40.62 F
New York, US
February 4, 2025
PreetNama
ਰਾਜਨੀਤੀ/Politics

ਹਰਿਆਣਾ ‘ਚ ਸਰਕਾਰ ਬਣਾਉਣ ਦੀ ਸ਼ੁਰੂਆਤ, ਬਹੁਮਤ ਤੋਂ 6 ਸੀਟਾਂ ਦੂਰ ਹੈ ਬੀਜੇਪੀ

ਨਵੀਂ ਦਿੱਲੀ: ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ 24 ਅਕਤੂਬਰ ਨੂੰ ਸਾਹਮਣੇ ਆ ਚੁੱਕੇ ਹਨ। ਇਸ ਦੇ ਨਾਲ ਹੀ ਸੂਬੇ ਦੇ ਨਤੀਜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਹਰਿਆਣਾ ‘ 90 ਸੀਟਾਂ ਵਿਧਾਨ ਸਭਾ ਦੀਆਂ ਹਨ ਇਸ ਦੇ ਨਾਲ ਹੀ ਕਿਸੇ ਵੀ ਪਾਰਟੀ ਨੂੰ ਬਹੁਮਤ ਦੇ ਲਈ 46 ਸੀਟਾਂ ਦੀ ਲੋੜ ਸੀ। ਜੋ ਕਿਸੇ ਵੀ ਪਾਰਟੀ ਨੂੰ ਹਾਸਲ ਨਹੀਂ ਹੋਇਆਂ।

ਅਜਿਹੇ ‘ਚ ਸੂਬੇ ‘ਚ ਸਰਕਾਰ ਬਣਾਉਨ ਦੇ ਲਈ ਬੀਜੇਪੀ ਜੋੜਤੋੜ ਦਾ ਖੇਡ ਸ਼ੁਰੂ ਕਰ ਚੁੱਕੀ ਹੈ। ਬੀਜੇਪੀ ਦੇ ਸੰਸਦੀ ਬੋਰਡ ਨੇ ਸੂਬੇ ‘ਚ ਸਰਕਾਰ ਬਣਾਉਨ ਨਾਲ ਜੁੜੇ ਫੈਸਲਿਆਂ ਲਈ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੂੰ ਅਧਿਕਾਰਤ ਕੀਤਾ ਹੈ। ਇਸੇ ਦੇ ਨਾਲ ਹੀ ਅਮਿਤ ਸ਼ਾਹ ਨੇ ਮਨੋਹਰ ਲਾਲ ਖੱਟੜ ਨੂੰ ਦਿੱਲੀ ਬੁਲਾਇਆ ਹੈ।

ਸਵੇਰੇ ਮੀਡੀਆ ਨਾਲ ਗੱਲ ਕਰਨ ਤੋਂ ਬਾਅਦ ਖੱਟੜ ਦਿੱਲੀ ਲਈ ਨਿਕਲ ਚੁੱਕੇ ਹਨ। ਜਿੱਥੇ ਉਨ੍ਹਾਂ ਦੀ ਮੁਲਾਕਾਤ ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਜੇਪੀ ਨੱਡਾ ਅਤੇ ਹਰਿਆਣਾ ਦੇ ਕਾਰਜ ਪ੍ਰਭਾਰੀ ਅਨਿਲ ਜੈਨ ਨਾਲ ਹੋਣੀ ਹੈ। ਉਧਰ ਜੇਜੇਪੀ ਦੇ ਦੁਸ਼ਿਅੰਤ ਚੌਟਾਲਾ ਵੀ ਪ੍ਰੈਸ ਕਾਨਫਰੰਸ ਕਰ ਆਪਣੇ ਸਮਰੱਥਨ ਦਾ ਐਲਾਨ ਕਰਨਗੇ। ਸੂਬੇ ‘ਚ ਬੀਜੇਪੀ ਨੂੰ 40 ਅਤੇ ਕਾਂਗਰਸ ਨੂੰ 31 ਸੀਟਾਂ ਮਿਿਲਆਂ ਹਨ। ਜਦਕਿ ਕਿੰਗਮੇਕਰ ਪਾਰਟੀ ਜੇਜੇਪੀ ਨੂੰ 10 ਸੀਟਾਂ ‘ਤੇ ਜਿੱਤ ਹਾਸਲ ਹੋਈ ਹੈ।

Related posts

ਕੈਲੀਫੋਰਨੀਆ ਦੇ ਜੰਗਲਾਂ ’ਚ ਅੱਗ; ਪੰਜ ਮੌਤਾਂ

On Punjab

ਸ਼ਹੀਦ ਭਗਤ ਸਿੰਘ ਨੂੰ ਸਮਰਪਤ ਕਿਸਾਨ ਰੈਲੀ ‘ਚ ਇਕੱਠ ਨੇ ਤੋੜੇ ਰਿਕਾਰਡ

On Punjab

ਫਿਲਮਾਂ ਦੇ ਮਾਮਲੇ ’ਚ ਦਿਲਜੀਤ ਤੇ ਕੰਗਨਾ ਦਾ ਹਾਲ ਇੱਕੋ ਜਿਹਾ

On Punjab