PreetNama
ਫਿਲਮ-ਸੰਸਾਰ/Filmy

ਹਿਨਾ ਖਾਨ ਦਾ ਰਾਕਿੰਗ ਲੁਕ ਸੋਸ਼ਲ ਮੀਡੀਆ ‘ਤੇ ਮਚਾ ਰਿਹੈ ਤਹਿਲਕਾ

ਹਿਨਾ ਖਾਨ ਅੱਜ ਕੱਲ੍ਹ ਵਿਕਰਮ ਭੱਟ ਦੀ ਫਿਲਮ Hacked ਦੀ ਸ਼ੂਟਿੰਗ ਵਿੱਚ ਵਿਅਸਤ ਚੱਲ ਰਹੀ ਹੈ। ਕੰਮ ਵਿੱਚ ਵਿਅਸਤ ਹੋਣ ਤੋਂ ਬਾਅਦ ਵੀ ਹਿਨਾ ਖਾਨ ਆਪਣੇ ਆਪ ਲਈ ਸਮਾਂ ਕੱਢਣਾ ਨਹੀਂ ਭੁੱਲਦੀ। ਇਹੀ ਵਜ੍ਹਾ ਹੈ ਕਿ ਹਾਲ ਹੀ ਵਿੱਚ ਉਨ੍ਹਾਂ ਨੂੰ ਇੱਕ ਵਾਰ ਫਿਰ ਤੋਂ ਧਮਾਕੇਦਾਰ ਲੁਕ ਵਿੱਚ ਵੇਖਿਆ ਗਿਆ।ਆਪ ਹਿਨਾ ਨੇ ਹੀ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀਆਂ ਹਨ। ਹਿਨਾ ਖਾਨ ਆਪਣੀਆਂ ਤਸਵੀਰਾਂ ਦੇ ਚਲਦੇ ਆਏ ਦਿਨ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਇਸ ਵਾਰ ਵੀ ਉਹ ਆਪਣੀਆਂ ਲੇਟੈਸਟ ਤਸਵੀਰਾਂ ਦੇ ਚਲਦੇ ਸੋਸ਼ਲ ਮੀਡੀਆ ਉੱਤੇ ਛਾਈ ਹੋਈ ਹੈ। ਉਝ ਕਈ ਤਸਵੀਰਾਂ ਵਿੱਚ ਹਿਨਾ ਖਾਨ ਬਲੈਕ ਕਲਰ ਦੀ ਕੈਪ ਪਾਏ ਨਜ਼ਰ ਆ ਰਹੀ ਹੈ। ਹਿਨਾ ਦੇ ਸ਼ਾਰਟ ਹੇਅਰਸ ਉੱਤੇ ਇਹ ਕੈਪ ਕਾਫ਼ੀ ਵਧੀਆ ਲੱਗ ਰਹੀ ਹੈ। ਇਸ ਕੈਪ ਉੱਤੇ ਬਣੇ ਸੁਪਰਮੈਨ ਦੇ ਲੋਗੋ ਦੀ ਵਜ੍ਹਾ ਕਰਕੇ ਲੋਕ ਹਿਨਾ ਨੂੰ ਸੁਪਰ ਗਰਲ ਦੱਸ ਰਹੇ ਹਨ।ਇਸ ਤਸਵੀਰ ਵਿੱਚ ਹਿਨਾ ਖਾਨ ਦੀਆਂ ਨਜਰਾਂ ਕਿਸੇ ਨੂੰ ਲੱਭ ਰਹੀਆਂ ਹਨ। ਹੁਣ ਇਹ ਇੰਸਾਨ ਰੋਕੀ ਤੋਂ ਇਲਾਵਾ ਭਲਾ ਕੌਣ ਹੋ ਸਕਦਾ ਹੈ। ਉਹ ਗੱਲ ਵੱਖ ਹੈ ਕਿ ਤਸਵੀਰਾਂ ਵਿੱਚ ਤਾਂ ਰੋਕੀ ਨਜ਼ਰ ਨਹੀਂ ਆਏ। ਸਟਾਈਲਿਸ਼ ਲੁਕ ਦੇ ਨਾਲ ਨਾਲ ਹਿਨਾ ਖਾਨ ਨੇ ਇੱਕ ਸ਼ਾਨਦਾਰ ਹੇਅਰਬੈਂਡ ਵੀ ਕੈਰੀ ਕੀਤਾ ਹੋਇਆ ਸੀ।ਇਹ ਹੇਅਰਬੈਂਡ ਹਿਨਾ ਦੇ ਲੁਕ ਉੱਤੇ ਚਾਰ ਚੰਨ ਲਗਾ ਰਿਹਾ ਹੈ। ਇਹੀ ਵਜ੍ਹਾ ਹੈ ਕਿ ਆਪਣੀਆਂ ਲੇਟੈਸਟ ਤਸਵੀਰਾਂ ਵਿੱਚ ਹਿਨਾ ਖਾਨ ਬੇਹੱਦ ਮੁਸਕੁਰਾਉਂਦੀ ਹੋਈ ਨਜ਼ਰ ਆ ਰਹੀ ਹੈ। ਇਹ ਹਿਨਾ ਦੀ ਸਮਾਈਲ ਦਾ ਹੀ ਜਾਦੂ ਹੈ ਕਿ ਉਨ੍ਹਾਂ ਦੀਆਂ ਤਸਵੀਰਾਂ ਉੱਤੇ ਲਗਾਤਾਰ ਕਮੈਂਟਸ ਅਤੇ ਲਾਈਕਸ ਦੀ ਵਰਖਾ ਹੋ ਰਹੀ ਹੈ।ਦੱਸ ਦੇਈਏ ਕਿ ਤਸਵੀਰਾਂ ਵਿੱਚ ਹਿਨਾ ਖਾਨ ਮੁੰਬਈ ਦੇ ਇੱਕ ਸ਼ਾਪਿੰਗ ਮਾਲ ਵਿੱਚ ਖੜੀ ਨਜ਼ਰ ਆ ਰਹੀ ਹੈ।ਇੱਥੇ ਹਿਨਾ ਖਾਨ ਨੇ ਜੱਮਕੇ ਪੋਜ ਦਿੱਤੇ। ਹੁਣ ਜਦੋਂ ਲੁਕ ਇੰਨਾ ਸ਼ਾਨਦਾਰ ਹੋ ਵੇਤਾਂ ਪੋਜ ਦੇਣੇ ਤਾਂ ਬਣਦੇ ਹੀ ਹਨ

Related posts

ਰਾਖੀ ਸਾਵੰਤ ਪਤੀ ਰਿਤੇਸ਼ ਦੇ ਨਾਲ ਕਰੇਗੀ ਬਿੱਗ ਬੌਸ ਦੇ ਘਰ ‘ਚ ‘ਵਾਈਲਡ’ ਕਾਰਡ ਐਟਰੀ

On Punjab

ਕਿਸਾਨਾਂ ਦਾ ਸਾਥ ਦੇਣ ਲਈ ਦਿੱਲੀ ਪਹੁੰਚਿਆ ਸਿੱਧੂ ਮੂਸੇਵਾਲਾ

On Punjab

ਗੋਵਿੰਦਾ ਦੀ ਭਾਣਜੀ ਤੇ ਭੱਦਾ ਕਮੈਂਟ ਕਰਨਾ ਸਿਧਾਰਥ ਨੂੰ ਪਿਆ ਭਾਰੀ, ਯੂਜਰਜ਼ ਨੇ ਇੰਝ ਲਤਾੜਿਆ

On Punjab