18.21 F
New York, US
December 23, 2024
PreetNama
ਖਾਸ-ਖਬਰਾਂ/Important News

ਹਾਰਨ ਦੇ ਡਰ ਤੋਂ ਵੋਟਾਂ ਦੇ ਅਧਿਕਾਰ ਉੱਤੇ ਰੋਕ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਟਰੰਪ!

ਵਾਸ਼ਿੰਗਟਨ, 14 ਅਗਸਤ (ਪੋਸਟ ਬਿਊਰੋ) : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਇਹ ਸਵੀਕਾਰ ਕੀਤਾ ਗਿਆ ਹੈ ਕਿ ਉਹ ਡਾਕ ਰਾਹੀਂ ਵੋਟ ਪੈਣ ਦੇ ਸਿਲਸਿਲੇ ਨੂੰ ਰੋਕਣ ਲਈ ਅਮਰੀਕਾ ਦੀ ਡਾਕ ਸੇਵਾ ਨੂੰ ਆਰਥਿਕ ਮਦਦ ਦੇਣੀ ਘਟਾ ਰਹੇ ਹਨ| ਟਰੰਪ ਨੂੰ ਡਰ ਹੈ ਕਿ ਜੇ ਡਾਕ ਰਾਹੀਂ ਵੋਟਾਂ ਪੈਣ ਦਾ ਸਿਲਸਿਲਾ ਚੱਲਦਾ ਰਿਹਾ ਤਾਂ ਕਿਤੇ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਨਾ ਕਰਨਾ ਪੈ ਜਾਵੇ|
ਇੱਕ ਇੰਟਰਵਿਊ ਵਿੱਚ ਉਨ੍ਹਾਂ ਆਖਿਆ ਕਿ ਰਾਹਤ ਪੈਕੇਜ ਵਜੋਂ ਡੈਮੋਕ੍ਰੈਟਸ ਫੰਡਿੰਗ ਲਈ ਦੋ ਪ੍ਰਬੰਧ ਚਾਹੁੰਦੇ ਹਨ, ਜੋ ਕਿ ਕੈਪੀਟਲ ਹਿੱਲ ਉਤੇ ਹੀ ਅੜੇ ਹੋਏ ਹਨ| ਟਰੰਪ ਨੇ ਆਖਿਆ ਕਿ ਵਾਧੂ ਆਰਥਿਕ ਮਦਦ ਤੋਂ ਬਿਨਾਂ ਪੋਸਟਲ ਸਰਵਿਸ ਕੋਲ ਵੋਟਰਾਂ ਕੋਲੋਂ ਆਉਣ ਵਾਲੀਆਂ ਵੋਟਾਂ ਨੂੰ ਸਾਂਭਣ ਲਈ ਸਰੋਤ ਹੀ ਨਹੀਂ ਹੋਣਗੇ ਤੇ ਵੋਟਰਜ਼ ਮਹਾਂਮਾਰੀ ਕਾਰਨ ਬਾਹਰ ਜਾ ਕੇ ਵੋਟਾਂ ਪਾਉਣ ਤੋਂ ਡਰ ਰਹੇ ਹਨ|
ਜੇ ਸਾਡੀ ਇਹ ਡੀਲ ਸਿਰੇ ਨਹੀਂ ਚੜ੍ਹੀ ਤਾਂ ਇਸ ਤੋਂ ਮਤਲਬ ਹੋਵੇਗਾ ਕਿ ਉਨ੍ਹਾਂ ਨੂੰ ਆਰਥਿਕ ਮਦਦ ਹਾਸਲ ਨਹੀਂ ਹੋਵੇਗੀ| ਜਿਸ ਤੋਂ ਸਿੱਧਾ ਜਿਹਾ ਮਤਲਬ ਹੈ ਕਿ ਉਨ੍ਹਾਂ ਕੋਲ ਯੂਨੀਵਰਸਲ ਮੇਲ ਇਨ ਵੋਟਿੰਗ ਨਹੀਂ ਹੋਵੇਗੀ, ਉਹ ਹਾਸਲ ਕਰ ਹੀ ਨਹੀਂ ਸਕਣਗੇ| ਟਰੰਪ ਦਾ ਇਹ ਬਿਆਨ ਜਿਸ ਵਿੱਚ ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਡੈਮੋਕ੍ਰੈਟਸ ਯੂਨੀਵਰਸਲ ਮੇਲ-ਇਨ ਵੋਟਿੰਗ ਚਾਹੁੰਦੇ ਹਨ, ਅਜਿਹੇ ਮੌਕੇ ਆਇਆ ਹੈ ਜਦੋਂ ਇੰਜ ਲੱਗ ਰਿਹਾ ਹੈ ਕਿ ਉਹ ਨਵੰਬਰ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਲਾਹਾ ਲੈਣ ਲਈ ਰਣਨੀਤੀ ਦੀ ਭਾਲ ਵਿੱਚ ਹਨ|
ਟਰੰਪ ਦੀਆਂ ਅਜਿਹੀਆਂ ਟਿੱਪਣੀਆਂ ਤੋਂ ਤਾਂ ਇਹੋ ਸਿੱਧ ਹੁੰਦਾ ਹੈ ਕਿ ਉਹ ਵੋਟਿੰਗ ਦੇ ਅਧਿਕਾਰਾਂ Aੁੱਤੇ ਰੋਕ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ| ਇਸ ਉੱਤੇ ਬਾਇਡਨ ਨੇ ਆਖਿਆ ਕਿ ਇਹੋ ਹੈ ਟਰੰਪ ਦਾ ਅਸਲੀ ਰੂਪ, ਉਹ ਚੋਣਾਂ ਚਾਹੁੰਦੇ ਹੀ ਨਹੀਂ ਹਨ|

Related posts

S-400 ਮਿਜ਼ਾਈਲ ‘ਤੇ ਸਿਆਸਤ ਗਰਮਾਈ : ਰਿਪਬਲਿਕਨ ਸੈਨੇਟਰ ਨੇ ਕਿਹਾ- ‘ਭਾਰਤ ਵਿਰੁੱਧ ਕਾਟਸਾ ਪਾਬੰਦੀਆਂ ਲਗਾਉਣਾ ਮੂਰਖ਼ਤਾ ਹੋਵੇਗੀ’

On Punjab

ਚੰਦਰਯਾਨ-2′ ਦੀ ਲੌਂਚਿੰਗ 15 ਜੁਲਾਈ ਨੂੰ, ਇਸਰੋ ਨੇ ਸ਼ੇਅਰ ਕੀਤੀਆਂ ਤਸਵੀਰਾਂ

On Punjab

ਸਾਵਧਾਨ ! ਇਸ ਰਾਜ ‘ਚ ਲੋਕਾਂ ਦੇ ਫੇਫੜਿਆਂ ਲਈ ਖਤਰਾ ਬਣ ਗਏ ਕਬੂਤਰ

On Punjab