕਿਹਾ,“ਅਸੀਂ ਸਦਨ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫੇ ਦੀ ਮੰਗ ਕਰਨਾ ਜਾਰੀ ਰੱਖਾਂਗੇ।”

ਜ਼ਿਕਰਯੋਗ ਹੈ ਕਿ ਕਾਂਗਰਸ ਸਮੇਤ ਹੋਰ ਵਿਰੋਧੀ ਪਾਰਟੀਆਂ ਨੇ ਕਿਹਾ ਕਿ ਦਿੱਲੀ ਹਿੰਸਾ ਦੌਰਾਨ ਪੱਖਪਾਤੀ ਰਵੱਈਆ ਅਪਣਾਉਂਦੇ ਹੋਏ ਪੁਲਿਸ’ ‘ਨੇ ਕੋਈ ਕਾਰਵਾਈ ਨਹੀਂ ਕੀਤੀ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਅਗਵਾਈ ਵਾਲੇ ਵਫ਼ਦ ਨੇ ਕੇਂਦਰ ਸਰਕਾਰ ਨੂੰ ਰਾਜਧਰਮ ਦੀ ਯਾਦ ਦਿਵਾਉਂਦਿਆਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫੇ ਦੀ ਮੰਗ ਕੀਤੀ ਸੀ। ਕਾਂਗਰਸ ਦਾ ਦੋਸ਼ ਹੈ ਕਿ ਸ਼ਾਹ ਨੇ ਇਸ ਮਾਮਲੇ ਵਿੱਚ ਆਪਣੀ ਜ਼ਿੰਮੇਵਾਰੀ ਨੂੰ ਸਹੀ ਢੰਗ ਨਾਲ ਨਹੀਂ ਨਿਭਾਇਆ।

Related posts

ਬੈਂਕਾਕ ‘ਚ ਹੁਣ ਪਹਿਲਾਂ ਵਾਂਗ ਘੁੰਮਣ ਜਾ ਸਕਣਗੇ ਟੂਰਿਸਟ, ਥਾਈਲੈਂਡ ਸਰਕਾਰ ਨੇ ਦਿੱਤੀ ਵੱਡੀ ਛੋਟ

On Punjab

ਗੁਜਰਾਤ ਮਗਰੋਂ ਹੁਣ ਰਾਜਸਥਾਨ ‘ਚ ਅੱਤਵਾਦੀ ਹਮਲੇ ਦਾ ਖਤਰਾ, ਸੂਬੇ ‘ਚ ਅਲਰਟ

On Punjab

ਭਾਰਤ ਚੈਂਪੀਅਨਜ਼ ਟਰਾਫ਼ੀ ਦੇ ਫਾਈਨਲ ਵਿਚ

On Punjab