PreetNama
ਫਿਲਮ-ਸੰਸਾਰ/Filmy

ਹਿਮਾਂਸ਼ੀ ਖੁਰਾਣਾ ਨੂੰ ਦੁਬਾਰਾ ਕਿਉਂ ਕਰਵਾਉਣਾ ਪਿਆ ਕੋਰੋਨਾ ਟੈਸਟ?

ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਦੀ ਵੀਡੀਓ ਸਾਹਮਣੇ ਆਈ ਹੈ ਜਿਸ ‘ਚ ਉਹ ਕੋਰੋਨਾ ਟੈਸਟ ਕਰਵਾਉਂਦੀ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾਂ ਵੀ ਹਿਮਾਂਸ਼ੀ ਇੱਕ ਵਾਰ ਕੋਰੋਨਾ ਟੈਸਟ ਕਰਵਾ ਚੁੱਕੀ ਹੈ ਜਿਸ ‘ਚ ਹਿਮਾਂਸ਼ੀ ਪੌਜ਼ੇਟਿਵ ਆਈ ਸੀ ਪਰ ਇਸ ਵਾਰ ਕਾਰਨ ਕੁਝ ਹੋਰ ਹੈ। ਦਰਅਸਲ ਹਿਮਾਂਸ਼ੀ ਖੁਰਾਣਾ ਨੇ ਇੱਕ ਗਾਣੇ ਦੀ ਸ਼ੂਟਿੰਗ ਲਈ ਦੁਬਈ ਜਾਣਾ ਸੀ।
ਇਸ ਲਈ ਹਿਮਾਂਸ਼ੀ ਨੇ ਆਪਣਾ ਕੋਰੋਨਾ ਟੈਸਟ ਕਰਾਇਆ ਹੈ। ਟੈਸਟ ਦੀ ਰਿਪੋਰਟ ਆਉਣ ‘ਤੇ ਹਿਮਾਂਸ਼ੀ ਦੁਬਈ ਚਲੀ ਗਈ ਹੈ। ਹੁਣ ਉੱਥੇ ਆਪਣੇ ਅਗਲੇ ਗੀਤ ਦੀ ਸ਼ੂਟਿੰਗ ਕਰੇਗੀ। ਪਿਛਲੇ ਦਿਨੀਂ ਹਿਮਾਂਸ਼ੀ ਨੇ ਆਪਣਾ 29 ਵਾਂ ਜਨਮ ਦਿਨ ਮਨਾਇਆ ਸੀ। ਹਿਮਾਂਸ਼ੀ ਦੇ ਦੋਸਤਾਂ ਨੇ ਉਸ ਨੂੰ ਸਰਪ੍ਰਾਈਜ਼ ਪਾਰਟੀ ਦਿੱਤੀ ਸੀ।
ਉਸ ਪਾਰਟੀ ‘ਚ ਹਿਮਾਂਸ਼ੀ ਦੇ ਨਾਲ ਅਸੀਮ ਵੀ ਮੌਜੂਦ ਸੀ। ਹੁਣ ਸੈਲੀਬ੍ਰੇਸ਼ਨਸ ਤੋਂ ਬਾਅਦ ਹਿਮਾਂਸ਼ੀ ਕੰਮ ‘ਤੇ ਵਾਪਸ ਮੁੜ ਗਈ ਹੈ ਤੇ ਆਪਣਾ ਅਗਲਾ ਗਾਣਾ ਦੁਬਈ ‘ਚ ਸ਼ੂਟ ਕਰੇਗੀ। ਪਿਛਲੇ ਦਿਨ ਹਿਮਾਂਸ਼ੀ ਨੇ ਕਈ ਗੀਤ ਰਿਲੀਜ਼ ਕੀਤੇ ਹਨ ਤੇ ਹੁਣ ਹੋਰ ਗੀਤਾਂ ਦੀ ਤਿਆਰੀ ‘ਚ ਲੱਗੀ ਹੋਈ ਹੈ।

Related posts

ਕਰੀਨਾ ਨੇ ਸ਼ੇਅਰ ਕੀਤਾ ਸੀਕ੍ਰੇਟ, ਕਈਆਂ ਨੂੰ ਹੁੰਦੀ ਹੈ ਪਰੇਸ਼ਾਨੀ ਪਰ ਮੈਨੂੰ…

On Punjab

ਜਦੋਂ ਪ੍ਰਿਅੰਕਾ ਚੋਪੜਾ ‘ਤੇ ਇਸ ਗੱਲ ਨੂੰ ਲੈ ਕੇ ਭੜਕ ਗਏ ਸੀ ਕਪਿਲ ਸ਼ਰਮਾ, ਗੁੱਸੇ ‘ਚ ਕਾਮੇਡੀਅਨ ਨੇ ਸੁੱਟਿਆ ਈਅਰਪੀਸ

On Punjab

ਅਮਿਤਾਭ ਬੱਚਨ ਦੀ ਫਿਲਮ ‘ਚਿਹਰੇ’ ਦੀ ਰਿਲੀਜ਼ਿੰਗ ਤੇ ਸਸਪੈਂਸ ਬਰਕਰਾਰ, ਡਾਇਰੈਕਟਰ ਨੇ ਸ਼ੇਅਰ ਕੀਤਾ ਰਿਲੀਜ਼ਿੰਗ ਪਲੈਨ

On Punjab