31.48 F
New York, US
February 6, 2025
PreetNama
ਖਾਸ-ਖਬਰਾਂ/Important News

ਹਾਈਡ੍ਰਕੋਸੀਕਲੋਰੋਕਵਿਨ ਦਵਾਈ ਦੀ ਖੇਪ ਪਹੁੰਚੀ ਅਮਰੀਕਾ, ਅਮਰੀਕੀ ਲੋਕਾਂ ਨੇ ਕੀਤਾ ਧੰਨਵਾਦ

Hydroxychloroquine consignment: ਵਾਸ਼ਿੰਗਟਨ: ਚੀਨ ਤੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਤਬਾਹੀ ਮਚਾਈ ਹੋਈ ਹੈ । ਇਸ ਵਾਇਰਸ ਦਾ ਸਭ ਤੋਂ ਜ਼ਿਆਦਾ ਅਸਰ ਅਮਤੀਕ ਵਿੱਚ ਦਿਖਾਈ ਦੇ ਰਿਹਾ ਹੈ । ਅਮਰੀਕਾ ਨੇ ਭਾਰਤ ਤੋਂ ਮਲੇਰੀਆ ਦੇ ਇਲਾਜ ਵਿੱਚ ਕੰਮ ਆਉਣ ਵਾਲੀ ਹਾਈਡ੍ਰੋਸੀਕਲੋਰੋਕਵਿਨ ਦਵਾਈ ਦੀ ਮੰਗ ਕੀਤੀ ਸੀ । ਜਿਸ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਇਸ ਦਵਾਈ ਦੇ ਨਿਰਯਾਤ ‘ਤੇ ਲੱਗੀ ਪਾਬੰਦੀ ਹਟਾ ਦਿੱਤੀ ਗਈ । ਪਾਬੰਦੀ ਹਟਣ ਤੋਂ ਬਾਅਦ ਸ਼ਨੀਵਾਰ ਨੂੰ ਇਸ ਦਵਾਈ ਦੀ ਇੱਕ ਖੇਪ ਅਮਰੀਕਾ ਪਹੁੰਚੀ । ਇਸ ਦਵਾਈ ਨੂੰ ਕੋਰੋਨਾ ਵਾਇਰਸ ਦੇ ਸੰਭਾਵਿਤ ਇਲਾਜ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ ।

ਇਸ ਦੇ ਨਾਲ ਹੀ ਦਵਾਈ ਦੇ ਨਿਰਮਾਣ ਲਈ ਲੋੜੀਂਦਾ 9 ਮੀਟ੍ਰਿਕ ਟਨ ਐਕਟਿਵ ਫਾਰਮਾਸੂਟੀਕਲ ਇੰਨਗ੍ਰੀਡਿਏਂਟ ਜਾਂ ਏ.ਪੀ.ਆਈ. ਵੀ ਅਮਰੀਕਾ ਭੇਜਿਆ ਗਿਆ ਹੈ । ਭਾਰਤ ਸਰਕਾਰ ਵੱਲੋਂ ਮਨੁੱਖੀ ਆਧਾਰ ‘ਤੇ ਕੁਝ ਦੇਸ਼ਾਂ ਨੂੰ ਇਸ ਦੀ ਸਪਲਾਈ ਕਰਨ ਦਾ ਫੈਸਲਾ ਲਿਆ ਗਿਆ ਹੈ । ਦਵਾਈ ਦੀ ਇਹ ਖੇਪ ਅਮਰੀਕਾ ਪਹੁੰਚਣ ਤੋਂ ਬਾਅਦ ਅਮਰੀਕੀਆਂ ਨੇ ਭਾਰਤ ਦੇ ਪ੍ਰਤੀ ਆਪਣਾ ਧੰਨਵਾਦ ਪ੍ਰਗਟ ਕੀਤਾ ਹੈ । ਦਰਅਸਲ, ਇਸ ਹਫਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਪੀਲ ‘ਤੇ ਭਾਰਤ ਸਰਕਾਰ ਵੱਲੋਂ ਹਾਈਡ੍ਰੋਕਸੀਲੋਰੋਕਵਿਨ ਦਵਾਈ ਦੀਆਂ 35.82 ਲੱਖ ਗੋਲੀਆਂ ਦੇ ਨਿਰਯਾਤ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ ।

ਅਮਰੀਕਾ ਵਿੱਚ ਸਥਿਤ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਟਵੀਟ ਕਰਕੇ ਕਿਹਾ ਕਿ ਕੋਵਿਡ-19 ਵਿਰੁੱਧ ਲੜਾਈ ਵਿੱਚ ਅਸੀਂ ਆਪਣੇ ਸਾਥੀਆਂ ਦੀ ਮਦਦ ਕਰ ਰਹੇ ਹਾਂ । ਉਨ੍ਹਾਂ ਦੱਸਿਆ ਕਿ ਭਾਰਤ ਤੋਂ ਹਾਈਡ੍ਰੋਕਸੀਕਲੋਰੋਕਵਿਨ ਦੀ ਖੇਪ ਅੱਜ ਨੇਵਾਰਕ ਹਵਾਈ ਅੱਡੇ ‘ਤੇ ਪਹੁੰਚ ਗਈ ਹੈ । ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਪਿਛਲੇ ਹਫਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਫੋਨ ‘ਤੇ ਗੱਲਬਾਤ ਦੌਰਾਨ ਮਲੇਰੀਆ ਦੇ ਇਲਾਜ ਵਿੱਚ ਕੰਮ ਆਉਣ ਵਾਲੀ ਦਵਾਈ ਦੀ ਮੰਗ ਕੀਤੀ ਸੀ । ਦੱਸ ਦਈਏ ਕਿ ਭਾਰਤ ਦੁਨੀਆ ਵਿੱਚ 70 ਫੀਸਦੀ ਹਾਈਡ੍ਰਕਸੀਕਲੋਰੋਕਵਿਨ ਦਵਾਈ ਦਾ ਸਭ ਤੋਂ ਵੱਡਾ ਉਤਪਾਦਕ ਦੇਸ਼ ਹੈ ।

ਟਰੰਪ ਦੀ ਮੰਗ ‘ਤੇ ਭਾਰਤ ਨੇ 7 ਅਪ੍ਰੈਲ ਨੂੰ ਇਸ ‘ਤੇ ਜਾਰੀ ਪਾਬੰਦੀ ਹਟਾ ਦਿੱਤੀ ਸੀ । ਟਰੰਪ ਨੇ ਕੋਵਿਡ-19 ਦੇ ਮਰੀਜ਼ਾਂ ਦੇ ਸੰਭਾਵਿਤ ਇਲਾਜ ਲਈ ਹਾਈਡ੍ਰਕੋਸੀਕਲੋਰੋਵਕਵਿਨ ਦੀਆਂ 29 ਮਿਲੀਅਨ ਤੋਂ ਵੱਧ ਖੁਰਾਕਾਂ ਖਰੀਦੀਆਂ ਹਨ । ਇਸ ਦਵਾਈ ਤੋਂ ਪਾਬੰਦੀ ਹਟਾਉਣ ਤੋਂ ਬਾਅਦ ਅਮਰੀਕਾ ਨੇ ਕਿਹਾ ਸੀ ਕਿ ਉਹ ਭਾਰਤ ਦੇ ਇਸ ਮਨੁੱਖੀ ਅਕਸ ਨੂੰ ਕਦੇ ਨਹੀਂ ਭੁੱਲੇਗਾ । ਦੱਸਣਯੋਗ ਹੈ ਕਿ ਜੌਨਸ ਹਾਪਕਿਨਸ ਯੂਨੀਵਰਸਿਟੀ ਅਨੁਸਾਰ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਜੂਝ ਰਹੇ ਅਮਰੀਕਾ ਵਿੱਚ ਪੀੜਤ ਲੋਕਾਂ ਦਾ ਅੰਕੜਾ 5,29,000 ਦੇ ਪਾਰ ਪਹੁੰਚ ਚੁੱਕਿਆ ਹੈ । ਅਮਰਰੇਕ ਵਿੱਚ ਕੋਰੋਨਾ ਵਾਇਰਸ ਕਾਰਨ ਬੀਤੇ 24 ਘੰਟਿਆਂ ਵਿੱਚ 1,920 ਲੋਕਾਂ ਦੀ ਮੌਤ ਹੋ ਚੁੱਕੀ ਹੈ ।

Related posts

ਜੰਮੂ ਕਸ਼ਮੀਰ: ਬਾਰਾਮੂਲਾ ਵਿੱਚ ਸੁਰੱਜੰਮੂ ਕਸ਼ਮੀਰ: ਬਾਰਾਮੂਲਾ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਤਿੰਨ ਅਤਿਵਾਦੀ ਹਲਾਕਖਿਆ ਬਲਾਂ ਨਾਲ ਮੁਕਾਬਲੇ ’ਚ ਤਿੰਨ ਅਤਿਵਾਦੀ ਹਲਾਕ

On Punjab

Punjab Assembly Session: ਪੰਜਾਬ ਵਿਧਾਨ ਸਭਾ ਸੈਸ਼ਨ ਦਾ ਸੀ ਅੱਜ ਆਖਰੀ ਦਿਨ, 93 ਵਿਧਾਇਕਾਂ ਨੇ ਸਰਕਾਰ ਵਲੋਂ ਲਿਆਂਦੇ ਭਰੋਸੇ ਦੇ ਹੱਕ ‘ਚ ਪਾਈ ਵੋਟ

On Punjab

ਲੰਬੀ ਬਿਮਾਰੀ ਮਗਰੋਂ ਕਾਦਰ ਖਾਨ ਦਾ ਦੇਹਾਂਤ, ਕੈਨੇਡਾ ਵਿਚ ਹੀ ਹੋਵੇਗਾ ਅੰਤਿਮ ਸੰਸਕਾਰ

On Punjab