27.66 F
New York, US
December 13, 2024
PreetNama
ਰਾਜਨੀਤੀ/Politics

ਹਰਿਆਣਾ ‘ਚ ਮੋਦੀ ਨੇ ਵਜਾਇਆ ਚੋਣ ਬਿਗੁਲ, ਚੁਣੌਤੀਆਂ ਨਾਲ ਹੋਏਗਾ ਸਿੱਧਾ ਟਾਕਰਾ

ਰੋਹਤਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਹਰਿਆਣਾ ਦੇ ਰੋਹਤਕ ਵਿੱਚ ਵਿਜੇ ਸੰਕਲਪ ਰੈਲੀ ਵਿੱਚ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਚੁਣੌਤੀਆਂ ਨਾਲ ਸਿੱਧੇ ਤੌਰ ‘ਤੇ ਨਜਿੱਠਣਾ ਜਾਣਦੀ ਹੈ। ਪੀਐਮ ਮੋਦੀ ਨੇ ਕਿਹਾ ਕਿ ਭਾਰਤ ਹੁਣ ਹਰ ਚੁਣੌਤੀਆਂ ਨੂੰ ਚੁਣੌਤੀ ਦਿੰਦਾ ਹੈ। ਇਸ ਦੇ ਨਾਲ ਹੀ ਪੀਐਮ ਮੋਦੀ ਨੇ ਹਰਿਆਣਾ ਵਿੱਚ ਬੀਜੇਪੀ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਵੀ ਸ਼ਲਾਘਾ ਕੀਤੀ।

ਇੱਥੇ ਪ੍ਰਧਾਨ ਮੰਤਰੀ ਨੇ ਇਸਰੋ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਸਰੋ ਨੇ ਦੇਸ਼ ਨੂੰ ਇੱਕ ਧਾਗੇ ਵਿੱਚ ਬੰਨ੍ਹਣ ਦਾ ਕੰਮ ਕੀਤਾ ਹੈ। ਪੀਐਮ ਮੋਦੀ ਨੇ ਕਿਹਾ ਕਿ ਚੰਦਰਯਾਨ-2 ਦੀ ਲੈਂਡਿੰਗ ਸਮੇਂ ਪੂਰਾ ਦੇਸ਼ ਜਾਗ ਰਿਹਾ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਅਸੀਂ ਸਪੋਰਟਸਮੈਨ ਸਪਿਰਿਟ ਦੀ ਗੱਲ ਕਰਦੇ ਹਾਂ, ਉਸੇ ਤਰ੍ਹਾਂ ਹੁਣ ਦੇਸ਼ ਵਿੱਚ ਇਸਰੋ ਸਪਿਰਿਟ ਦੀ ਗੱਲ ਹੋਏਗੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰਿਆਣਾ ਵਿੱਚ ਕਿਸਾਨਾਂ ਦੀ ਜ਼ਮੀਨ ‘ਤੇ ਭ੍ਰਿਸ਼ਟਾਚਾਰ ਦੀ ਜੋ ਖੇਡ ਚੱਲਦੀ ਸੀ ਉਹ ਹੁਣ ਰੁਕ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਕੀਤੇ ਗਏ ਸ਼ਾਨਦਾਰ ਕੰਮ ਸਦਕਾ ਪੂਰਾ ਹਰਿਆਣਾ ਅੱਜ ਬੀਜੇਪੀ ਦੇ ਹੱਕ ਵਿੱਚ ਖੜਾ ਹੈ। ਉਨ੍ਹਾਂ ਕਿਹਾ ਕਿ ਹੁਣ ਅਗਲੇ 5 ਸਾਲਾਂ ਵਿੱਚ ਹਰਿਆਣਾ ਦੇ ਭਵਿੱਖ ਵਿੱਚ ਹੋਰ ਸੁਧਾਰ ਲਿਆਂਦਾ ਜਾਏਗਾ। ਉਨ੍ਹਾਂ ਮਨੋਹਰ ਲਾਲ ਖੱਟਰ ਦੀ ਰੱਜ ਕੇ ਤਾਰੀਫ ਕੀਤੀ।

Related posts

ਹਰਸਿਮਰਤ ਬਾਦਲ ਦਾ ਕੈਪਟਨ ਤੇ ਹਮਲਾ, ਕਿਹਾ ਮੁੱਖ ਮੰਤਰੀ ਨੇ ਕਿਸਾਨਾਂ ਦੇ ਹਿੱਤ ਵੇਚੇ

On Punjab

ਸੰਨੀ ਦਿਓਲ ਵੱਲੋਂ ਆਪਣੀ ਸਿਆਸਤ ਬਾਰੇ ਵੱਡਾ ਦਾਅਵਾ

On Punjab

ਪ੍ਰਧਾਨ ਮੰਤਰੀ ਮੋਦੀ ਦਾ ਜਹਾਜ਼ ਹੁਣ ਹਵਾਈ ਸੈਨਾ ਹਵਾਲੇ

On Punjab