72.99 F
New York, US
November 8, 2024
PreetNama
ਖੇਡ-ਜਗਤ/Sports News

ਹਾਕੀ ਦੀ ਖਿਡਾਰਨ ਰਾਣੀ ਰਾਮਪਾਲ ਨੇ ਜਿੱਤਿਆ ਇਹ ਅਵਾਰਡ

Rani rampal wins world games: ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੇ ਵਰਲਡ ‘ਗੇਮਜ਼ ਐਥਲੀਟ ਆਫ ਦ ਈਅਰ’ ਪੁਰਸਕਾਰ ਜਿੱਤਿਆ ਹੈ। ਇਹ ਪੁਰਸਕਾਰ ਸ਼ਾਨਦਾਰ ਪ੍ਰਦਰਸ਼ਨ, ਸਮਾਜਿਕ ਅਤੇ ਚੰਗੇ ਵਿਵਹਾਰ ਲਈ ਦਿੱਤਾ ਗਿਆ ਹੈ। ਵਿਸ਼ਵ ਖੇਡਾਂ ਨੇ ਦੁਨੀਆ ਭਰ ਦੇ ਖੇਡ ਪ੍ਰੇਮੀਆਂ ਦੁਆਰਾ 20 ਦਿਨਾਂ ਦੀ ਵੋਟਿੰਗ ਤੋਂ ਬਾਅਦ ਵੀਰਵਾਰ ਨੂੰ ਜੇਤੂ ਦੀ ਘੋਸ਼ਣਾ ਕੀਤੀ।

ਵਰਲਡ ਗੇਮਜ਼ ਦੇ ਬਿਆਨ ਵਿੱਚ ਕਿਹਾ ਗਿਆ ਹੈ ‘ਭਾਰਤੀ ਹਾਕੀ ਦੀ ਸੁਪਰਸਟਾਰ ਰਾਣੀ ਵਰਲਡ ਖੇਡਾਂ ਦੀ ਐਥਲੀਟ 2019 ਹੈ। ਰਾਣੀ 199,477 ਦੀਆਂ ਪ੍ਰਭਾਵਸ਼ਾਲੀ ਵੋਟਾਂ ਨਾਲ ਪਲੇਅਰ ਆਫ ਦ ਈਅਰ ਬਣਨ ਦੀ ਦੌੜ ‘ਚ ਸਪੱਸ਼ਟ ਜੇਤੂ ਬਣ ਕੇ ਉਭਰੀ ਹੈ। ਇਸ ਜਨਵਰੀ ਵਿੱਚ 20 ਦਿਨਾਂ ‘ਚ ਵਿਸ਼ਵ ਭਰ ਦੇ ਖੇਡ ਪ੍ਰੇਮੀਆਂ ਨੇ ਆਪਣੇ ਮਨਪਸੰਦ ਖਿਡਾਰੀ ਨੂੰ ਵੋਟ ਦਿੱਤੀ। ਇਸ ਸਮੇਂ ਦੌਰਾਨ ਕੁੱਲ 705,610 ਵੋਟਾਂ ਪਈਆਂ।

ਪਿਛਲੇ ਸਾਲ ਭਾਰਤ ਨੇ ਐਫਆਈਐਚ ਸੀਰੀਜ਼ ਦਾ ਫਾਈਨਲ ਜਿੱਤਿਆ ਸੀ ਅਤੇ ਰਾਣੀ ਨੂੰ ਟੂਰਨਾਮੈਂਟ ਦੀ ਸਰਬੋਤਮ ਖਿਡਾਰੀ ਚੁਣਿਆ ਗਿਆ ਸੀ। ਰਾਣੀ ਦੀ ਅਗਵਾਈ ਹੇਠ ਭਾਰਤ ਨੇ ਤੀਜੀ ਵਾਰ ਓਲੰਪਿਕ ਖੇਡਾਂ ‘ਚ ਕੁਆਲੀਫਾਈ ਕੀਤਾ। ਰਾਣੀ ਜਿਸ ਨੂੰ ਹਾਲ ਹੀ ਵਿੱਚ ਪਦਮ ਸ਼੍ਰੀ ਪੁਰਸਕਾਰ ਲਈ ਚੁਣਿਆ ਗਿਆ ਸੀ, ਉਸ ਨੇ ਕਿਹਾ, “ਮੈਂ ਇਹ ਪੁਰਸਕਾਰ ਪੂਰੇ ਹਾਕੀ ਭਾਈਚਾਰੇ ਆਪਣੀ ਟੀਮ ਅਤੇ ਆਪਣੇ ਦੇਸ਼ ਨੂੰ ਸਮਰਪਿਤ ਕਰਦੀ ਹਾਂ।” ਇਹ ਸਫਲਤਾ ਹਾਕੀ ਪ੍ਰੇਮੀਆਂ, ਪ੍ਰਸ਼ੰਸਕਾਂ, ਮੇਰੀ ਟੀਮ, ਕੋਚ, ਹਾਕੀ ਇੰਡੀਆ, ਮੇਰੀ ਸਰਕਾਰ, ਬਾਲੀਵੁੱਡ ਦੇ ਦੋਸਤਾਂ, ਸਾਥੀ ਖਿਡਾਰੀਆਂ ਅਤੇ ਦੇਸ਼ ਵਾਸੀਆਂ ਦੇ ਪਿਆਰ ਅਤੇ ਸਹਾਇਤਾ ਸਦਕਾ ਸੰਭਵ ਹੋਈ ਹੈ, ਜਿਨ੍ਹਾਂ ਨੇ ਮੈਨੂੰ ਲਗਾਤਾਰ ਵੋਟ ਦਿੱਤੀ। ‘

ਉਨ੍ਹਾਂ ਕਿਹਾ, ‘ਇਸ ਪੁਰਸਕਾਰ ਲਈ ਮੈਨੂੰ ਨਾਮਜ਼ਦ ਕਰਨ ਲਈ ਐਫਆਈਐਚ ਦਾ ਵਿਸ਼ੇਸ਼ ਧੰਨਵਾਦ। ਇਸ ਸਨਮਾਨ ਲਈ ਵਰਲਡ ਗੇਮਜ਼ ਫੈਡਰੇਸ਼ਨ ਦਾ ਧੰਨਵਾਦ। ”ਵੱਖ ਵੱਖ ਖੇਡਾਂ ਦੇ 25 ਖਿਡਾਰੀਆਂ ਨੂੰ ਇਸ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ। ਐਫਆਈਐਚ ਨੇ ਰਾਣੀ ਦੇ ਨਾਮ ਦੀ ਸਿਫਾਰਸ਼ ਕੀਤੀ ਸੀ।

Related posts

36th National Games: ਪ੍ਰਧਾਨ ਮੰਤਰੀ ਮੋਦੀ ਕਰਨਗੇ 36ਵੀਆਂ ਰਾਸ਼ਟਰੀ ਖੇਡਾਂ ਦਾ ਉਦਘਾਟਨ, ਗੁਜਰਾਤ ਪਹਿਲੀ ਵਾਰ ਕਰ ਰਿਹੈ ਮੇਜ਼ਬਾਨੀ

On Punjab

Olympian Sushil Kumar Case : ਓਲੰਪੀਅਨ ਸੁਸ਼ੀਲ ਕੁਮਾਰ ਨੂੰ ਠਹਿਰਾਇਆ ਮੁੱਖ ਦੋਸ਼ੀ, 150 ਗਵਾਹ ਵਧਾਉਣਗੇ ਮੁਸ਼ਕਲਾਂ

On Punjab

ਰੀਓ ਤੋਂ ਟੋਕੀਓ ਓਲੰਪਿਕ ਤਕ : ਨੌਂ ਓਲੰਪਿਕ ਮੈਡਲ ਜਿੱਤਣ ਲਈ ਬੋਲਟ ਦੌੜਿਆ 114.21 ਸਕਿੰਟ

On Punjab