36.52 F
New York, US
February 23, 2025
PreetNama
ਰਾਜਨੀਤੀ/Politics

ਸੰਸਦ ਭਵਨ ’ਚ National Youth Parliament Festival 2021 ਦਾ ਆਗਾਜ਼, ਓਮ ਬਿਰਲਾ ਤੇ ਕਿਰੇੇਨ ਰਿਜਿਜੂ ਨੇ ਕੀਤਾ ਸੰਬੋਧਨ

ਸੰਸਦ ਭਵਨ ਦੇ ਕੇਂਦਰ ਹਾਲ ’ਚ ਰਾਸ਼ਟਰੀ ਯੁਵਾ ਸੰਸਦ ਮਹਾਉਤਸਵ 2021 ( National Youth Parliament Festival 2021 ) ਦੀ ਸ਼ੁਰੂਆਤ ਹੋ ਗਈ ਹੈ। ਇਸ ਮੌਕੇ ਯੁਵਾ ਮਾਮਲੇ ਤੇ ਖੇਡ ਰਾਜ ਮੰਤਰੀ ਕਿਰੇਨ ਰਿਜਿਜੂ ਨੇ ਭਾਸ਼ਣ ਦਿੱਤਾ। ਮਹਾਉਤਸਵ ’ਚ ਓਮ ਬਿਰਲਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਲੋਕਾਂ ਦਾ ਸਾਡੇ ਲੋਕਤੰਤਰ ’ਚ ਵਿਸ਼ਵਾਸ ਹੈ।
ਲੋਕ ਸਭਾ ਸਪੀਕਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੌਜਵਾਨਾਂ ’ਤੇ ਬਹੁਤ ਭਰੋਸਾ ਤੇ ਵਿਸ਼ਵਾਸ ਕਰਦੇ ਹਨ। ਉਨ੍ਹਾਂ ਹੋਰ ਕਿਹਾ ਕਿ ਨੌਜਵਾਨ ਮਹਿਲਾਵਾਂ ਅੱਜ ਹਰ ਖੇਤਰ ’ਚ ਮੋਹਰੀ ਭੂਮਿਕਾ ਨਿਭਾ ਰਹੀਆਂ ਹਨ। ਬਿਰਲਾ ਨੇ ਕਿਹਾ ਕਿ ਨਾਗਰਿਕ ਆਪਣੀ ਭੂਮਿਕਾ ਨੂੰ ਸਿਰਫ਼ ਵੋਟ ਤਕ ਸੀਮਤ ਨਾ ਰੱਖਣ ਸਗੋਂ ਤੁਹਾਡੀ ਨੌਜਵਨ ਸ਼ਕਤੀ ਦੇਸ਼ ਦੇ ਨਿਰਮਾਣ ’ਚ ਵੀ ਯੋਗਦਾਨ ਪਾਵੇਗੀ। ਉਨ੍ਹਾਂ ਕਿਹਾ ਕਿ ਲੋਕਤੰਤਰ, ਨੀਤੀ ਨਿਰਮਾਣ, ਕਾਨੂੰਨ ਨਿਰਮਾਣ ਤਿੰਨਾਂ ’ਚ ਸਾਡੀ ਸਾਂਝੇਦਾਰੀ ਹੋਣੀ ਚਾਹੀਦੀ ਹੈ। ਲੋਕਤੰਤਰ ਨੂੰ ਮਜ਼ਬੂਤ ਬਣਾਉਣ ’ਚ ਨੌਜਵਾਨਾਂ ਦੀ ਸਰਗਰਮ ਭੂੁਮਿਕਾ ਹੋਣੀ ਚਾਹੀਦੀ ਹੈ।
ਜ਼ਿਕਰਯੋਗ ਹੈ ਕਿ ਹਰ ਸਾਲ ਮਨਾਇਆ ਜਾਣ ਵਾਲਾ ਇਹ ਪ੍ਰੋਗਰਾਮ ਇਸ ਵਾਰ 12 ਤੋਂ 16 ਜਨਵਰੀ ਤਕ ਆਯੋਜਿਤ ਕੀਤਾ ਜਾਵੇਗਾ। ਕੋਰੋਨਾ ਮਹਾਮਾਰੀ ਕਾਰਨ ਯੁਵਾ ਮਹਾਉਤਸਵ ਵਰਚੂਅਲ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸਾਲ ਦੇ ਤਿਉਹਾਰ ਦਾ ਵਿਸ਼ਾ ‘ਯੁਵਾ ਉਤਸਵ ਨਵੇਂ ਭਾਰਤ ਦਾ ਹੈ, ਜੋ ਦੱਸਦਾ ਹੈ ਕਿ ਨੌਜਵਾਨ ਨਵੇਂ ਭਾਰਤ ਦੇ ਉਤਸਵ ਨੂੰ ਜੀਵਤ ਕਰਦੇ ਹਨ।’
ਪ੍ਰਧਾਨ ਮੰਤਰੀ ਨਰਿੰਦਰ ਮੋਦੀ 12 ਜਨਵਰੀ ਨੂੰ ਸਵੇਰੇ 10.30 ਵਜੇ ਵੀਡੀਓ ਕਾਨਫਰੰਸਿੰਗ ਜ਼ਰੀਏ ਦੂਸਰੇ ਯੁਵਾ ਸੰਸਦ ਮਹਾਉਤਸਵ ਦੇ ਆਯੋਜਨ ਨੂੰ ਸੰਬਧਨ ਕਰਨਗੇ। ਸਮਾਰੋਹ ਦੌਰਾਨ ਤਿੰਨ ਰਾਸ਼ਟਰੀ ਜੇਤੂ ਵੀ ਆਪਣੇ ਵਿਚਾਰ ਪ੍ਰਗਟ ਕਰਨਗੇ।

Related posts

Time Magazine: ਦੁਨੀਆ ਦੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ‘ਚ ਸ਼ਾਹੀਨ ਬਾਗ ਦੀ ਦਾਦੀ ਦਾ ਨਾਂ

On Punjab

ਸੰਕਟ ‘ਚ ਵੰਸ਼ਵਾਦੀ ਸਿਆਸਤ ! ਗਾਂਧੀ, ਠਾਕਰੇ, ਬਾਦਲ ਤੇ ਮੁਲਾਇਮ ਪਰਿਵਾਰ ਦੀਆਂ ਮੁਸ਼ਕਿਲਾਂ ਨਹੀਂ ਹੋ ਰਹੀਆਂ ਘੱਟ

On Punjab

ਦੇਖੋ ਆਪਣਾ ਦੇਸ਼ 2024 ਵਿੱਚ ਤੁਸੀਂ ਆਪਣੇ ਮਨਪਸੰਦ ਸੈਰ-ਸਪਾਟਾ ਸਥਾਨ ਲਈ ਕਰ ਸਕਦੇ ਹੋ ਵੋਟ, ਕਰਨਾ ਹੋਵੇਗਾ ਇਹ ਕੰਮ

On Punjab