PreetNama
ਸਿਹਤ/Health

ਹਾਈ ਅਲਰਟ : ਜੰਗਲੀ ਜੀਵਾਂ ’ਚ ਵੀ ਕੋਰੋਨਾ ਦੇ ਸੰਕ੍ਰਮਣ ਦਾ ਖ਼ਤਰਾ, ਵਾਤਾਵਰਨ ਮੰਤਰਾਲੇ ਨੇ ਜਾਰੀ ਕੀਤੀ ਐਡਵਾਈਜ਼ਰੀ

ਜੰਗਲੀ ਜੀਵਾਂ ’ਚ ਵੀ ਕੋਰੋਨਾ ਦੇ ਸੰਕ੍ਰਮਣ ਦਾ ਖ਼ਤਰਾ ਵੱਧ ਗਿਆ ਹੈ। ਸੰਕ੍ਰਮਣ ਕਾਰਨ ਇਕ ਸ਼ੇਰ ਦੀ ਮੌਤ ਦੀ ਪੁਸ਼ਟੀ ਕੇਂਦਰੀ ਜੰਗਲ ਤੇ ਵਾਤਾਵਰਨ ਮੰਤਰਾਲੇ ਨੇ ਕੀਤੀ ਹੈ। ਮੰਤਰਾਲੇ ਨੇ ਸਾਰੇ ਸੂਬਿਆਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਹੈ। ਜੰਗਲੀ ਜੀਵਾਂ ’ਚ ਸੰਕ੍ਰਮਣ ਦੇ ਖ਼ਤਰੇ ਨੂੰ ਦੇਖਦੇ ਹੋਏ ਪੰਨਾ ਟਾਈਗਰ ਰਿਜ਼ਰਵ ’ਚ ਵੀ ਵਣ ਅਮਲੇ ਨੂੰ ਹਾਈ ਅਲਰਟ ਕੀਤਾ ਗਿਆ ਹੈ।

ਖੇਤਰ ਸੰਚਾਲਕ ਪੰਨਾ ਟਾਈਗਰ ਰਿਜ਼ਰਵ ਉੱਤਮ ਕੁਮਾਰ ਸ਼ਰਮਾ ਨੇ ਦੱਸਿਆ ਕਿ ਕੋਰੋਨਾ ਕਰਫਿਊ ਲੱਗਣ ਦੇ ਨਾਲ ਹੀ 16 ਅਪ੍ਰੈਲ ਤੋਂ ਪੰਨਾ ਟਾਈਗਰ ਰਿਜ਼ਰਵ ’ਚ ਸੈਲਾਨੀਆਂ ਦੇ ਸੈਰ ਕਰਨ ’ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਹੈ। ਟਾਈਗਰਾਂ ਦੀ ਸਖ਼ਤ ਨਿਗਰਾਨੀ ਦੀ ਵਿਵਸਥਾ ਸ਼ੁਰੂ ਤੋਂ ਹੀ ਜਾਰੀ ਹੈ। ਉਨ੍ਹਾਂ ਨੇ ਦੱਸਿਆ ਕਿ ਕੇਂਦਰੀ ਵਣ ਤੇ ਵਾਤਾਵਰਨ ਮੰਤਰਾਲੇ ਨੇ ਸਾਰੇ ਸੂਬਿਆਂ ਨੂੰ ਐਡਵਾਈਜਰੀ ਜਾਰੀ ਕੀਤੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜੀਵਾਂ ਦੇ ਸੰਪਰਕ ’ਚ ਆਉਣ ਤੋਂ ਬਚਣ। ਨਾਲ ਹੀ ਬੰਦਰਾਂ ਅਤੇ ਹੋਰ ਜੰਗਲੀ ਜੀਵਾਂ ਨੂੰ ਕਿਸੇ ਵੀ ਤਰ੍ਹਾਂ ਦਾ ਖ਼ਾਦ ਪਦਾਰਥ ਨਾ ਖਿਲਾਉਣ।
ਉਨ੍ਹਾਂ ਨੇ ਦੱਸਿਆ ਕਿ ਮੈਦਾਨੀ ਅਮਲੇ ਨੂੰ ਮਾਸਕ ਅਤੇ ਸੈਨੇਟਾਈਜ਼ਰ ਦਿੱਤਾ ਗਿਆ ਹੈ। ਬਫ਼ਰ ਖੇਤਰ ’ਚ ਗ੍ਰਾਮਾਂ ’ਚ ਜੋ ਵਣ ਅਮਲਾ ਰਹਿੰਦਾ ਹੈ, ਉਸਨੂੰ ਸੰਕ੍ਰਮਣ ਤੋਂ ਬਚਾਅ ਲਈ ਸਾਰੇ ਜ਼ਰੂਰੀ ਉਪਾਅ ਕਰਨ ਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ।

Related posts

ਅੰਬ ਖਾਣ ਵਾਲੇ ਸਾਵਧਾਨ! ਹੋ ਸਕਦੀਆਂ ਗੰਭੀਰ ਸਮੱਸਿਆਵਾਂ

On Punjab

ਪਿਤਾ ਦੀ ਸਿਗਰਟਨੋਸ਼ੀ ਨਾਲ ਬੱਚਿਆਂ ਨੂੰ ਅਸਥਮਾ ਦਾ ਖ਼ਤਰਾ

On Punjab

Covid-19 Symptoms: ਕੀ ਤੁਸੀਂ ਕੋਵਿਡ ਇਨਫੈਕਸ਼ਨ ਨਾਲ ਜੁੜੇ ਇਨ੍ਹਾਂ 8 ਸਭ ਤੋਂ ਅਜੀਬ ਲੱਛਣਾਂ ਬਾਰੇ ਜਾਣਦੇ ਹੋ?

On Punjab