ਹਾਂਗ ਕਾਂਗ: ਚੀਨ ਤੋਂ ਬਾਅਦ ਹੁਣ ਹਾਂਗ ਕਾਂਗ ਦੇ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੋਲ ਇੱਕ ਵਿਅਕਤੀ ਨੂੰ ਮੁੜ ਕੋਰੋਨਾਵਾਇਰਸ ਸੰਕਰਮਿਤ ਹੋਣ ਦੇ ਸਬੂਤ ਹਨ। ਹਾਲਾਂਕਿ, ਹਾਂਗਕਾਂਗ ਦੇ ਦਾਅਵੇ ‘ਤੇ ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਇੱਕ ਮਰੀਜ਼ ਦੇ ਕੇਸ ਨਾਲ ਕਿਸੇ ਨਤੀਜਾ ‘ਤੇ ਨਹੀਂ ਪਹੁੰਚਇਆ ਜਾ ਸਕਦਾ। ਇਸ ਤੋਂ ਪਹਿਲਾਂ ਚੀਨ ਨੇ ਵੀ ਛੇ ਮਹੀਨਿਆਂ ਦੇ ਅੰਦਰ ਦੂਜੀ ਵਾਰ ਇੱਕ ਔਰਤ ਅਤੇ ਇੱਕ ਆਦਮੀ ਨੂੰ ਸੰਕਰਮਣ ਹੋਣ ਦਾ ਦਾਅਵਾ ਕੀਤਾ ਸੀ।
ਇਸ ਬਾਰੇ ਹਾਂਗਕਾਂਗ ਦਾ ਕਹਿਣਾ ਹੈ ਕਿ 30 ਸਾਲ ਤੋਂ ਵੱਧ ਉਮਰ ਦੇ ਇਹ ਵਿਅਕਤੀ ਸਾਢੇ ਚਾਰ ਮਹੀਨੇ ਪਹਿਲਾਂ ਪਹਿਲੀ ਵਾਰ ਕੋਰੋਨਾਵਾਇਰਸ ਨਾਲ ਸੰਕਰਮਿਤ ਹੋਇਆ ਸੀ। ਹਾਂਗ ਕਾਂਗ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਵਾਇਰਸ ਦੇ ਜੀਨੋਮ ‘ਚ ਦੋ ਚੀਜ਼ਾਂ ‘ਪੂਰੀ ਤਰ੍ਹਾਂ ਵੱਖਰੀਆਂ’ ਹਨ, ਦੁਬਾਰਾ ਇਨਫੈਕਸ਼ਨ ਦਾ ਇਹ ਦੁਨੀਆ ਦਾ ਪਹਿਲਾ ਕੇਸ ਹੈ।
ਉਧਰ ਵਿਗਿਆਨਿਆਣ ਨੇ WHO ਦੀ ਸਲਾਹ ‘ਤੇ ਕਿਹਾ ਹੈ ਕਿ ਸੰਗਠਨ ਨੂੰ ਸਾਡੇ ਕੋਲ ਮੌਜੂਦ ਸਬੂਤਾਂ ਨੂੰ ਧਿਆਨ ਵਿੱਚ ਰੱਖਦਿਆਂ ਬਿਆਨ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਹੋਰ ਮਾਹਰ ਕਹਿੰਦੇ ਹਨ ਕਿ ਮੁੜ ਇਨਫੈਕਸ਼ਨ ਬਹੁਤ ਘੱਟ ਹੁੰਦਾ ਹੈ ਅਤੇ ਇਹ ਨਹੀਂ ਕਿ ਇਹ ਵਧੇਰੇ ਗੰਭੀਰ ਹੈ। ਹਾਂਗ ਕਾਂਗ ਯੂਨੀਵਰਸਿਟੀ ਦੀ ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਹ ਵਿਅਕਤੀ ਸੰਕਰਮਣ ਤੋਂ ਠੀਕ ਹੋਣ ਤੋਂ ਪਹਿਲਾਂ 14 ਦਿਨ ਹਸਪਤਾਲ ਵਿਚ ਰਿਹਾ ਸੀ, ਪਰ ਏਅਰਪੋਰਟ ‘ਤੇ ਜਾਂਚ ਦੌਰਾਨ ਉਹ ਫਿਰ ਕੋਰੋਨਾ ਸੰਕਰਮਿਤ ਪਾਇਆ ਗਿਆ। ਹਾਲਾਂਕਿ, ਉਸ ‘ਚ ਕੋਰੋਨਾ ਦੇ ਕੋਈ ਲੱਛਣ ਨਹੀਂ ਸੀ।