ਭਾਰਤ ਦੀ ਸਟਾਰ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੂੰ ਆਪਣੇ ਕਰੀਅਰ ਦੇ ਆਖਰੀ ਮੈਚ ‘ਚ http://Sania Mirza’s tennis career ended in defeat, out of the first round of the Dubai Championshipਹਾਰ ਦਾ ਸਾਹਮਣਾ ਕਰਨਾ ਪਿਆ। ਡਬਲਯੂਟੀਏ ਦੁਬਈ ਡਿਊਟੀ ਫ੍ਰੀ ਚੈਂਪੀਅਨਸ਼ਿਪ ਦੇ ਪਹਿਲੇ ਦੌਰ ਵਿੱਚ ਸਾਨੀਆ ਅਤੇ ਉਸ ਦੀ ਜੋੜੀਦਾਰ ਮੈਡੀਸਨ ਕੀਜ਼ ਨੂੰ ਸਿੱਧੇ ਸੇਟੋ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਜੋੜੀ ਨੂੰ ਵੇਰਨੋਕੀਆ ਕੁਦੇਰਮੇਰਟੋਵਾ ਅਤੇ ਲਿਊਡਮਿਲਾ ਸੈਮਸੋਨੋਵਾ ਨੇ 4-6, 0-6 ਨਾਲ ਹਰਾਇਆ। ਤੁਹਾਨੂੰ ਦੱਸ ਦੇਈਏ ਕਿ ਸਾਨੀਆ ਮਿਰਜ਼ਾ ਨੇ ਹਾਲ ਹੀ ਵਿੱਚ ਟੈਨਿਸ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ ਅਤੇ ਇਹ ਉਨ੍ਹਾਂ ਦੇ ਪੇਸ਼ੇਵਰ ਕਰੀਅਰ ਦਾ ਆਖਰੀ ਮੈਚ ਸੀ।
ਸਾਨੀਆ ਦੀ ਜੋੜੀ ਨੂੰ ਮਿਲੀ ਹਾਰ
ਸਟਾਰ ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਆਪਣੇ ਅਮਰੀਕੀ ਸਾਥੀ ਮੈਡੀਸਨ ਕੀਜ਼ ਨਾਲ ਆਪਣੇ ਕਰੀਅਰ ਦੇ ਆਖਰੀ ਮੈਚ ਵਿੱਚ ਦੁਬਈ ਡਿਊਟੀ ਫਰੀ ਚੈਂਪੀਅਨਸ਼ਿਪ ਵਿੱਚ ਪ੍ਰਵੇਸ਼ ਕੀਤਾ। ਉਨ੍ਹਾਂ ਦਾ ਸਾਹਮਣਾ ਵਰਨੋਕੀਆ ਕੁਦੇਮੇਰਟੋਵਾ ਅਤੇ ਲਿਊਡਮਿਲਾ ਸੈਮਸੋਨੋਵਾ ਦੀ ਮਜ਼ਬੂਤ ਰੂਸੀ ਜੋੜੀ ਨਾਲ ਹੋਇਆ। ਇਸ ਮੈਚ ਵਿੱਚ ਸਾਰਿਆਂ ਨੂੰ ਉਮੀਦ ਸੀ ਕਿ ਸਾਨੀਆ ਆਪਣੀ ਖੇਡ ਦਾ ਜਾਦੂ ਦਿਖਾਏਗੀ ਅਤੇ ਇਹ ਮੈਚ ਆਪਣੇ ਨਾਮ ਕਰੇਗੀ। ਪਰ ਅਜਿਹਾ ਨਹੀਂ ਹੋਇਆ ਅਤੇ ਉਨ੍ਹਾਂ ਨੂੰ ਪਹਿਲੇ ਦੌਰ ਵਿੱਚ ਹੀ 4-6, 0-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸਾਨੀਆ ਦਾ ਇਹ ਆਖਰੀ ਮੈਚ ਪੂਰਾ ਇਕ ਘੰਟਾ ਚੱਲਿਆ।
ਭਾਰਤ ਦੀ ਸਭ ਤੋਂ ਸਫਲ ਮਹਿਲਾ ਟੈਨਿਸ ਖਿਡਾਰਨ ਸੀ ਸਾਨੀਆ
ਸਾਲ 2009 ਵਿੱਚ ਸਾਨੀਆ ਨੇ ਆਪਣੇ ਕਰੀਅਰ ਦਾ ਪਹਿਲਾ ਗਰੈਂਡ ਸਲੈਮ ਖਿਤਾਬ ਜਿੱਤਿਆ ਸੀ। ਉਹ ਮਹੇਸ਼ ਭੂਪਤੀ ਦੇ ਨਾਲ ਆਸਟ੍ਰੇਲੀਅਨ ਓਪਨ 2009 ਵਿੱਚ ਮਿਕਸਡ ਡਬਲਜ਼ ਚੈਂਪੀਅਨ ਬਣੀ। ਇਸ ਤੋਂ ਬਾਅਦ ਉਨ੍ਹਾਂ ਨੇ ਮਿਕਸਡ ਡਬਲਜ਼ ਵਿੱਚ ਫਰੈਂਚ ਓਪਨ 2012 ਅਤੇ ਯੂਐਸ ਓਪਨ 2014 ਵਿੱਚ ਵੀ ਖ਼ਿਤਾਬ ਜਿੱਤੇ। ਇਸ ਤੋਂ ਬਾਅਦ ਉਨ੍ਹਾਂ ਦਾ ਜ਼ਿਆਦਾ ਫੋਕਸ ਮਹਿਲਾ ਡਬਲਜ਼ ‘ਤੇ ਗਿਆ। 2015 ਵਿੱਚ, ਸਾਨੀਆ ਨੇ ਵਿੰਬਲਡਨ ਅਤੇ ਯੂਐਸ ਓਪਨ ਵਿੱਚ ਮਹਿਲਾ ਡਬਲਜ਼ ਖ਼ਿਤਾਬ ਜਿੱਤੇ। 2016 ਵਿੱਚ, ਉਹ ਆਸਟ੍ਰੇਲੀਅਨ ਓਪਨ ਵਿੱਚ ਮਹਿਲਾ ਡਬਲਜ਼ ਦਾ ਖਿਤਾਬ ਜਿੱਤਣ ਵਿੱਚ ਸਫਲ ਰਹੀ। ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਕਰੀਅਰ ਵਿੱਚ ਕੁੱਲ 6 ਡਬਲਜ਼ ਗਰੈਂਡ ਸਲੈਮ ਖ਼ਿਤਾਬ ਜਿੱਤੇ। ਇਸ ਤੋਂ ਇਲਾਵਾ 13 ਅਪ੍ਰੈਲ 2005 ਨੂੰ ਸਾਨੀਆ ਪਹਿਲੀ ਵਾਰ ਮਹਿਲਾ ਡਬਲਜ਼ ‘ਚ ਨੰਬਰ 1 ਰੈਂਕਿੰਗ ਹਾਸਲ ਕਰਨ ‘ਚ ਕਾਮਯਾਬ ਰਹੀ। ਤੁਹਾਨੂੰ ਦੱਸ ਦੇਈਏ ਕਿ ਦੁਬਈ ਡਿਊਟੀ ਫਰੀ ਚੈਂਪੀਅਨਸ਼ਿਪ ਸਾਨੀਆ ਦਾ ਆਖਰੀ ਮੈਚ ਸੀ।