ਮੁੰਬਈ-ਬਲੂ-ਚਿੱਪ ਸਟਾਕ ਐਚਡੀਐਫਸੀ ਬੈਂਕ ਅਤੇ ਰਿਲਾਇੰਸ ਇੰਡਸਟਰੀਜ਼ ਵਿੱਚ ਖਰੀਦਦਾਰੀ ਦੇ ਕਾਰਨ ਸ਼ੇਅਰ ਬਾਜ਼ਾਰ ਨੇ ਸੋਮਵਾਰ ਨੂੰ ਅੱਠ ਦਿਨਾਂ ਦੀ ਗਿਰਾਵਟ ਦੇ ਦੌਰ ਨੂੰ ਤੋੜ ਦਿੱਤਾ ਅਤੇ ਬੈਂਚਮਾਰਕ ਸੈਂਸੈਕਸ 57 ਅੰਕਾਂ ਦੇ ਵਾਧੇ ਨਾਲ ਬੰਦ ਹੋਇਆ। ਸੋਮਵਾਰ ਨੂੰ ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 57.65 ਅੰਕ ਜਾਂ 0.08 ਫੀਸਦੀ ਚੜ੍ਹ ਕੇ 75,996.86 ’ਤੇ ਬੰਦ ਹੋਇਆ। ਹਾਲਾਂਕਿ ਦਿਨ ਦੇ ਦੌਰਾਨ ਬੈਰੋਮੀਟਰ 644.45 ਅੰਕ ਜਾਂ 0.84 ਪ੍ਰਤੀਸ਼ਤ ਦੀ ਗਿਰਾਵਟ ਨਾਲ 75,294.76 ’ਤੇ ਆ ਗਿਆ ਸੀ। ਇਸ ਦੌਰਾਨ NSE Nifty 30.25 ਅੰਕ ਜਾਂ 0.13 ਫੀਸਦੀ ਦੀ ਤੇਜ਼ੀ ਨਾਲ 22,959.50 ’ਤੇ ਪਹੁੰਚ ਗਿਆ।
30 ਸ਼ੇਅਰਾਂ ਵਾਲੇ ਬਲੂ-ਚਿੱਪ ਪੈਕ ਤੋਂ ਬਜਾਜ ਫਿਨਸਰਵ, ਪਾਵਰ ਗਰਿੱਡ, ਇੰਡਸਇੰਡ ਬੈਂਕ, ਅਡਾਨੀ ਪੋਰਟਸ, ਅਲਟਰਾਟੈੱਕ ਸੀਮੈਂਟ, ਐਚਡੀਐਫਸੀ ਬੈਂਕ, ਜ਼ੋਮੈਟੋ ਅਤੇ ਟਾਟਾ ਮੋਟਰਜ਼ ਪ੍ਰਮੁੱਖ ਲਾਭਾਂ ਵਿੱਚ ਸਨ। ਮਹਿੰਦਰਾ ਐਂਡ ਮਹਿੰਦਰਾ, ਭਾਰਤੀ ਏਅਰਟੈੱਲ, ਟਾਟਾ ਕੰਸਲਟੈਂਸੀ ਸਰਵਿਸਿਜ਼, ਇਨਫੋਸਿਸ, ਆਈਸੀਆਈਸੀਆਈ ਬੈਂਕ ਅਤੇ ਆਈਟੀਸੀ ਸਭ ਤੋਂ ਵੱਧ ਪਿੱਛੇ ਰਹੇ।