34.27 F
New York, US
December 15, 2024
PreetNama
ਖਾਸ-ਖਬਰਾਂ/Important News

ਹਿਊਸਟਨ ‘ਚ ਸ਼ਹੀਦ ਸਿੱਖ ਪੁਲਿਸ ਆਫ਼ਿਸਰ ਸੰਦੀਪ ਧਾਲੀਵਾਲ ਦਾ ਸਨਮਾਨ, ਟੋਲ ਨੂੰ ਦਿੱਤਾ ਗਿਆ ਉਨ੍ਹਾਂ ਦਾ ਨਾਂ

ਹਿਊਸਟਨ: ਡਿਊਟੀ ਦੌਰਾਨ ਸ਼ਹੀਦ ਹੋਏ ਭਾਰਤੀ ਅਮਰੀਕੀ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦਾ ਸਨਮਾਨ ਕਰਨ ਲਈ ਹਿਊਸਟਨ ਦੇ ਟੌਲ ਦੇ ਇਕ ਹਿੱਸੇ ਦਾ ਨਾਮ ਬਦਲ ਕੇ ਉਨ੍ਹਾਂ ਦੇ ਨਾਮ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਨੂੰ ਇਕ ਟ੍ਰੈਫਿਕ ਸਟਾਪ ‘ਤੇ ਗੋਲੀ ਮਾਰ ਦਿੱਤੀ ਗਈ ਸੀ। 42 ਸਾਲਾ ਸੰਦੀਪ ਹੈਰਿਸ ਕਾਉਂਟੀ ‘ਚ ਪਹਿਲੇ ਸਿੱਖ ਸ਼ੈਰਿਫ ਡਿਪਟੀ ਸੀ।

ਧਾਲੀਵਾਲ ਤਿੰਨ ਬੱਚਿਆਂ ਦਾ ਪਿਤਾ ਤੇ ਦਸ ਸਾਲਾਂ ਤੋਂ ਕੰਮ ਕਰ ਰਹੇ ਸੀ ਅਤੇ ਊਨਾ ਨੂੰ ਤਰੱਕੀ ਦੇ ਕੇ ਸੁਪਰਵਾਈਜ਼ਰ ਬਣਾਇਆ ਜਾਣਾ ਸੀ। ਧਾਲੀਵਾਲ ਦੇ ਕੰਮ ਨੂੰ ਯਾਦ ਕਰਕੇ ਸਨਮਾਨਿਤ ਕੀਤਾ ਗਿਆ ਹੈ ਅਤੇ ਟੈਕਸਟ 249 ਅਤੇ ਯੂਐਸ 290 ਵਿਚਕਾਰ ਬੈਲਟਵੇਅ 8 ਟੌਲਵੇਅ ਦੇ ਇੱਕ ਹਿੱਸੇ ਨੂੰ ਸ਼ਹੀਦ ਅਧਿਕਾਰੀ ਦੇ ਨਾਮ ‘ਤੇ ਰੱਖਿਆ ਜਾਵੇਗਾ। ਹੁਣ ਇਸ ਦਾ ਨਾਮ ‘HCSO ਡਿਪਟੀ ਸੰਦੀਪ ਸਿੰਘ ਧਾਲੀਵਾਲ ਯਾਦਗਾਰੀ ਟੌਲਵੇਅ ਹੋਵੇਗਾ।’
ਇਸ ਮੌਕੇ ਗੁਰਦੁਆਰਾ ਨੈਸ਼ਨਲ ਸੈਂਟਰ ਵਿਖੇ ਇੱਕ ਸਮਾਰੋਹ ਵੀ ਆਯੋਜਿਤ ਕੀਤਾ ਜਾਵੇਗਾ। ਹੈਰਿਸ ਕਾਉਂਟੀ ਦੇ ਸ਼ੈਰਿਫ ਐਡ ਗੋਂਜ਼ਾਲੇਜ ਨੇ ਕਿਹਾ, ‘ਧਾਲੀਵਾਲ ਇਕ ਨਾਇਕ ਅਤੇ ਰੋਲ ਮਾਡਲ ਸੀ। ਚਲਾ ਗਿਆ ਪਰ ਭੁੱਲਿਆ ਨਹੀਂ ਗਿਆ। ਅਸੀਂ ਆਪਣੇ ਦੋਸਤ ਅਤੇ ਭਰਾ ਨੂੰ ਯਾਦ ਕਰਦੇ ਹਾਂ।

ਦੱਸ ਦਈਏ ਕਿ ਹੈਰਿਸ ਕਾਊਂਟੀ ਦੀ ਆਬਾਦੀ 10 ਹਜ਼ਾਰ ਤੋਂ ਵੱਧ ਸਿੱਖਾਂ ਦੀ ਹੈ। ਨੌਕਰੀ ਲਈ ਦਾੜ੍ਹੀ ਨਾਲ ਦਸਤਾਰ ਬੰਨ੍ਹਣ ਦੀ ਇਜਾਜ਼ਤ ਮਿਲਣ ਤੋਂ ਬਾਅਦ ਉਨ੍ਹਾਂ ਬਹੁਤ ਸੁਰਖੀਆਂ ਬਟੋਰੀਆਂ। ਪਿਛਲੇ ਸਾਲ ਸਤੰਬਰ ਵਿੱਚ ਹਿਊਸਟਨ ਦੇ ਦੱਖਣਪੱਛਮ ਵਿੱਚ ਇੱਕ ਟ੍ਰੈਫਿਕ ਸਟਾਪ ‘ਤੇ ਉਨ੍ਹਾਂ ‘ਤੇ ਹਮਲਾ ਕੀਤਾ ਗਿਆ ਸੀ ਅਤੇ ਗੋਲੀ ਮਾਰ ਦਿੱਤੀ ਗਈ ਸੀ।

Related posts

ਹੁਣ PNB ‘ਚ 3,800 ਕਰੋੜ ਦਾ ਹੋਰ ਘੁਟਾਲਾ, ਰਿਜ਼ਰਵ ਬੈਂਕ ਨੂੰ ਦਿੱਤੀ ਜਾਣਕਾਰੀ

On Punjab

ਉੱਤਰ ਪ੍ਰਦੇਸ਼: ਸੜਕ ਹਾਦਸੇ ਵਿੱਚ ਛੇ ਹਲਾਕ; ਪੰਜ ਜ਼ਖ਼ਮੀ

On Punjab

ਅਰਜੁਨ ਰਾਮਪਾਲ ਗਰਭਵਤੀ ਗਰਲਫਰੈਂਡ ਨਾਲ ਆਏ ਨਜ਼ਰ, ਵੇਖੋ ਤਸਵੀਰਾਂ

On Punjab