ਨਵੀਂ ਦਿੱਲੀ: ਅਨੁਭਵੀ ਭਾਰਤੀ ਆਫ ਸਪਿਨਰ ਹਰਭਜਨ ਸਿੰਘ ਨਿੱਜੀ ਕਾਰਨਾਂ ਕਰਕੇ ਇਸ ਸੀਜ਼ਨ ਵਿੱਚ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਵਿੱਚ ਚੇਨਈ ਸੁਪਰ ਕਿੰਗਜ਼ (ਸੀਐਸਕੇ) ਦਾ ਹਿੱਸਾ ਨਹੀਂ ਬਣੇਨਗੇ।
ਹਾਲਾਂਕਿ, ਇਸ ਦੌਰਾਨ ਉਨ੍ਹਾਂ ਨੇ ਚੇਨਈ ਦੇ ਇੱਕ ਵਪਾਰੀ ਦੇ ਖਿਲਾਫ ਚਾਰ ਕਰੋੜ ਰੁਪਏ ਦੀ ਠੱਗੀ ਮਾਰਨ ਦੀ ਸ਼ਿਕਾਇਤ ਦਰਜ ਕਰਵਾਈ ਹੈ। ਚੇਨਈ ਸਿਟੀ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਹਰਭਜਨ ਨੇ ਕਿਹਾ ਹੈ ਕਿ ਜੀ ਮਹੇਸ਼ ਨਾਂ ਦੇ ਇੱਕ ਵਪਾਰੀ ਨੇ ਉਸ ਤੋਂ 2015 ਵਿਚ ਚਾਰ ਕਰੋੜ ਰੁਪਏ ਲਏ ਸੀ ਜੋ ਉਹ ਵਾਪਸ ਨਹੀਂ ਕਰ ਰਹੇ ਹਨ।
ਖ਼ਬਰਾਂ ਮੁਤਾਬਕ, ਹਰਭਜਨ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਉਸ ਨੂੰ ਇੱਕ ਦੋਸਤ ਨੇ ਮਹੇਸ਼ ਨਾਂ ਦੇ ਵਿਅਕਤੀ ਨਾਲ ਮਿਲਵਾਇਆ ਸੀ। ਉਸ ਨੇ ਕਿਹਾ ਕਿ ਮਹੇਸ਼, ਉਥਾਂਡੀ ਰੋਡ ਨੇੜੇ ਚੇਨਈ ਦੇ ਜੁਹੂ ਬੀਚ ਵਿੱਚ ਰਹਿੰਦਾ ਹੈ ਅਤੇ ਮਹੇਸ਼ ਨੇ ਉਸ ਨੂੰ ਇਹ ਰਕਮ 2015 ਵਿੱਚ ਲੋਨ ਵਜੋਂ ਦਿੱਤੀ ਸੀ। 18 ਅਗਸਤ ਨੂੰ ਮਹੇਸ਼ ਨੇ 25 ਲੱਖ ਰੁਪਏ ਦਾ ਚੈੱਕ ਦਿੱਤਾ ਜੋ ਬਾਊਂਸ ਹੋ ਗਿਆ।
ਹਰਭਜਨ ਦਾ ਕਹਿਣਾ ਹੈ ਕਿ ਮਹੇਸ਼ ਪੈਸੇ ਵਾਪਸ ਕਰਨ ‘ਚ ਟਾਲਮਟੋਲ ਕਰ ਰਿਹਾ ਹੈ।
ਜਾਣੋ ਕੀ ਹੈ ਮਹੇਸ਼ ਦਾ ਕਹਿਣਾ:
ਇਹ ਕੇਸ ਮਹੇਸ਼ ਵੱਲੋਂ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਸਾਹਮਣੇ ਆਇਆ। ਅਗਾਊਂ ਜ਼ਮਾਨਤ ਪਟੀਸ਼ਨ ਇਸ ਸਮੇਂ ਮਦਰਾਸ ਹਾਈ ਕੋਰਟ ਵਿੱਚ ਵਿਚਾਰ ਅਧੀਨ ਹੈ। ਮਹੇਸ਼ ਦਾ ਕਹਿਣਾ ਹੈ ਕਿ ਉਸਨੇ ਕਰਜ਼ਾ ਲੈਣ ਲਈ ਸੁਰੱਖਿਆ ਵਜੋਂ ਥੈਲਮਪੁਰ ਵਿੱਚ ਆਪਣੀ ਅਚੱਲ ਜਾਇਦਾਦ ਦਿੱਤੀ ਸੀ।
2015 ਵਿਚ ਹਰਭਜਨ ਦੇ ਹੱਕ ਵਿਚ ਇੱਕ ਜਨਰਲ ਪਾਵਰ ਆਫ਼ ਅਟਾਰਨੀ ਦਸਤਾਵੇਜ਼ ਵੀ ਦਿੱਤਾ ਗਿਆ ਸੀ। ਉਧਰ ਮਹੇਸ਼ ਦਾ ਕਹਿਣਾ ਹੈ ਕਿ ਉਸਨੇ ਬਕਾਇਆ ਰਕਮ ਅਦਾ ਕੀਤੀ ਹੈ।