Amla Benefits ਸਰਦੀਆਂ ‘ਚ ਖਾਧਾ ਜਾਣ ਵਾਲਾ ਆਂਵਲਾ ਨਾ ਸਿਰਫ਼ ਤੁਹਾਡੇ ਵਾਲਾਂ ਅਤੇ ਸਕਿਨ ਲਈ ਵਧੀਆ ਹੈ ਬਲਕਿ ਕਈ ਬਿਮਾਰੀਆਂ ਦੇ ਲਈ ਕਾਲ ਵੀ ਹੈ। ਜੇ ਤੁਸੀਂ ਮੋਟਾਪੇ ਤੋਂ ਪਰੇਸ਼ਾਨ ਹੋ ਤਾਂ ਆਂਵਲਾ ਉਸ ਨੂੰ ਵੀ ਕੰਟਰੋਲ ਕਰਨ ‘ਚ ਸਹਾਇਤਾ ਕਰਦਾ ਹੈ। ਆਂਵਲਾ ਕੈਲਸ਼ੀਅਮ, ਆਇਰਨ, ਫਾਰਸਫੋਰਸ, ਫਾਇਬਰ ਅਤੇ ਕਾਰਬੋਹਾਈਡਰੇਟ, ਵਿਟਾਮਿਨ, ਪ੍ਰੋਟੀਨ ਆਦਿ ਪੋਸ਼ਕ ਤੱਤ ਭਰਪੂਰ ਮਾਤਰਾ ‘ਚ ਹੁੰਦੇ ਹਨ। ਇਹ ਸਰੀਰ ਦੀ ਅੰਦਰਲੀ ਗੰਦਗੀ ਨੂੰ ਸਾਫ਼ ਕਰਕੇ ਵਜ਼ਨ ਘਟਾਉਣ ‘ਚ ਮਦਦ ਕਰਦਾ ਹੈ। ਆਂਵਲਾ ਨੂੰ ਸੁਪਰਫੂਡ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ।
ਹਰ ਰੋਜ਼ ਦਿਨ ‘ਚ ਦੋ ਵਾਰ ਆਂਵਲਾ ਦੇ ਜੂਸ ਦਾ ਸੇਵਨ ਕਰਨ ਨਾਲ ਸਰੀਰ ਦਾ ਵਾਧੂ ਫੈਟ ਘੱਟ ਹੋ ਜਾਂਦਾ ਹੈ। ਇਹ Cholesterol ਨੂੰ ਘੱਟ ਕਰਕੇ ਸਰੀਰ ਦੀ ਵਾਧੂ ਚਰਬੀ ਨੂੰ ਘਟਾਉਣ ਦਾ ਕੰਮ ਕਰਦਾ ਹੈ।
ਵਿਟਾਮਿਨ-ਸੀ ਨਾਲ ਭਰਪੂਰ ਆਂਵਲਾ ਇਮਿਉਨਟੀ ਅਤੇ ਮੈਟਬੋਲਿਜ਼ਮਮ ਨੂੰ ਵਧਾਉਣ ‘ਚ ਬਹੁਤ ਲਾਹੇਵੰਦ ਹੁੰਦਾ ਹੈ। ਜੇ ਤੁਸੀਂ ਜਲਦੀ ਬੀਮਾਰ ਹੁੰਦੇ ਹੋ ਜਾਂ ਫਿਰ ਜਿਨ੍ਹਾਂ ਲੋਕਾਂ ਨੂੰ ਖਾਣਾ-ਪੀਣਾ ਨਹੀਂ ਪਚਦਾ ਤਾਂ ਉਹਨਾਂ ਨੂੰ ਆਂਵਲਾ ਦਾ ਸੇਵਨ ਕਰਨਾ ਚਾਹੀਦਾ ਹੈ।
ਆਂਵਲੇ ‘ਚ ਜ਼ਿਆਦਾ ਐਂਟੀ-ਆਕਸੀਡੈਂਟ ਅਤੇ ਪੌਲੀਫੇਨੌਲ ਹੋਣ ਦੇ ਕਾਰਨ ਇਹ ਕੈਂਸਰ ਨਾਲ ਲੜਨ ਦੀ ਸ਼ਕਤੀ ਦਿੰਦਾ ਹੈ। ਇਹ ਕੈਂਸਰ ਨੂੰ ਅੱਗੇ ਵੱਧਣ ‘ਚ ਰੋਕਦਾ ਹੈ। ਸਹੀ ਤਰੀਕੇ ਨਾਲ ਇਸ ਨੂੰ ਪੀਣ ‘ਤੇ ਸਰੀਰ ਤੰਦਰੁਸਤ ਅਤੇ ਵਜ਼ਨ ਕੰਟਰੋਲ ‘ਚ ਰਹਿੰਦਾ ਹੈ।
ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਹੈ ਉਹਨਾਂ ਨੂੰ ਆਂਵਲੇ ਦਾ ਜੂਸ ਜ਼ਰੂਰ ਡਾਈਟ ‘ਚ ਸ਼ਾਮਿਲ ਕਰਨਾ ਚਾਹੀਦਾ ਹੈ। ਕਿਉਂ ਕਿ ਆਂਵਲੇ ਦਾ ਜੂਸ ਵਧੇ ਹੋਏ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ।
ਵਿਟਾਮਿਨ-ਸੀ ਭਰਪੂਰ ਮਾਤਰਾ ‘ਚ ਹੋਣ ਕਾਰਨ ਇਹ ਖ਼ਰਾਬ ਕੋਲੈਸਟ੍ਰੋਲ ਨੂੰ ਖਤਮ ਕਰਕੇ ਨਵਾਂ ਕੋਲੈਸਟ੍ਰੋਲ ਨੂੰ ਬਣਾਉਣ ‘ਚ ਮਦਦ ਕਰਦਾ ਹੈ। ਇਹ ਦਿਲ ਨੂੰ ਸਿਹਤਮੰਦ ਅਤੇ ਅੱਖਾਂ ਦੀ ਰੋਸ਼ਨੀ ਨੂੰ ਵਧਾਉਣ ਲਈ ਬਹੁਤ ਲਾਭਦਾਇਕ ਹੈ। ਅਗਰ ਤੁਸੀਂ ਚਾਹੋ ਤਾਂ ਆਂਵਲੇ ਦੀ ਚਟਨੀ, ਮੁਰੱਬਾ, ਅਚਾਰ, ਜੂਸ ਜਾਂ ਚੂਰਨ ਆਦਿ ਬਣਾ ਕੇ ਵੀ ਇਸ ਦਾ ਸੇਵਨ ਕਰ ਸਕਦੇ ਹੋ। ਇਸ ਤਰ੍ਹਾਂ ਕਰਕੇ ਤੁਸੀਂ ਆਂਵਲੇ ਨੂੰ ਆਪਣੀ ਡੇਲੀ ਡਾਇਟ ਦਾ ਹਿੱਸਾ ਬਣਾ ਸਕਦੇ ਹੋ।