ਨਵੀਂ ਦਿੱਲੀ: ਹਾਂਗ ਕਾਂਗ ਵਿੱਚ ਚੀਨ ਦੇ ਰਾਸ਼ਟਰੀ ਦਿਵਸ ਪਰੇਡ ਮੌਕੇ ਵਿਰੋਧ ਪ੍ਰਦਰਸ਼ਨ ਵੀ ਹੋਏ। ਹਾਲਾਂਕਿ, ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਇੱਕ ਵਿਲੱਖਣ ਨਜ਼ਾਰਾ ਉਸ ਸਮੇਂ ਵੇਖਣ ਨੂੰ ਮਿਲਿਆ ਜਦੋਂ ਨਾਰਾਜ਼ਗੀ ਜ਼ਾਹਰ ਕਰਨ ਲਈ ਭਾਰਤੀ ਝੰਡਾ ਲਹਿਰਾਇਆ ਗਿਆ।
ਦੱਸ ਦਈਏ ਕਿ ਹਾਂਗ ਕਾਂਗ ਦੇ ਲੋਕਾਂ ਵਲੋਂ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ, ਜਿਨ੍ਹਾਂ ਨੂੰ ਕਾਬੂ ਕਨ ਲਈ ਪੁਲਿਸ ਨੇ ਮੋਰਚਾ ਸੰਭਾਲਿਆ ਤਾਂ ਲੋਕਾਂ ਦੀ ਭੀੜ ਭਰੀ ਫੈਸ਼ਨ ਵਾਕ ਸਟ੍ਰੀਟ ‘ਤੇ ਪੱਤਰਕਾਰਾਂ ਲਈ ਇਹ ਇੱਕ ਹੈਰਾਨ ਕਰਨ ਵਾਲਾ ਨਜ਼ਾਰਾ ਸੀ। ਜਦੋਂ ਪ੍ਰਦਰਸ਼ਨਕਾਰੀ ਭਾਰਤੀ ਝੰਡਾ ਲਹਿਰਾਉਂਦੀ ਹੋਏ ਬਾਹਰ ਨਿਕਲਿਆ। ਇੱਕ ਪੱਤਰਕਾਰ ਨੇ ਝੰਡਾ ਲਹਿਰਾਉਂਦੇ ਵਿਅਕਤੀ ਨੂੰ ਪੁੱਛਿਆ ਕਿ ਉਹ ਭਾਰਤੀ ਝੰਡਾ ਕਿਉਂ ਵਿਖਾ ਰਿਹਾ ਹੈ ਤਾਂ ਉਸਦਾ ਜਵਾਬ ਸੀ – ਕਿਉਂਕਿ ਭਾਰਤ ਚੀਨ ਵਿਰੁੱਧ ਲੜ ਰਿਹਾ ਹੈ। ਇਸੇ ਲਈ ਭਾਰਤ ਮੇਰਾ ਦੋਸਤ ਹੈ।ਹਾਂਗ ਕਾਂਗ ਵਿਚ ਰਹਿਣ ਵਾਲੇ ਇੱਕ ਪੱਤਰਕਾਰ ਅਤੇ ਫੋਟੋਗ੍ਰਾਫਰ ਲੌਰੇਲ ਚੋਰ ਨੇ ਟਵਿੱਟਰ ‘ਤੇ ਉਸ ਆਦਮੀ ਦੀ ਤਸਵੀਰ ਪ੍ਰਕਾਸ਼ਤ ਕੀਤੀ ਜਿਸ ਨੇ ਭਾਰਤੀ ਝੰਡਾ ਲਹਿਰਾਇਆ ਸੀ। ਵਿਅਕਤੀ ਦੀ ਪਛਾਣ ਜ਼ਾਹਰ ਕੀਤੇ ਬਗੈਰ ਲੌਰੇਲ ਨੇ ਲਿਖਿਆ ਕਿ ਉਹ ਆਦਮੀ ‘ਆਈ ਸਟੈਂਡ ਵਿਦ ਇੰਡੀਆ’ ਦੇ ਨਾਅਰੇ ਲੱਗਾ ਰਿਹਾ ਸੀ ਅਤੇ ਲੋਕ ਤਾੜੀਆਂ ਮਾਰ ਰਹੇ ਸੀ।
ਅਹਿਮ ਗੱਲ ਇਹ ਹੈ ਕਿ 1 ਅਕਤੂਬਰ ਨੂੰ ਹਾਂਗ ਕਾਂਗ ਵਿੱਚ ਚੀਨ ਦੇ ਰਾਸ਼ਟਰੀ ਦਿਵਸ ਮੌਕੇ ਵਿਰੋਧ ਪ੍ਰਦਰਸ਼ਨ ਹੋਏ। ਹਾਲਾਂਕਿ, ਪਿਛਲੇ ਸਮੇਂ ਵਿੱਚ ਕਾਨੂੰਨੀ ਵਿਵਸਥਾਵਾਂ ਨੂੰ ਹੋਰ ਸਖ਼ਤ ਬਣਾਉਣ ਤੋਂ ਬਾਅਦ ਚੀਨੀ ਸਰਕਾਰ ਨੇ ਹਾਂਗਕਾਂਗ ਵਿੱਚ ਭਾਰੀ ਪੁਲਿਸ ਤਾਇਨਾਤੀ ਕੀਤੀ ਸੀ। ਪਰ ਇਸਦੇ ਬਾਵਜੂਦ ਬਹੁਤ ਸਾਰੇ ਖੇਤਰਾਂ ਦੇ ਲੋਕਾਂ ਨੇ ਨਾ ਸਿਰਫ ਵੱਖੋ ਵੱਖਰੇ ਤਰੀਕਿਆਂ ਨਾਲ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਬਲਕਿ ਵਧੇਰੇ ਅਜ਼ਾਦੀ ਦੀ ਮੰਗ ਨੂੰ ਦੁਹਰਾਇਆ।