42.21 F
New York, US
December 12, 2024
PreetNama
ਰਾਜਨੀਤੀ/Politics

ਹਰਿਆਣਾ ਕੈਬਨਿਟ ਬੈਠਕ ‘ਚ ਕਈ ਅਹਿਮ ਫੈਸਲਿਆਂ ‘ਤੇ ਲੱਗੀ ਮੋਹਰ, ਹਾਕੀ ਖਿਡਾਰੀਆਂ ਨੂੰ ਨੌਕਰੀ ਤੇ 2.5-2.5 ਕਰੋੜ ਮਿਲਣਗੇ

ਹਰਿਆਣਾ ਕੈਬਨਿਟ ਬੈਠਕ ‘ਚ ਕਈ ਅਹਿਮ ਫੈਸਲਿਆਂ ‘ਤੇ ਮੋਹਰ ਲੱਗੀ ਹੈ। ਸੀਐਮ ਮਨੋਹਰ ਲਾਲ ਦੀ ਅਗਵਾਈ ‘ਚ ਹੋਈ ਬੈਠਕ ਤੋਂ ਬਾਅਦ ਸੀਐਮ ਨੇ ਖੁਦ ਪੱਤਰਕਾਰਾਂ ਨੂੰ ਮੰਤਰੀ ਮੰਡਲ ਦੇ ਫੈਸਲਿਆਂ ਦੀ ਜਾਣਕਾਰੀ ਦਿੱਤੀ ਹੈ। ਹਰਿਆਣਾ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ 20 ਅਗਸਤ ਤੋਂ ਬੁਲਾਉਣ ਦਾ ਫੈਸਲਾ ਕੀਤਾ ਗਿਆ ਹੈ। ਸੀਐਮ ਨੇ ਉਲੰਪਿਕ ‘ਚ ਹਾਕੀ ‘ਚ ਜਿੱਤ ‘ਤੇ ਭਾਰਤੀ ਟੀਮ ਦੇ ਖਿਡਾਰੀਆਂ ਨੂੰ ਵਧਾਈ ਦਿੱਤੀ। ਨਾਲ ਹੀ ਕਿਹਾ ਕਿ ਟੀਮ ‘ਚ ਸ਼ਾਮਲ ਸੂਬਿਆਂ ਦੇ ਦੋ ਹਾਕੀ ਖਿਡਾਰੀਆਂ ਨੂੰ ਢਾਈ-ਢਾਈ ਕਰੋੜ ਤੇ ਗਰੁੱਪ ਬੀ ਸੀਨੀਅਰ ਕੋਚ ਦੀ ਨੌਕਰੀ ਦਿੱਤੀ ਜਾਵੇਗੀ।

ਚੰਡੀਗੜ੍ਹ ਹਰਿਆਣਾ ਮੰਤਰੀ ਮੰਡਲ ਦੀ ਬੈਠਕ ‘ਚ ਟੋਕੀਓ ‘ਚ ਚਲ ਰਹੇ ਓਲੰਪਿਕ ਖੇਡਾਂ ‘ਚ 41 ਸਾਲ ਬਾਅਦ ਭਾਰਤੀ ਹਾਕੀ ਟੀਮ ਨੂੰ ਮਿਲੇ ਕਾਂਸੇ ਦਾ ਮੈਡਲ ਮਿਲਣ ‘ਤੇ ਜਸ਼ਨ ਮਨਾਇਆ ਗਿਆ। ਮੁੱਖ ਮੰਤਰੀ ਮਨੋਹਰ ਲਾਲ ਤੇ ਗ੍ਰਹਿ ਮੰਤਰੀ ਅਨਿਲ ਵਿਜ ਸਣੇ ਸਾਰੇ ਮੰਤਰੀਆਂ ਨੇ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਗ੍ਰਹਿ ਮੰਤਰੀ ਤੇ ਸਿਹਤ ਮੰਤਰੀ ਅਨਿਲ ਵਿਜ ਤਾਂ ਬਕਾਇਦਾ ਮਿਠਾਈ ਲੈ ਕੇ ਮੰਤਰੀ ਮੰਡਲ ਦੀ ਬੈਠਕ ‘ਚ ਪੁੱਜੇ। ਉਨ੍ਹਾਂ ਨੇ ਮੁੱਖ ਮੰਤਰੀ ਦਾ ਮੂੰਹ ਮਿੱਟਾ ਕਰਵਾ ਕੇ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਤੋਂ ਪਹਿਲਾਂ ਅੰਬਾਲਾ ਛਾਉਣੀ ‘ਚ ਅਨਿਲ ਵਿਜ ਨੇ ਆਪਣੇ ਸਮਰਥਕਾਂ ‘ਚ ਖੁਸ਼ੀ ਮਨਾਉਂਦੇ ਹੋਏ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਏ।

ਮੁੱਖ ਮੰਤਰੀ ਮਨੋਹਰ ਲਾਲ ਦੀ ਸਰਕਾਰ ਤੋਂ ਪਹਿਲਾਂ ਕਾਰਜਕਾਲ ‘ਚ ਖੇਡ ਮੰਤਰਾਲੇ ਅਨਿਲ ਵਿਜ ਕੋਲ ਹੀ ਸੀ। ਹੁਣ ਸੰਦੀਪ ਸਿੰਘ ਖੇਡ ਰਾਜਮੰਤਰੀ ਹਨ। ਉਹ ਭਾਰਤੀ ਹਾਕੀ ਟੀਮ ਦੇ ਕਪਤਾਨ ਰਹਿ ਚੁੱਕੇ ਹਨ। ਅਨਿਲ ਵਿਜ ਨੇ ਹੀ ਓਲੰਪਿਕ ਖੇਡਾਂ ‘ਚ ਗੋਲਡ ਮੈਡਲ ਜੇਤੂ ਨੂੰ ਛੇ ਕਰੋੜ, ਸਿਲਵਰ ਮੈਡਲ ਜੇਤੂ ਨੂੰ ਚਾਰ ਕਰੋੜ ਤੇ ਕਾਂਸੇ ਮੈਡਲ ਜੇਤੂ ਨੂੰ ਢਾਈ ਕਰੋੜ ਰੁਪਏ ਦਾ ਨਕਦ ਇਨਾਮ ਦਿੱਤੇ ਜਾਣ ਦੀ ਨੀਤੀ ਬਣਾਈ ਸੀ।

Related posts

ਕੋਰੋਨਾ ਰੋਕਥਾਮ ਲਈ ਮੋਦੀ ਕਰਨਗੇ ਜਨ ਅੰਦੋਲਨ ਦਾ ਆਗਾਜ਼

On Punjab

ਸ਼ਰਾਬ ਦੇ ਦੁੱਖ ਕਾਰਨ ਹੀ ਭਗਵੰਤ ਮਾਨ ਦੇ ਪਰਿਵਾਰ ਨੇ ਉਸ ਨੂੰ ਛੱਡਿਆ- ਮਜੀਠੀਆ

Pritpal Kaur

Punjab Election 2022 : ਪ੍ਰਿਅੰਕਾ ਗਾਂਧੀ ਦੀ ਰੈਲੀ ‘ਚ ਰੁੱਸੇ ਨਵਜੋਤ ਸਿੱਧੂ, ਸੰਬੋਧਨ ਤੋਂ ਕੀਤਾ ਇਨਕਾਰ

On Punjab