ਨਵੀਂ ਦਿੱਲੀ: 12ਵੇਂ ਵਰਲਡ ਕੱਪ ਦੇ ਸੈਮੀਫਾਈਨਲ ‘ਚ ਥਾਂ ਨਹੀਂ ਬਣਾ ਸਕਣ ਤੋਂ ਬਾਅਦ ਪਾਕਿਸਤਾਨ ਕ੍ਰਿਕਟ ‘ਚ ਵੱਡੇ ਬਦਲਾਅ ਦਾ ਦੌਰਾ ਸ਼ੁਰੂ ਹੋ ਗਿਆ ਹੈ। ਪਾਕਿਸਤਾਨ ਕ੍ਰਿਕਟ ਬੋਰਡ ਨੇ ਟੀਮ ਦੇ ਮੁੱਖ ਮੋਚ ਮਿਕੀ ਆਰਥਰ, ਬੌਲਿੰਗ ਕੋਚ ਅਜਹਰ ਮਹਿਮੂਦ, ਬੈਟਿੰਗ ਕੋਚ ਗ੍ਰਾਂਟ ਫਲਾਵਰ ਦਾ ਕੌਨਟ੍ਰੈਕਟ ਖ਼ਤਮ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਤਿੰਨਾਂ ਦੇ ਨਾਲ ਟ੍ਰੇਨਰ ਗ੍ਰਾਂਟ ਦਾ ਕੌਨਟ੍ਰੈਕਟ ਵੀ ਰੀਨਿਊ ਨਹੀਂ ਹੋਵੇਗਾ।
ਸ਼ੁੱਕਰਵਾਰ ਨੂੰ ਪੀਸੀਬੀ ਦੀ ਕ੍ਰਿਕਟ ਕਮੇਟੀ ਦੀ ਮੀਟਿੰਗ ਹੋਈ ਸੀ। ਇਸ ਮੀਟਿੰਗ ‘ਚ ਪੂਰੇ ਕੋਚਿੰਗ ਸਟਾਫ ਨੂੰ ਬਦਲਣ ਦਾ ਫੈਸਲਾ ਕੀਤਾ ਗਿਆ। ਕਮੇਟੀ ਦੇ ਹੈੱਡ ਵਸੀਮ ਖ਼ਾਨ ਹਨ, ਜਦਕਿ ਵਸੀਮ ਅਕਰਮ, ਮਿਸਬਾਹ ਉਲ ਹਕ ਤੇ ਉਰੇਜ ਮੁਮਤਾਜ ਮੈਂਬਰ ਹਨ। ਕਮੇਟੀ ਨੇ ਕੋਚਿੰਗ ਸਟਾਫ ਬਦਲਣ ਦੀ ਸਿਫਾਰਸ਼ ਪੀਸੀਬੀ ਚੇਅਰਮੈਨ ਅਹਿਸਾਨ ਮਨੀ ਨੂੰ ਭੇਜੀ ਸੀ।
ਪੀਸੀਬੀ ਨੇ ਕੋਚਿੰਗ ਸਟਾਫ ਦਾ ਧੰਨਵਾਦ ਕਰਦਿਆਂ ਕਿਹਾ, “ਅਸੀਂ ਮਿਕੀ ਆਰਥਰ, ਗ੍ਰਾਂਟ ਫਲਾਵਰ ਤੇ ਅਜਹਰ ਮਹਿਮੂਦ ਦਾ ਕਰੜੀ ਮਿਹਨਤ ਲਈ ਧੰਨਵਾਦ ਕਰਦੇ ਹਾਂ”। ਵਰਲਡ ਕੱਪ ਦੇ ਸੈਮੀਫਾਈਨਲ ‘ਚ ਥਾਂ ਨਾ ਬਣਾ ਪਾਉਣ ਤੋਂ ਬਾਅਦ ਪਾਕਿਸਤਾਨ ਟੀਮ ‘ਚ ਇਨ੍ਹਾਂ ਬਦਲਾਵਾਂ ਦੀ ਉਮੀਦ ਕੀਤੀ ਜਾ ਰਹੀ ਸੀ।