31.48 F
New York, US
February 6, 2025
PreetNama
ਫਿਲਮ-ਸੰਸਾਰ/Filmy

ਹਾਈਕੋਰਟ ਵੱਲੋਂ ਭਾਰਤੀ,ਰਵੀਨਾ ਤੇ ਫਰਾਹ ਖਾਨ ਨੂੰ ਮਿਲੀ ਵੱਡੀ ਰਾਹਤ

Bharti-raveena-Farah-relieve: ਬਾਲੀਵੁੱਡ ਅਭਿਨੇਤਰੀ ਰਵੀਨਾ ਟੰਡਨ, ਮਸ਼ਹੂਰ ਨਿਰਦੇਸ਼ਕ ਤੇ ਕੋਰੀਓਗ੍ਰਾਫਰ ਫਰਾਹ ਖਾਨ ਅਤੇ ਕਾਮੇਡੀਅਨ ਭਾਰਤੀ ਸਿੰਘ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ।ਟੀ. ਵੀ. ਪ੍ਰੋਗਰਾਮ ‘ਚ ਈਸਾਈ ਧਰਮ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ‘ਚ ਹਾਈਕੋਰਟ ਨੇ ਤਿੰਨਾਂ ਖਿਲਾਫ ਫਿਰੋਜ਼ਪੁਰ ‘ਚ ਦਰਜ ਐੱਫ. ਆਈ. ਆਰ. ‘ਤੇ ਅੱਗੇ ਕਾਰਵਾਈ ‘ਤੇ ਰੋਕ ਲਗਾਉਂਦੇ ਹੋਏ ਪੰਜਾਬ ਸਰਕਾਰ ਤੇ ਸ਼ਿਕਾਇਤ ਕਰਤਾ ਨੂੰ 25 ਮਾਰਚ ਲਈ ਨੋਟਿਸ ਜਾਰੀ ਕਰਕੇ ਜਵਾਬ ਮੰਗ ਲਿਆ ਹੈ।

ਇਸ ਤੋਂ ਪਹਿਲਾਂ ਹਾਈਕੋਰਟ ਇਸ ਮਾਮਲੇ ‘ਚ ਇਨ੍ਹਾਂ ਤਿੰਨਾਂ ਖਿਲਾਫ ਅੰਮ੍ਰਿਤਸਰ ਦੇ ਅਜਨਾਲਾ ‘ਚ ਦਰਜ ਐੱਫ. ਆਈ. ਆਰ. ‘ਤੇ ਅੱਗੇ ਕਾਰਵਾਈ ‘ਤੇ ਰੋਕ ਲਗਾ ਚੁੱਕਾ ਹੈ। 30 ਨਵੰਬਰ ਨੂੰ ਪ੍ਰਸਾਰਿਤ ਇਕ ਟੀ. ਵੀ. ਸ਼ੋਅ ‘ਚ ਈਸਾਈ ਸੰਪ੍ਰਦਾਇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ‘ਚ ਰਵੀਨਾ ਟੰਡਨ, ਫਰਾਹ ਖਾਨ ਅਤੇ ਕਾਮੇਡੀਅਨ ਭਾਰਤੀ ਸਿੰਘ ਖਿਲਾਫ 28 ਦਸੰਬਰ ਨੂੰ ਫਿਰੋਜ਼ਪੁਰ ਪੁਲਿਸ ਥਾਣੇ ‘ਚ ਕੇਸ ਦਰਜ ਕਰਵਾਇਆ ਗਿਆ ਸੀ।

ਸ਼ਿਕਾਇਤ ‘ਚ ਦੋਸ਼ ਹੈ ਕਿ ਇਨ੍ਹਾਂ ਤਿੰਨਾਂ ਨੇ ਹਾਲੇਲੁਆ ਸ਼ਬਦ ਦੇ ਉਚਾਰਣ ਦੀ ਕੋਸ਼ਿਸ਼ ਦੌਰਾਨ ਇਸ ਦਾ ਮਜਾਕ ਬਣਾਇਆ, ਜਿਸ ਨਾਲ ਈਸਾਈ ਸੰਪ੍ਰਦਾਇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਹਾਲੇਲੁਆ ਇਕ ਹਿਬਰੂ ਸ਼ਬਦ ਹੈ, ਜਿਸ ਦਾ ਇਸਤੇਮਾਲ ਈਸ਼ਵਰ ਲਈ ਕੀਤਾ ਜਾਂਦਾ ਹੈ।ਇਨ੍ਹਾਂ ਖਿਲਾਫ ਕਈ ਜਗ੍ਹਾ ਪ੍ਰਦਰਸ਼ਨ ਵੀ ਹੋਏ ਸਨ। ਹਾਲਾਂਕਿ ਬਾਅਦ ‘ਚ ਰਵੀਨਾ ਟੰਡਨ ਨੇ ਟਵੀਟ ਕਰਕੇ ਇਸ ਲਈ ਮੁਆਫੀ ਮੰਗੀ ਸੀ ਤੇ ਕਿਹਾ ਸੀ ਕਿ ਉਨ੍ਹਾਂ ਦਾ ਇਰਾਦਾ ਕਿਸੇ ਦੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਇਸ ਐੱਫ. ਆਈ. ਆਰ. ਖਿਲਾਫ ਹੁਣ ਤਿੰਨਾਂ ਨੇ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੈ।

Related posts

Mirzapur 2 Release: ਟ੍ਰੈਂਡ ਹੋਇਆ #BoycottMirzapur 2, ਅਲੀ ਫਜ਼ਲ ਦਾ ਪੁਰਾਣਾ ਟਵੀਟ ਬਣਿਆ ਕਾਰਨ

On Punjab

ਭੂਮੀ ਪੇਡਨੇਕਰ ਹੁਣ ਕਰੇਗੀ ‘ਪਤੀ, ਪਤਨੀ ਔਰ ਵੋ’ ‘ਚ ਅਹਿਮ ਕਿਰਦਾਰ

On Punjab

ਬਾਲੀਵੁੱਡ ਨੂੰ ਲੱਗਾ ਇਕ ਹੋਰ ਵੱਡਾ ਝਟਕਾ

On Punjab