ਭਾਰਤੀ ਐਥਨੋਬਾਟਨੀ ਦੇ ਜਨਕ ਦੇ ਨਾਂ ਤੋਂ ਮਸ਼ਹੂਰ ਵਨਸਪਤੀ ਸ਼ਾਸਤਰੀ ਡਾ. ਸੁਧਾਂਸ਼ੂ ਕੁਮਾਰ ਜੈਨ ਦਾ ਮੰਗਲਵਾਰ ਨੂੰ ਦੇਹਾਂਤ ਹੋ ਗਿਆ। ਡਾ. ਜੈਨ ਭਾਰਤੀ ਵਾਨਸਪਤਿਕ ਸਰਵੇਖਣ, ਕੋਲਕਾਤਾ ਦੇ ਡਾਇਰੈਕਟਰ ਰਹਿ ਚੁੱਕੇ ਹਨ। ਉਨ੍ਹਾਂ ਨੇ ਵਨਸਪਤੀ ਵਿਗਿਆਨ ਦੀ ਇਸ ਸ਼ਾਖਾ ਨੂੰ ਕੌਮਾਂਤਰੀ ਪੱਧਰ ’ਤੇ ਪਛਾਣ ਦਿਵਾਈ। ਡਾ. ਜੈਨ ਨੇ ਐਥਨੋਬਾਟਨੀ ਸੰਸਥਾਨ, ਗਵਾਲੀਅਰ ਦੀ ਸਥਾਪਨਾ ਕੀਤੀ। ਉਹ 30 ਤੋਂ ਵੱਧ ਪੁਸਤਕਾਂ ਤੇ ਸੈਂਕਡ਼ੇ ਖੋਜ ਪੱਤਰਾਂ ਦੇ ਲੇਖਕ, ਦਰਜਨਾਂ ਵਿਦਵਾਨਾਂ ਦੇ ਮਾਰਗ ਦਰਸ਼ਕ, ਮਸ਼ਹੂਰ ਫਲੋਰਾ ਆਫ ਇੰਡੀਆ ਪੁਸਤਕ ਦੇ ਸੰਪਾਦਕ ਸਨ।
ਡਾ. ਜੈਨ ਐਥਨੋਬਾਟਨੀ, ਭਾਰਤੀ ਵਾਨਸਪਤਿਕ ਸੁਸਾਇਟੀ ਤੇ ਭਾਰਤੀ ਵਾਨਸਪਤੀ ਸਰਵੇਖਣ ਕੋਲਕਾਤਾ ਤੇ ਐਥਨੋਬਾਟਨੀ ਸੰਸਥਾਨ ਦੇ ਲਾਈਫ ਟਾਈਮ ਅਚਚੀਵਮੈਂਟ ਪੁਰਸਕਾਰਾਂ ਨਾਲ ਨਵਾਜੇ ਜਾ ਚੁੱਕੇ ਸਨ। ਕੇਂਦਰ ਸਰਕਾਰ ਨੇ ਡਾ. ਜੈਨ ਨੂੰ ਪੀਤਾਂਬਰ ਪੰਤ ਰਾਸ਼ਟਰੀ ਵਾਤਾਵਰਨ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ ਸੀ। ਉਹ ਵਿਸ਼ਵ ਅਰਥਸ਼ਾਸਤਰੀ ਪੁਰਸਕਾਰ ਪ੍ਰਾਪਤ ਕਰਨ ਵਾਲੇ ਪਹਿਲੇ ਏਸ਼ੀਆਈ ਸਨ। ਉਨ੍ਹਾਂ ਵੱਲੋਂ ਲਿਖੀ ਪੌਧਿਆਂ ਤੇ ਇਕ ਪੁਸਤਕ ਨੇ ਅਮਰੀਕੀ ਅਦਾਲਤ ’ਚ ਇਕ ਮਸ਼ਹੂਰ ਮਾਮਲੇ ’ਚ ਭਾਰਤ ਦੀ ਮਸ਼ਹੂਰ ਹਲਦੀ ਦੇ ਪੇਟੈਂਟ ਨੂੰ ਜਿੱਤਣ ’ਚ ਪ੍ਰਮੁੱਖ ਭੂਮਿਕਾ ਨਿਭਾਈ ਸੀ। ਇਹ ਜਾਣਕਾਰੀ ਉਨ੍ਹਾਂ ਦੇ ਸਹਿਯੋਗੀ ਵਿਗਿਆਨੀ ਪੀਕੇ ਸ਼ਿਰਕੇ ਨੇ ਦਿੱਤੀ।