Himanshi Fight bigg boss: ਬਿੱਗ ਬੌਸ 13 ਵਿੱਚ ਵਾਈਲਡ ਕਾਰਡ ਕੰਟੈਸਟੈਂਟ ਦੀ ਧਮਾਕੇਦਾਰ ਐਂਟਰੀ ਹੋ ਚੁੱਕੀ ਹੈ। ਵਾਈਲਡ ਕਾਰਡ ਕੰਟੈਸਟੈਂਟ ਦੇ ਸ਼ੋਅ ਵਿੱਚ ਆਉਣ ਤੋਂ ਬਾਅਦ ਬਿੱਗ ਬੌਸ ਦੇ ਘਰ ਵਿੱਚ ਤਹਿਲਕਾ ਮੱਚਣ ਵਾਲਾ ਹੈ। ਦਰਸ਼ਕਾਂ ਦੇ ਲਈ ਡਰਾਮੇ ਦਾ ਡੋਜ ਡਬਲ ਹੋਣ ਵਾਲਾ ਹੈਇਹ ਐਪੀਸੋਡ ਤੋਂ ਬਾਅਦ ਦਿਖਾਏ ਗਏ ਪ੍ਰੋਮੋ ਤੋਂ ਸਾਫ ਹੋ ਗਿਆ ਹੈ।
ਜੀ ਹਾਂ ਬਿੱਗ ਬੌਸ ਦੇ ਘਰ ਵਿੱਚ ਖੁਦ ਨੂੰ ਪੰਜਾਬ ਦੀ ਕੈਟਰੀਨਾ ਕੈਫ ਕਹਿਣ ਵਾਲੀ ਸ਼ਹਿਨਾਜ ਗਿੱਲ ਦੀ ਪੰਜਾਬੀ ਇੰਡਸਟਰੀ ਦੀ ਕਾਮਪੀਟੀਟਰ ਹਿਮਾਂਸ਼ੀ ਖੁਰਾਣਾ ਦੀ ਐਂਟਰੀ ਹੋ ਚੁੱਕੀ ਹੈ।ਹਿਮਾਂਸ਼ੀ ਅਤੇ ਸ਼ਹਿਨਾਜ ਇੱਕ ਦੂਜੇ ਨੂੰ ਪਸੰਦ ਨਹੀਂ ਕਰਦੀਆਂ ਹਨ ਇਹ ਤਾਂ ਪਹਿਲਾਂ ਹੀ ਸਾਹਮਣੇ ਆ ਗਿਆ ਸੀ ਪਰ ਹਿਮਾਂਸ਼ੀ ਨੂੰ ਬਿੱਗ ਬੌਸ ਦੇ ਘਰ ਵਿੱਚ ਦੇਖ ਕੇ ਸ਼ਹਿਨਾਜ ਨੇ ਜਿਸ ਤਰ੍ਹਾਂ ਵਰਤਾਅ ਕੀਤਾ। ਉਸ ਨੂੰ ਦੇਖ ਕੇ ਕੰਟੈਸਟੈਂਟ ਸਮੇਤ ਬਿੱਗ ਬੌਸ ਦੇ ਸਾਰੇ ਫੈਨਜ਼ ਸ਼ਾਕਡ ਹਨ।
ਦੱਸ ਦੇਈਏ ਕਿ ਹਿਮਾਂਸ਼ੀ ਨੂੰ ਘਰ ਵਿੱਚ ਦੇਖ ਕੇ ਸ਼ਹਿਨਾਜ ਹੈਰਾਨ ਰਹਿ ਜਾਂਦੀ ਹੈ। ਉਹ ਬਿੱਗ ਬੌਸ ਤੋਂ ਵੀ ਕਾਫੀ ਨਾਰਾਜ਼ ਨਜ਼ਰ ਆਉਂਦੀ ਹੈ। ਸ਼ਹਿਨਾਜ ਬਿੱਗ ਬੌਸ ਤੋਂ ਸ਼ਿਕਾਇਤ ਕਰਦੇ ਹੋਏ ਕਹਿੰਦੀ ਹੈ ਕਿ ਉਨ੍ਹਾਂ ਨੇ ਸ਼ੋਅ ਵਿੱਚ ਹਿਮਾਂਸ਼ੀ ਨੂੰ ਲਿਆ ਕੇ ਚੰਗਾ ਨਹੀਂ ਕੀਤਾ ਅਤੇ ਗੁੱਸੇ ਵਿੱਚ ਆਪਣਾ ਮਾਈਕ ਵੀ ਸੁੱਟ ਦਿੰਦੀ ਹੈ।