34.32 F
New York, US
February 3, 2025
PreetNama
ਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਸੁਰੱਖਿਆ ਮੁਲਾਜ਼ਮ ਦੀ ਗੋਲ਼ੀ ਲੱਗਣ ਨਾਲ ਮੌਤ, ਹਥਿਆਰ ਦੀ ਸਫ਼ਾਈ ਕਰਦਿਆਂ ਚੱਲੀ ਗੋਲ਼ੀ

ਲੁਧਿਆਣਾ : ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਸੁਰੱਖਿਆ ਅਮਲੇ ’ਚ ਤਾਇਨਾਤ ਸੁਰੱਖਿਆ ਮੁਲਾਜ਼ਮ ਦੀ ਗੋਲ਼ੀ ਲੱਗਣ ਨਾਲ ਮੌਤ ਹੋ ਗਈ। 32 ਸਾਲਾ ਸੀਆਈਐੱਸਐੱਫ ਦਾ ਜਵਾਨ ਸੰਦੀਪ ਕੁਮਾਰ ਯੂਪੀ ਦੇ ਜ਼ਿਲ੍ਹਾ ਮੁਜ਼ੱਫਰਪੁਰ, ਪਿੰਡ ਰਾਜਪੁਰ ਦਾ ਰਹਿਣ ਵਾਲਾ ਸੀ। ਥਾਣਾ ਡਵੀਜ਼ਨ ਨੰਬਰ ਅੱਠ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਰੋਜ਼ ਗਾਰਡਨ ਨੇੜੇ ਗੋਲ਼ੀ ਚੱਲਣ ਦੀ ਆਵਾਜ਼ ਆੀ ਹੈ। ਪੁਲਿਸ ਮੌਕੇ ’ਤੇ ਪੁੱਜੀ ਤਾਂ ਸੰਸਦ ਮੈਂਬਰ ਦੀ ਰਿਹਾਇਸ਼ ’ਤੇ ਸੰਦੀਪ ਦੀ ਲਾਸ਼ ਪਈ ਸੀ। ਨਾਲ ਹੀ ਉਸ ਦਾ ਹਥਿਆਰ ਵੀ ਪਿਆ ਸੀ। ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਸੁਰੱਖਿਆ ਮੁਲਾਜ਼ਮ ਹਥਿਆਰ ਦੀ ਸਫ਼ਾਈ ਕਰ ਰਿਹਾ ਸੀ ਤੇ ਉਸੇ ਵੇਲੇ ਗੋਲ਼ੀ ਚੱਲ ਗਈ ਜਿਹੜੀ ਉਸ ਦੇ ਜਬੜੇ ਨੂੰ ਚੀਰਦੀ ਹੋਈ ਨਿਕਲ ਗਈ।

Related posts

ਭਾਰਤ ਅੱਗੇ ਝੁਕਿਆ ਕੈਨੇਡਾ , 10 ਅਕਤੂਬਰ ਤੋਂ ਪਹਿਲਾਂ ਹੀ ਆਪਣੇ ਡਿਪਲੋਮੈਟਾਂ ਨੂੰ ਹੋਰ ਦੇਸ਼ਾਂ ‘ਚ ਭੇਜਿਆ

On Punjab

ਕੌਣ ਬਣੇਗਾ ਪ੍ਰਧਾਨ ਮੰਤਰੀ ਮੋਦੀ ਦਾ ਉੱਤਰਾਧਿਕਾਰੀ, ਯੋਗੀ-ਸ਼ਾਹ ਜਾਂ ਗਡਕਰੀ?

On Punjab

ਅਮਰੀਕੀ ਦਬਾਅ ਮਗਰੋਂ ਮੈਕਸੀਕੋ ਨੇ ਕੱਢੇ 311 ਭਾਰਤੀ

On Punjab