36.37 F
New York, US
February 23, 2025
PreetNama
ਸਮਾਜ/Social

ਹਰਿਆਣਾ ‘ਚ ਕੋਰੋਨਾ ਦਾ ਕਹਿਰ, ਮਰੀਜ਼ਾਂ ਦੀ ਗਿਣਤੀ 5,737 ਤੱਕ ਅੱਪੜੀ

ਹਰਿਆਣਾ ‘ਚ ਕੋਰੋਨਾ ਦਾ ਕਹਿਰ, ਮਰੀਜ਼ਾਂ ਗਿਣਤੀ 5,737 ਤੱਕ ਅੱਪੜੀ

ਚੰਡੀਗੜ੍ਹ: ਹਰਿਆਣਾ ‘ਚ ਕੋਰੋਨਾ ਵਾਇਰਸ ਦੇ ਕੇਸ ਲਗਾਤਾਰ ਵਧ ਰਹੇ ਹਨ। ਇਸ ਤਹਿਤ ਵੀਰਵਾਰ ਸੂਬੇ ‘ਚ 158 ਨਵੇਂ ਪੌਜ਼ੇਟਿਵ ਕੇਸ ਸਾਹਮਣੇ ਆਏ ਹਨ। ਇਸ ਤੋਂ ਬਾਅਦ ਸੂਬੇ ‘ਚ ਕੋਰੋਨਾ ਪੌਜ਼ੇਟਿਵ ਮਰੀਜ਼ਾਂ ਦਾ ਕੁੱਲ ਅੰਕੜਾ 5,737 ਹੋ ਗਿਆ ਹੈ।

ਤਾਜ਼ਾ ਕੇਸਾਂ ‘ਚ 90 ਗੁਰੂਗ੍ਰਾਮ ‘ਚ, ਫਰੀਦਾਬਾਦ ‘ਚ 30, ਅੰਬਾਲਾ ‘ਚ 12, ਪਲਵਲ ‘ਚ 10, ਪਾਨੀਪਤ ‘ਚ ਇਕ, ਜੀਂਦ ‘ਚ ਇਕ, ਕਰਨਾਲ ‘ਚ 10 ਤੇ ਹਿਸਾਰ ‘ਚ ਚਾਰ ਹਨ।ਇਸ ਤੋਂ ਪਹਿਲਾਂ ਬੁੱਧਵਾਰ ਹਰਿਆਣਾ ਚ ਕੁੱਲ 370 ਨਵੇਂ ਕੇਸ ਦਰਜ ਕੀਤੇ ਗਏ ਸਨ। ਗੁਰੂਗ੍ਰਾਮ ‘ਚ ਸਭ ਤੋਂ ਵੱਧ ਪੌਜ਼ੇਟਿਵ ਕੇਸ ਆਏ ਹਨ ਜਿੱਥੇ ਕੁੱਲ ਅੰਕੜਾ 2,636 ਹੈ। ਕਰਨਾਲ ‘ਚ ਕੁੱਲ ਕੇਸ 118 ਜਦਕਿ ਪਲਵਲ ‘ਚ ਅੰਕੜਾ 152 ਹੈ।

Related posts

ਸਾਉਣ ਦਾ ਮਹੀਨਾ ਅਤੇ ਤੀਆਂ ਦਾ ਤਿਉਹਾਰ

On Punjab

ਪਾਕਿ ਵੱਲੋਂ ਸਿੱਖ ਕੁੜੀ ਦਾ ਜਬਰਨ ਧਰਮ ਬਦਲਣ ਦਾ ਮਾਮਲਾ, ਅੱਠ ਲੋਕ ਗ੍ਰਿਫ਼ਤਾਰ

On Punjab

ਗੁਜਰਾਤ ਦੀ ਅਦਾਲਤ ਵੱਲੋਂ ਹਿਰਾਸਤ ਵਿੱਚ ਤਸੀਹੇ ਦੇਣ ਦੇ ਮਾਮਲੇ ’ਚ ਸਾਬਕਾ ਆਈਪੀਐੱਸ ਅਧਿਕਾਰੀ ਸੰਜੀਵ ਭੱਟ ਬਰੀ

On Punjab