ਕ੍ਰਿਕਟ ਟੂਰਨਾਮੈਂਟ ਲਈ ਭਾਰਤੀ ਸਪਿਨਰ ਹਰਭਜਨ ਸਿੰਘ ਪਹਿਲੀ ਵਾਰ ਬਾਓ-ਬੱਬਲ ਦਾ ਹਿੱਸਾ ਹੋਣਗੇ, ਕਿਉਂਕਿ ਉਨ੍ਹਾਂ ਨੇ ਵਿਅਕਤੀਗਤ ਕਾਰਨਾਂ ਕਰ ਕੇ ਪਿਛਲੇ ਫਾਰਮੈਟ ’ਚ ਟੂਰਨਾਮੈਂਟ ਤੋਂ ਬਾਹਰ ਹੋਣ ਦਾ ਫੈਸਲਾ ਕੀਤਾ ਸੀ। ਹੁਣ ਦਿੱਗਜ਼ ਆਫ ਸਪਿਨਰ ਨੇ ਕੋਲਕਾਤਾ ਨਾਈਟ ਰਾਈਡਰਜ਼ ਯਾਨੀ ਕੇਕੇਆਰ ਲਈ ਆਈਪੀਐੱਲ ਖੇਡਣ ਤੋਂ ਪਹਿਲਾਂ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਪਿਛਲੇ ਸਾਲ ਯੂਏਈ ’ਚ ਆਪਣੀ ਪਿਛਲੀ ਫਰੈਂਚਾਈਜ਼ੀ ਚੇਨਈ ਸੁਪਰ ਕਿੰਗਸ ਲਈ ਟੂਰਨਾਮੈਂਟ ਕਿਉਂ ਨਹੀਂ ਖੇਡਿਆ ਸੀ।
ਹਰਭਜਨ ਸਿੰਘ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਪਿਛਲੇ ਸਾਲ ਜਦੋਂ ਆਈਪੀਐੱਲ ਕਰਵਾਇਆ ਸੀ ਤਾਂ ਉਸ ਸਮੇਂ ਭਾਰਤ ’ਚ ਕੋਵਿਡ-19 ਵਾਇਰਸ ਆਪਣੀ ਚਰਮ ਸੀਮਾ ’ਤੇ ਸੀ। ਮੈਂ ਆਪਣੇ ਪਰਿਵਾਰ ਬਾਰੇ ਚਿੰਤਤ ਸੀ ਤੇ ਵਾਪਸ ਆਉਣ ਤੋਂ ਬਾਅਦ ਭਾਰਤ ’ਚ ਮੁਸ਼ਕਲ ਕੁਆਰੰਟਾਈਨ, ਪਰ ਇਸ ਸਾਲ ਇਹ ਭਾਰਤ ’ਚ ਹੋ ਰਿਹਾ ਹੈ ਤੇ ਸਾਨੂੰ ਹੁਣ ਨਿਊ ਨਾਰਮਲ ’ਚ ਆਉਣ ਦੀ ਆਦਤ ਹੋ ਗਈ ਹੈ, ਵੈਕਸੀਨ ਵੀ ਆ ਗਈ ਹੈ। ਇਸ ਤੋਂ ਇਲਾਵਾ ਮੇਰੇ ਪਰਿਵਾਰ ਨੇ ਮੇਰਾ ਸਾਥ ਦਿੱਤਾ। ਮੇਰੀ ਪਤਨੀ ਗੀਤਾ ਨੇ ਮੈਨੂੰ ਕਿਹਾ ਕਿ ਮੈਨੂੰ ਜਾਣਾ ਚਾਹੀਦਾ ਤੇ ਖੇਡਣਾ ਚਾਹੀਦਾ।
ਕ੍ਰਿਕਟ ’ਚ ਸਰਗਰਮ ਹੋਣ ਨੂੰ ਲੈ ਕੇ ਹਰਭਜਨ ਸਿੰਘ ਨੇ ਕਿਹਾ ਕਿ ਇਹ ਸਵਾਲ ਇਸ ਲਈ ਪੁੱਛੇ ਜਾਂਦੇ ਹਨ, ਕਿਉਂਕਿ ਮੈਂ ਬਹੁਤ ਦਿਨਾਂ ਤੋਂ ਕ੍ਰਿਕਟ ਨਹੀਂ ਖੇਡਿਆ ਸੀ।