76.69 F
New York, US
April 30, 2025
PreetNama
ਸਿਹਤ/Health

ਹਾਰਟ ਅਟੈਕ ਬਾਰੇ ਇਹ ਜਾਣਕਾਰੀਆਂ ਹਨ ਜ਼ਰੂਰੀ, ਜਾਣੋ ਲੱਛਣ, ਕਾਰਨ ਤੇ ਬਚਾਅ ਦੇ ਤਰੀਕੇ

ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਬਹੁਤ ਸਾਰੇ ਲੋਕਾਂ ਦੀ ਮੌਤ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਅਜਿਹੇ ‘ਚ ਹਾਰਟ ਅਟੈਕ ਬਾਰੇ ਜਾਣਨਾ ਮਹੱਤਵਪੂਰਨ ਹੈ ਕਿ ਆਪਣੇ ਆਪ ਨੂੰ ਇਸ ਤੋਂ ਕਿਵੇਂ ਬਚਾਉਣਾ ਹੈ। ਅੱਜ ਅਸੀਂ ਤੁਹਾਨੂੰ ਦਿਲ ਦੇ ਦੌਰੇ ਦੇ ਲੱਛਣਾਂ ਅਤੇ ਬਚਾਅ ਬਾਰੇ ਦੱਸਾਂਗੇ।

ਹਾਰਟ ਅਟੈਕ:

ਹਾਰਟ ਅਟੈਕ ਉਦੋਂ ਹੁੰਦਾ ਹੈ ਜਦੋਂ ਤੁਹਾਡੇ ਦਿਲ ਦੇ ਇਕ ਹਿੱਸੇ ‘ਚ ਲਹੂ ਅਚਾਨਕ ਖੂਨ ਸਰਕਿਉਲੇਟ ਹੋਣਾ ਘੱਟ ਜਾਂਦਾ ਹੈ। ਜੇ ਬਲੱਡ ਵੇਸਲਸ ਨੂੰ 20 ਤੋਂ 40 ਮਿੰਟ ਦੇ ਅੰਦਰ ਅੰਦਰ ਖੂਨ ਨਹੀਂ ਮਿਲਦਾ, ਤਾਂ ਇਹ ਵੇਸਲਸ ਡੇਡ ਹੋਣ ਲਗ ਜਾਂਦੀਆਂ ਹਨ। ਨਤੀਜੇ ਵਜੋਂ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਵੱਧ ਜਾਂਦਾ ਹੈ।

ਲੱਛਣ:

-ਅਚਾਨਕ ਤੇਜ਼ ਛਾਤੀ ਦਾ ਦਰਦ

-ਛਾਤੀ ‘ਚ ਦਬਾਅ, ਜਕੜਨ ਮਹਿਸੂਸ ਹੋਣਾ

-ਛਾਤੀ ‘ਚ ਹੋਣ ਵਾਲਾ ਦਰਦ ਗਰਦਨ, ਜਬਾੜੇ ਜਾਂ ਪਿਛਲੇ ਪਾਸੇ ਫੈਲਣਾ ਸ਼ੁਰੂ ਹੋ ਜਾਣਾ।

-ਸਾਹ ਲੈਣ ‘ਚ ਮੁਸ਼ਕਲ ਆਉਣਾ। ਖੰਘ,ਮਨ ਖਰਾਬ ਹੋਣਾ, ਉਲਟੀਆਂ, ਚੱਕਰ ਆਉਣਾ ਵਰਗੀਆਂ ਸਮੱਸਿਆਵਾਂ ਹੋਣਾ।

-ਬੇਚੈਨੀ ਅਤੇ ਪਸੀਨਾ।

-ਚਿਹਰਾ ਲਾਲ ਹੋਣਾ।

-ਅਜਿਹੀ ਸਥਿਤੀ ਵਿੱਚ ਬਿਨਾਂ ਦੇਰੀ ਕੀਤੇ, ਐਮਰਜੈਂਸੀ ਵਿੱਚ ਮਰੀਜ਼ ਨੂੰ ਤੁਰੰਤ ਲੈ ਜਾਓ ਜਾਂ ਐਸਪਰੀਨ ਨੂੰ ਤੁਰੰਤ ਜੀਭ ਦੇ ਹੇਠਾਂ ਰੱਖੋ।

-ਰੋਗੀ ਨੂੰ ਪਾਣੀ ਦਿਓ।

-ਨਾਲ ਹੀ, ਮਰੀਜ਼ ਦੀ ਕਮਰ ਨੂੰ ਰਗੜਦੇ ਰਹੋ।

ਦਿਲ ਦਾ ਦੌਰਾ ਪੈਣ ਦਾ ਕਾਰਨ:

-ਤਮਾਕੂਨੋਸ਼ੀ ਅਤੇ ਮੋਟਾਪਾ

-ਗੈਰ-ਸਿਹਤਮੰਦ ਜੀਵਨ ਸ਼ੈਲੀ, ਜੰਕਫੂਡ ਦੀ ਉੱਚ ਮਾਤਰਾ, ਕਸਰਤ ਨਹੀਂ ਕਰਨਾ।

-45 ਸਾਲ ਦੀ ਉਮਰ ਦੇ ਮਰਦ ਅਤੇ 55 ਸਾਲ ਦੀ ਉਮਰ ਦੀਆਂ ਔਰਤਾਂ ਨੂੰ ਦਿਲ ਦੇ ਦੌਰੇ ਦਾ ਖ਼ਤਰਾ ਵੱਧ ਜਾਂਦਾ ਹੈ।

-ਕਈ ਗੰਭੀਰ ਬਿਮਾਰੀਆਂ ਅਤੇ ਉੱਚ ਤਣਾਅ ਦਿਲ ਦੇ ਦੌਰੇ ਦਾ ਕਾਰਨ ਵੀ ਬਣ ਸਕਦੇ ਹਨ।

ਦਿਲ ਦੇ ਦੌਰੇ ਤੋਂ ਬਚਣ ਦੇ ਤਰੀਕੇ:

-ਸਿਗਰਟ ਨਾ ਪੀਓ।

-ਸਿਹਤਮੰਦ ਖੁਰਾਕ ਰੱਖੋ।

-ਜਿੰਨਾ ਹੋ ਸਕੇ ਕਸਰਤ ਕਰੋ।

-ਚੰਗੀ ਨੀਂਦ ਲਓ।

-ਸ਼ੂਗਰ ਨੂੰ ਕੰਟਰੋਲ ਕਰੋ।

-ਸ਼ਰਾਬ ਨਾ ਪੀਓ।

-ਖੂਨ ਦਾ ਕੋਲੇਸਟ੍ਰੋਲ ਸਹੀ ਰੱਖੋ।

-ਆਪਣੇ ਬਲੱਡ ਪ੍ਰੈਸ਼ਰ ਦੀ ਵੀ ਜਾਂਚ ਕਰਦੇ ਰਹੋ।

-ਆਪਣੇ ਸਰੀਰ ਦੇ ਭਾਰ ਵੱਲ ਵੀ ਧਿਆਨ ਦਿੰਦੇ ਰਹੋ।

-ਕਿਸੇ ਵੀ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਟੈਨਸ਼ਨ ਨਾ ਲਵੋ।

Related posts

ਹੁਣ ਨਹੀਂ ਹੋਵੇਗੀ ਮਲੇਰੀਆ ਨਾਲ ਮੌਤ, 30 ਸਾਲਾਂ ਦੀ ਮਿਹਨਤ ਸਦਕਾ ਵਿਸ਼ੇਸ਼ ਟੀਕਾ ਈਜਾਦ

On Punjab

World Diabetes Day : ਸ਼ੂਗਰ ਤੋਂ ਬਚਾਅ ਲਈ ਅਪਣਾਓ ਸਿਹਤਮੰਦ ਜੀਵਨਸ਼ੈਲੀ

On Punjab

ਆਲੂ ਤੋਂ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ ਇਸਦਾ ਛਿਲਕਾ…

On Punjab