PreetNama
ਸਿਹਤ/Health

ਹਰਾ ਸੇਬ ਸਰੀਰ ਲਈ ਫਾਇਦੇਮੰਦ ਹੁੰਦਾ ਹੈ

Green Apple Benifits : ਨਵੀਂ ਦਿੱਲੀ :  ਸੇਬ ਸਾਡੇ ਸਰੀਰ ਦੇ ਲਈ ਫਾਇਦੇਮੰਦ ਹੁੰਦਾ ਹੈ। ਇਹ ਗੱਲ ਅਸੀਂ ਸਾਰੇ ਜਾਣਦੇ ਹਾਂ। ਪਰ ਦੱਸ ਦੇਈਏ ਕਿ ਲਾਲ ਸੇਬ ਨਾਲੋਂ ਜ਼ਿਆਦਾ ਫਾਇਦੇਮੰਦ ਹੁੰਦਾ ਹਰਾ ਸੇਬ…ਇਸ ਦੇ ਨਾਲ ਹੀ ਹਰੇ ਸੇਬ ਵੀ ਮਿੱਠੇ ਹੁੰਦੇ ਹਨ। ਇਨ੍ਹਾਂ ਸੇਬਾਂ ਨੂੰ ਲੋਕ ਬਹੁਤ ਘੱਟ ਖਾਂਦੇ ਹਨ। ਦੱਸ ਦੇਈਏ ਕਿ ਇਸ ‘ਚ ਵਿਟਾਮਿਨ A, Cਅਤੇ K ਦੀ ਭਰਪੂਰ ਮਾਤਰਾ ਹੁੰਦੀ ਹੈ। ਇਸ ‘ਚ ਆਇਰਨ, ਪੋਟਾਸ਼ੀਅਮ, ਕੈਲਸ਼ੀਅਮ ਅਤੇ ਕਈ ਤਰ੍ਹਾਂ ਦੇ ਐਂਟੀ-ਆਕਸੀਡੈਂਟਸ ਵੀ ਮੌਜੂਦ ਹੁੰਦੇ ਹਨ।  ਹਰੇ ਸੇਬ ‘ਚ ਫਲੇਵੋਨਾਈਡ ਭਰਪੂਰ ਮਾਤਰਾ ‘ਚ ਮੌਜੂਦ ਹੁੰਦਾ ਹੈ। ਦਿਲ ਦੇ ਰੋਗੀ ਨੂੰ ਹਰੇ ਸੇਬ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ, ਇਸ ਨਾਲ ਹਾਰਟ ਅਟੈਕ ਦਾ ਖਤਰਾ ਕਾਫੀ ਘੱਟ ਜਾਂਦਾ ਹੈ।*

ਜੇ ਤੁਸੀਂ ਡਾਇਬਿਟੀਜ਼ ਤੋਂ ਪੀੜਤ ਹੋ ਤਾਂ ਲਾਲ ਦੀ ਬਜਾਏ ਹਰੇ ਸੇਬ ਦੀ ਵਰਤੋਂ ਕਰੋ। ਇਹ ਤੁਹਾਡੇ ਲਈ ਜ਼ਿਆਦਾ ਫਾਇਦੇਮੰਦ ਸਾਬਤ ਹੋਵੇਗਾ। ਹਰੇ ਸੇਬ ‘ਚ ਲਾਲ ਦੀ ਬਜਾਏ ਘੱਟ ਸ਼ੂਗਰ ਅਤੇ ਜ਼ਿਆਦਾ ਫਾਈਬਰ ਹੁੰਦਾ ਹੈ। ਇਸ ਸੇਬ ਨੂੰ ਹਮੇਸ਼ਾ ਛਿਲਕੇ ਸਮੇਤ ਖਾਓਹਾਲ ਹੀ ‘ਚ ਕੀਤੀ ਗਈ ਸ਼ੋਧ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਦੀ ਰੋਜ਼ਾਨਾ ਵਰਤੋਂ ਨਾਲ ਫੇਫੜਿਆਂ ਦੇ ਕੈਂਸਰ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ। ਇਸ ‘ਚ ਫਲੇਵੋਨਾਈਡ ਮੌਜੂਦ ਹੁੰਦਾ ਹੈ, ਜੋ ਤੁਹਾਨੂੰ ਅਸਥਮਾ ਦੀ ਸਮੱਸਿਆ ਤੋਂ ਬਚਾਉਂਦਾ ਹੈ ਅਤੇ ਤੁਹਾਡੇ ਫੇਫੜਿਆਂ ਨੂੰ ਸਿਹਤਮੰਦ ਰੱਖਦਾ ਹੈ।

* ਹਰੇ ਸੇਬ ‘ਚ ਭਰਪੂਰ ਮਾਤਰਾ ‘ਚ ਕੈਲਸ਼ੀਅਮ, ਪੋਟਾਸ਼ੀਅਮ ਅਤੇ ਆਇਰਨ ਮੌਜੂਦ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਅਤੇ ਗਠੀਏ ਦੀ ਸਮੱਸਿਆ ਨੂੰ ਵੀ ਦੂਰ ਰੱਖਦਾ ਹੈ।

ਜੇ ਤੁਸੀਂ ਆਪਣੀਆਂ ਅੱਖਾਂ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਇਸ ਫਲ ਨੂੰ ਨਿਯਮਿਤ ਰੂਪ ‘ਚ ਖਾਣਾ ਸ਼ੁਰੂ ਕਰ ਦਿਓ। ਇਸ ‘ਚ ਭਰਪੂਰ ਮਾਤਰਾ ‘ਚ ਵਿਟਾਮਿਨ ਏ ਮੌਜੂਦ ਹੁੰਦਾ ਹੈ ਜਿਸ ਨਾਲ ਅੱਖਾਂ ਦੀ ਰੌਸ਼ਨੀ ਠੀਕ ਰਹਿੰਦੀ ਹੈ।* ਹਰਾ ਸੇਬ ਸਰੀਰ ਦੀ ਪਾਚਨ ਪ੍ਰਣਾਲੀ ਨੂੰ ਦਰੁੱਸਤ ਰੱਖਦਾ ਹੈ ਅਤੇ ਸਰੀਰ ‘ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ‘ਚ ਮਦਦ ਕਰਦਾ ਹੈ। ਇਸ ਨਾਲ ਭੁੱਖ ਕੰਟਰੋਲ ‘ਚ ਰਹਿੰਦੀ ਹੈ ਅਤੇ ਤੁਹਾਨੂੰ ਭਾਰ ਘੱਟ ਕਰਨ ‘ਚ ਵੀ ਮਦਦ ਮਿਲਦੀ ਹੈ।


Related posts

ਜਾਣੋ ਅਖਰੋਟ ਖਾਣ ਦੇ ਅਨੇਕਾ ਫਾਇਦਿਆਂ ਬਾਰੇ,ਪੜੋ ਪੂਰੀ ਖ਼ਬਰ

On Punjab

COVID-19 and Hair Loss:ਕੋਰੋਨਾ ਤੋਂ ਰਿਕਵਰ ਹੋਣ ਦੇ ਬਾਅਦ ਵਾਲ ਝਡ਼ਨ ਤੋਂ ਪਰੇਸ਼ਾਨ ਹੋ ਤਾਂ ਆਪਣਾਉ ਇਹ ਨੁਸਖ਼ੇ

On Punjab

Aluminum Foil ਨਾਲ ਠੀਕ ਕਰੋ ਗਠੀਆ ਰੋਗ

On Punjab