ਮੁੰਬਈ-ਬਲੂ-ਚਿੱਪ ਸਟਾਕ ਐਚਡੀਐਫਸੀ ਬੈਂਕ ਅਤੇ ਰਿਲਾਇੰਸ ਇੰਡਸਟਰੀਜ਼ ਵਿੱਚ ਖਰੀਦਦਾਰੀ ਦੇ ਕਾਰਨ ਸ਼ੇਅਰ ਬਾਜ਼ਾਰ ਨੇ ਸੋਮਵਾਰ ਨੂੰ ਅੱਠ ਦਿਨਾਂ ਦੀ ਗਿਰਾਵਟ ਦੇ ਦੌਰ ਨੂੰ ਤੋੜ ਦਿੱਤਾ ਅਤੇ ਬੈਂਚਮਾਰਕ ਸੈਂਸੈਕਸ 57 ਅੰਕਾਂ ਦੇ ਵਾਧੇ ਨਾਲ ਬੰਦ ਹੋਇਆ। ਸੋਮਵਾਰ ਨੂੰ ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 57.65 ਅੰਕ ਜਾਂ 0.08 ਫੀਸਦੀ ਚੜ੍ਹ ਕੇ 75,996.86 ’ਤੇ ਬੰਦ ਹੋਇਆ। ਹਾਲਾਂਕਿ ਦਿਨ ਦੇ ਦੌਰਾਨ ਬੈਰੋਮੀਟਰ 644.45 ਅੰਕ ਜਾਂ 0.84 ਪ੍ਰਤੀਸ਼ਤ ਦੀ ਗਿਰਾਵਟ ਨਾਲ 75,294.76 ’ਤੇ ਆ ਗਿਆ ਸੀ। ਇਸ ਦੌਰਾਨ NSE Nifty 30.25 ਅੰਕ ਜਾਂ 0.13 ਫੀਸਦੀ ਦੀ ਤੇਜ਼ੀ ਨਾਲ 22,959.50 ’ਤੇ ਪਹੁੰਚ ਗਿਆ।
30 ਸ਼ੇਅਰਾਂ ਵਾਲੇ ਬਲੂ-ਚਿੱਪ ਪੈਕ ਤੋਂ ਬਜਾਜ ਫਿਨਸਰਵ, ਪਾਵਰ ਗਰਿੱਡ, ਇੰਡਸਇੰਡ ਬੈਂਕ, ਅਡਾਨੀ ਪੋਰਟਸ, ਅਲਟਰਾਟੈੱਕ ਸੀਮੈਂਟ, ਐਚਡੀਐਫਸੀ ਬੈਂਕ, ਜ਼ੋਮੈਟੋ ਅਤੇ ਟਾਟਾ ਮੋਟਰਜ਼ ਪ੍ਰਮੁੱਖ ਲਾਭਾਂ ਵਿੱਚ ਸਨ। ਮਹਿੰਦਰਾ ਐਂਡ ਮਹਿੰਦਰਾ, ਭਾਰਤੀ ਏਅਰਟੈੱਲ, ਟਾਟਾ ਕੰਸਲਟੈਂਸੀ ਸਰਵਿਸਿਜ਼, ਇਨਫੋਸਿਸ, ਆਈਸੀਆਈਸੀਆਈ ਬੈਂਕ ਅਤੇ ਆਈਟੀਸੀ ਸਭ ਤੋਂ ਵੱਧ ਪਿੱਛੇ ਰਹੇ।
ਡਿਪਾਜ਼ਿਟਰੀਆਂ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 2025 ਵਿੱਚ ਹੁਣ ਤੱਕ FPIs ਵੱਲੋਂ ਕੁੱਲ ਆਊਟਫਲੋ 99,299 ਕਰੋੜ ਰੁਪਏ ਭਾਵ 1 ਲੱਖ ਕਰੋੜ ਰੁਪਏ ਦੇ ਨੇੜੇ ਤੱਕ ਪਹੁੰਚ ਗਿਆ ਹੈ। FPIs ਨੇ ਇਸ ਮਹੀਨੇ ਦੇ ਪਹਿਲੇ ਦੋ ਹਫ਼ਤਿਆਂ ਵਿੱਚ 21,272 ਕਰੋੜ ਰੁਪਏ ਕੱਢੇ। ਏਸ਼ੀਆਈ ਬਾਜ਼ਾਰਾਂ ਵਿੱਚ ਸਿਓਲ, ਟੋਕੀਓ ਅਤੇ ਸ਼ੰਘਾਈ ਸਕਾਰਾਤਮਕ ਖੇਤਰ ਵਿੱਚ ਸੈਟਲ ਹੋਏ ਜਦੋਂ ਕਿ ਹਾਂਗਕਾਂਗ ਹੇਠਾਂ ਬੰਦ ਹੋਇਆ।