24.24 F
New York, US
December 22, 2024
PreetNama
ਰਾਜਨੀਤੀ/Politics

ਸੰਸਦ ਭਵਨ ਦੀ ਛੱਤ ‘ਤੇ 6.5 ਮੀਟਰ ਉੱਚੇ ਅਸ਼ੋਕਾ ਸਤੰਭ ਦਾ ਪੀਐਮ ਮੋਦੀ ਨੇ ਕੀਤਾ ਉਦਘਾਟਨ

ਪ੍ਰਧਾਨ ਮੰਤਰੀ ਮੋਦੀ ਨੇ ਸੋਮਵਾਰ ਸਵੇਰੇ ਸੰਸਦ ਭਵਨ ਦੀ ਛੱਤ ‘ਤੇ ਰਾਸ਼ਟਰੀ ਪ੍ਰਤੀਕ ਦਾ ਉਦਘਾਟਨ ਕੀਤਾ। ਕਾਂਸੇ ਦਾ ਬਣਿਆ ਅਸ਼ੋਕ ਥੰਮ੍ਹ 6.5 ਮੀਟਰ ਉੱਚਾ ਹੈ। ਇਸ ਦੌਰਾਨ ਮੋਦੀ ਨੇ ਨਵੀਂ ਸੰਸਦ ਦੇ ਕੰਮ ਵਿਚ ਲੱਗੇ ਲੋਕਾਂ ਨਾਲ ਵੀ ਗੱਲਬਾਤ ਕੀਤੀ।

ਇਸ ਮੌਕੇ ਪ੍ਰਧਾਨ ਮੰਤਰੀ ਦੇ ਨਾਲ ਲੋਕ ਸਭਾ ਸਪੀਕਰ ਓਮ ਬਿਰਲਾ, ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਵੀ ਮੌਜੂਦ ਸਨ। ਪ੍ਰਧਾਨ ਮੰਤਰੀ ਨੇ ਉੱਥੇ ਸਥਾਪਿਤ ਦੋ ਲਿਵਰਾਂ ਨੂੰ ਖਿੱਚ ਕੇ ਅਸ਼ੋਕ ਪਿੱਲਰ ਦਾ ਉਦਘਾਟਨ ਕੀਤਾ।

ਇਸ ਸਾਲ ਤਕ ਕੰਮ ਪੂਰਾ ਹੋਣ ਦੀ ਉਮੀਦ

ਸੈਂਟਰਲ ਵਿਸਟਾ ਪ੍ਰੋਜੈਕਟ ਤਹਿਤ ਸੰਸਦ ਭਵਨ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਨਵੀਂ ਇਮਾਰਤ ਦਾ ਕੰਮ ਇਸ ਸਾਲ ਪੂਰਾ ਹੋਣ ਦੀ ਉਮੀਦ ਹੈ। ਇਹ ਇਮਾਰਤ ਇੱਕ ਤਿਕੋਣ ਦੀ ਸ਼ਕਲ ਵਿੱਚ ਹੋਵੇਗੀ, ਜਿਸ ਦੇ ਅੰਦਰਲੇ ਹਿੱਸੇ ਵਿੱਚ ਪ੍ਰਮੁੱਖ ਤੌਰ ‘ਤੇ ਤਿੰਨ ਰਾਸ਼ਟਰੀ ਚਿੰਨ੍ਹ ਹੋਣਗੇ, ਜਿਨ੍ਹਾਂ ਵਿੱਚ ਕਮਲ, ਮੋਰ ਅਤੇ ਬੋਹੜ ਦਾ ਰੁੱਖ ਸ਼ਾਮਲ ਹੈ। ਇਸ ਦੇ ਨਾਲ ਹੀ ਲੋਕ ਸਭਾ ਦਾ ਵਿਸ਼ਾ ਰਾਸ਼ਟਰੀ ਪੰਛੀ ਮੋਰ ਹੋਵੇਗਾ। ਰਾਜ ਸਭਾ ਵਿੱਚ ਰਾਸ਼ਟਰੀ ਫੁੱਲ ਕਮਲ ਹੋਵੇਗਾ।

ਜ਼ਿਕਰਯੋਗ ਹੈ ਕਿ ਦਸੰਬਰ, 2020 ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਅਤਿਆਧੁਨਿਕ ਸਹੂਲਤਾਂ ਵਾਲੇ ਨਵੇਂ ਸੰਸਦ ਭਵਨ ਦਾ ਨੀਂਹ ਪੱਥਰ ਰੱਖਿਆ ਸੀ। ਨਵੇਂ ਸੰਸਦ ਭਵਨ ਵਿੱਚ ਇੱਕ ਵਿਸ਼ਾਲ ਸੰਵਿਧਾਨਕ ਹਾਲ ਹੋਵੇਗਾ, ਜੋ ਦੇਸ਼ ਦੀ ਲੋਕਤੰਤਰੀ ਵਿਰਾਸਤ ਦੀ ਝਲਕ ਦੇਵੇਗਾ। ਸੰਸਦ ਮੈਂਬਰਾਂ ਲਈ ਇੱਕ ਲਾਉਂਜ ਅਤੇ ਲਾਇਬ੍ਰੇਰੀ ਵੀ ਹੋਵੇਗੀ। ਨਾਲ ਹੀ ਖਾਣੇ ਅਤੇ ਪਾਰਕਿੰਗ ਲਈ ਵੀ ਕਾਫੀ ਥਾਂ ਹੋਵੇਗੀ।

Related posts

ਦਿੱਲੀ ਮੋਰਚੇ ‘ਚ ਮਨੁੱਖੀ ਅਧਿਕਾਰ ਦਿਵਸ ਮਨਾਇਆ ਗਿਆ, ਬੁੱਧੀਜੀਵੀਆਂ ਨੂੰ ਰਿਹਾਅ ਕਰਨ ‘ਤੇ ਕਾਲੇ ਕਾਨੂੰਨ ਰੱਦ ਕਰਨ ਲਈ ਕੀਤੀ ਗਈ ਆਵਾਜ਼ ਬੁਲੰਦ

On Punjab

ਆਖ਼ਿਰ ਕੀ ਹੈ ਇਹ Pegasus ਤੇ ਕਿਹੜੇ ਦਿੱਗਜਾਂ ਦੀ ਹੋਈ ਜਾਸੂਸੀ, ਜਾਣੋ ਇਸ Spyware ਦੀ ਪੂਰੀ ਕਹਾਣੀ ਤੇ ਇਸ ਦੀ ਖਾਸੀਅਤ

On Punjab

ਜੇ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਸਮੇਤ ਬਰਗਾੜੀ ਕਾਂਡ ‘ਚ ਇਨਸਾਫ ਨਾ ਦਵਾਇਆ ਤਾਂ ਕੈਪਟਨ ਦਾ ਹਾਲ ਵੀ ਬਾਦਲਾਂ ਵਾਲਾ ਹੋਵੇਗਾ : ਦਾਦੂਵਾਲ

On Punjab