ਮਲੇਸ਼ੀਆ: ਤੁਸੀਂ ਸ਼ਾਇਦ ਜ਼ਿਆਦਾਤਰ ਹੈਲੀਕਾਪਟਰ ਅਸਮਾਨ ਤੋਂ ਡਿੱਗਦੇ ਦੇਖੇ ਹੋਣਗੇ, ਪਰ ਮਲੇਸ਼ੀਆ ਵਿਚ ਇੱਕ ਜਹਾਜ਼ ਇੰਝ ਡਿੱਗਿਆ ਜਿਵੇਂ ਅਸਮਾਨ ਤੋਂ ਕਿਸੇ ਨੇ ਭਾਰੀ ਲੋਹਾ ਸੁੱਟਿਆ ਹੋਵੇ। ਇਹ ਘਟਨਾ ਮਲੇਸ਼ੀਆ ਦੇ ਕੁਆਲਾਂਪੁਰ ਦੇ ਤਮਾਨ ਦੀ ਹੈ।
ਇੱਥੇ ਦੋ ਲਾਲ ਅਤੇ ਨੀਲੇ ਹੈਲੀਕਾਪਟਰ ਇਕਠੇ ਅਸਮਾਨ ‘ਚ ਉੱਡੇ। ਦੋ ਪਰਿਵਾਰ ਹੈਲੀਕਾਪਟਰ ਵਿਚ ਸੀ। ਜਿਵੇਂ ਹੀ ਦੋਵੇਂ ਹੈਲੀਕਾਪਟਰ ਹਵਾ ਵਿੱਚ ਉੱਡੇ ਅਚਾਨਕ ਦੋਵੇਂ ਹੈਲੀਕਾਪਟਰ ਅਸਮਾਨ ਵਿੱਚ ਟਕਰਾ ਗਏ ਇਸ ਦੇ ਨਾਲ ਹੀ ਦੋਵੇਂ ਹੈਲੀਕਾਪਟਰ ਪਾਇਲਟਾਂ ਨੇ ਸੁਰੱਖਿਅਤ ਲੈਂਡਿੰਗ ਲਈ ਸਖਤ ਕੋਸ਼ਿਸ਼ ਕੀਤੀ।
ਇਸ ਕੋਸ਼ਿਸ਼ ਵਿਚ ਲਾਲ ਰੰਗ ਦਾ ਹੈਲੀਕਾਪਟਰ ਸੁਰੱਖਿਅਤ ਲੈਂਡ ਕਰ ਗਿਆ ਪਰ ਦੂਸਰਾ ਹੈਲੀਕਾਪਟਰ ਸਿੱਧਾ ਅਸਮਾਨ ਤੋਂ ਜ਼ਮੀਨ ‘ਤੇ ਜਾ ਡਿੱਗਿਆ। ਇਸ ਹਾਦਸੇ ਵਿੱਚ ਇੱਕ ਔਰਤ ਸਣੇ ਦੋ ਵਿਅਕਤੀਆਂ ਦੀ ਮੌਤ ਹੋ ਗਈ। ਦੋਵੇਂ ਹੈਲੀਕਾਪਟਰ ਪਾਇਲਟ ਸੁਰੱਖਿਅਤ ਦੱਸੇ ਗਏ ਹਨ। ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ।
ਮਲੇਸ਼ੀਆ ਵਿੱਚ ਹੋਏ ਹਾਦਸੇ ਦੇ ਬਾਰੇ ਮਾਹਰ ਦਾ ਕਹਿਣਾ ਹੈ ਕਿ ਜੇ ਜਹਾਜ਼ ਵਿੱਚ ਕੋਈ ਬਲੈਕ ਬਾਕਸ ਨਹੀਂ ਹੈ ਤਾਂ ਇਸਦੀ ਪੜਤਾਲ ਕਰਨੀ ਮੁਸ਼ਕਲ ਹੋਵੇਗੀ। ਇਸ ਦੇ ਲਈ, ਹੋਰ ਬਹੁਤ ਸਾਰੇ ਮਾਧਿਅਮ ਦਾ ਸਹਾਰਾ ਲੈਣਾ ਪਏਗਾ