Irrfan Khan journey pics:ਬਾਲੀਵੁੱਡ ਦੀ ਦੁਨੀਆਂ ਵਿੱਚ ਆਪਣੀ ਅਦਾਕਾਰੀ ਦੇ ਲਈ ਮਸ਼ਹੂਰ ਅਦਾਕਾਰ ਇਰਫਾਨ ਖਾਨ ਨਹੀਂ ਰਹੇ।
ਉਨ੍ਹਾਂ ਨੇ ਅੱਜ ਕੁਝ ਸਮੇਂ ਪਹਿਲਾਂ ਹੀ ਆਖਰੀ ਸਾਹ ਲਏ। ਇਸ ਅਦਾਕਾਰ ਨੇ ਹਾਲੀਵੁੱਡ ਵਿੱਚ ਵੀ ਆਪਣਾ ਨਾਮ ਕਮਾਇਆ ਸੀ।
ਇਰਫਾਨ ਨੇ ਆਪਣੇ ਸਫ਼ਰ ਵਿੱਚ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ। ਲੰਬੇ ਸਮੇਂ ਤੋਂ ਆਪਣੀ ਸਿਹਤ ਨਾਲ ਜੂਝ ਰਹੇ ਇਸ ਅਦਾਕਾਰਾ ਨੇ ਕਦੇ ਹਿੰਮਤ ਨਹੀਂ ਸੀ।
ਦੱਸ ਦੇਈਏ ਕਿ ਕਾਫੀ ਸਟ੍ਰਗਲ ਦੇਖਣ ਤੋਂ ਬਾਅਦ ਉਨ੍ਹਾਂ ਨੂੰ ਸਲਾਮ ਬੌਂਬੇ ਨਾਮ ਦੀ ਇੱਕ ਫ਼ਿਲਮ ਮਿਲੀ। ਜਿਸ ਵਿੱਚ ਉਨ੍ਹਾਂ ਦਾ ਇੱਕ ਬਹੁਤ ਛੋਟਾ ਜਿਹਾ ਰੋਲ ਸੀ।
ਆਪਣੇ ਇਸ ਛੋਟੇ ਜਿਹੇ ਕਿਰਦਾਰ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਕਰਨ ਵਾਲੇ ਅਦਾਕਾਰ ਨੇ ਫਿਰ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।
ਇਸ ਤੋਂ ਬਾਅਦ ਉਨ੍ਹਾਂ ਨੇ ਮਕਬੂਲ, ਹਾਸਿਲ, ਦਾ ਵਾਰੀਅਰ, ਪਾਨ ਸਿੰਘ ਤੋਮਰ, ਦਾ ਲੰਚ ਬਾਕਸ, ਤਲਵਾਰ, ਲਾਈਫ਼ ਆਫ਼ ਪਾਈ।
ਮੁੰਬਈ ਮੇਰੀ ਜਾਨ,ਸਾਹਿਬ ਬੀਵੀ ਔਰ ਗੈਂਗਸਟਰ ਰਿਟਰਨਜ਼, ਹਿੰਦੀ ਮੀਡੀਅਮ ਵਰਗੀਆਂ ਅਣਗਿਣਤ ਫਿਲਮਾਂ ਵਿੱਚ ਕੰਮ ਕਰ ਦਰਸ਼ਕਾਂ ਦੇ ਦਿਲ ਵਿੱਚ ਅਤੇ ਇੰਡਸਟਰੀ ਵਿੱਚ ਆਪਣੀ ਇੱਕ ਖ਼ਾਸ ਜਗ੍ਹਾ ਬਣਾ ਲਈ।
ਇਰਫਾਨ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਸੀ।
ਉਨ੍ਹਾਂ ਨੇ ਹੁਣ ਤੱਕ ਜਿੰਨੀਆਂ ਵੀ ਫ਼ਿਲਮਾਂ ਕੀਤੀਆਂ ਸਨ।
ਉਹ ਸਭ ਸੁਪਰਹਿੱਟ ਸਾਬਤ ਹੋਈਆਂ ਸਨ। ਉਨ੍ਹਾਂ ਦੀ ਅਦਾਕਾਰੀ ਨੂੰ ਕਾਫ਼ੀ ਸਰਾਹਿਆ ਜਾਂਦਾ ਸੀ।