PreetNama
ਸਮਾਜ/Social

ਹਿਮਾਚਲ ‘ਚ ਹੜ੍ਹ ਦੀ ਤਬਾਹੀ ਦਾ ਮੰਜ਼ਰ, ਮਨਾਲੀ ਤੋਂ ਰੋਹਤਾਂਗ ਦਰ੍ਹੇ ਤੱਕ ਨੈਸ਼ਨਲ ਹਾਈਵੇ ਤਹਿਸ-ਨਹਿਸ

ਮਨਾਲੀਮਨਾਲੀ ਤੋਂ ਰੋਹਤਾਂਗ ਤੱਕ ਦੇ ਦੌਰੇ ਦੌਰਾਨ ਏਬੀਪੀ ਸਾਂਝਾ‘ ਦੀ ਟੀਮ ਨੂੰ ਚੁਫੇਰੇ ਬਰਬਾਦੀ ਦੀਆਂ ਤਸਵੀਰਾਂ ਨਜ਼ਰ ਆਈਆਂ। ਮਨਾਲੀ ਤੋਂ ਕਰੀਬ ਅੱਠ ਕਿਲੋਮੀਟਰ ਉੱਪਰ ਬਲ ਚਾਨ ਤੱਕ ਸੜਕ ਚਾਲੂ ਕਰ ਦਿੱਤੀ ਗਈ। ਬਲ ਚਾਨ ਤੋਂ ਇੱਕ ਰਸਤਾ ਸੋਲਾਂਗ ਵੈਲੀ ਵੱਲ ਜਾਂਦਾ ਹੈ ਤੇ ਦੂਸਰਾ ਰੋਹਤਾਂਗ ਵੱਲ। ਸੈਲਾਨੀਆਂ ਨੂੰ ਸੋਲਾਂਗ ਵੈਲੀ ਜਾਣ ਦੀ ਤਾਂ ਖੁੱਲ੍ਹ ਸੀ ਪਰ ਰੋਹਤਾਂਗ ਵਾਲੀ ਸੜਕ ਸੁੰਨਸਾਨ ਪਈ ਸੀ ਕਿਉਂਕਿ ਤਾਂਗ ਤੋਂ ਪਹਿਲਾਂ ਲੈਂਡ ਸਲਾਈਡਿੰਗ ਕਰਕੇ ਪਿਛਲੇ ਪੰਜ ਦਿਨਾਂ ਤੋਂ ਟ੍ਰੈਫਿਕ ਜਾਮ ਸੀ।ਬਲ ਚਾਨ ਤੋਂ ਕੁਝ ਹੀ ਕਿਲੋਮੀਟਰ ਉੱਪਰ ਗੁਲਾਬਾਂ ਦੇ ਰਸਤੇ ਵਿੱਚ ਵੱਡੇ ਟ੍ਰੈਫਿਕ ਜਾਮ ਲੱਗੇ ਹੋਏ ਸੀ। ਸੈਲਾਨੀ ਪਿਛਲੇ 18 ਘੰਟਿਆਂ ਤੋਂ ਟ੍ਰੈਫਿਕ ਜਾਮ ਖੁੱਲ੍ਹਣ ਦੀ ਉਡੀਕ ਕਰ ਰਹੇ ਸੀ। ਗੱਡੀਆਂ ਦੀਆਂ ਲੰਬੀਆਂ ਲਾਈਨਾਂ ਸੀ ਜੋ ਅੱਗੇ ਨਹੀਂ ਵੱਧ ਪਾ ਰਹੀਆਂ ਸੀ। ‘ਏਬੀਪੀ ਸਾਂਝਾ’ ਦੀ ਟੀਮ ਗੱਡੀ ਟ੍ਰੈਫਿਕ ਜਾਮ ‘ਚ ਛੱਡ ਕੁਝ ਬਾਈਕਸ ਦੀ ਮਦਦ ਨਾਲ ਗੁਲਾਬਾਂ ਦੀ ਚੈੱਕ ਪੋਸਟ ਤੱਕ ਪਹੁੰਚੀ।ਗੁਲਾਬਾਂ ਤੋਂ ਮੰਡੀ ਤੱਕ ਦਾ ਰਸਤਾ ਫੇਰ ਤੋਂ ਗੱਡੀਆਂ ਨਾਲ ਜਾਮ ਸੀ। ਸੜਕ ਇਸ ਤਰੀਕੇ ਨਾਲ ਜਾਮ ਸੀ ਕਿ ਮੋਟਰਸਾਈਕਲ ਨਿਕਲਣ ਦੀ ਜਗ੍ਹਾ ਵੀ ਨਹੀਂ ਬਚੀ। ਟੀਮ ਨੇ ਬਾਈਕਰਸ ਦਾ ਸਾਥ ਛੱਡਣ ਤੋਂ ਬਾਅਦ ਟ੍ਰੈਕਿੰਗ ਕਰਕੇ ਮੜ੍ਹੀ ਵੱਲ ਵਧਣਾ ਸ਼ੁਰੂ ਕਰ ਦਿੱਤਾ। ਇੱਥੇ ਪੁਲਿਸ ਵੱਲੋਂ ਟ੍ਰੈਫਿਕ ਕੰਟਰੋਲ ਕੀਤਾ ਜਾ ਰਿਹਾ ਸੀ ਕਿਉਂਕਿ ਮਨਾਲੀ ਤੋਂ ਰੋਹਤਾਂਗ ਜਾਣ ਵਾਲੇ ਸੈਲਾਨੀਆਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਪਰ ਰੋਹਤਾਂਗ ਤੋਂ ਪਹਿਲਾਂ ਟ੍ਰੈਫਿਕ ਬੰਦ ਕੀਤਾ ਗਿਆ ਸੀ। ਉਸ ਕਰਕੇ ਟ੍ਰੈਫਿਕ ਦਾ ਲੰਬਾ ਜਾਮ ਹੋ ਚੁੱਕਾ ਸੀ। ਇਸ ਤੋਂ ਅੱਗੇ ਦਾ ਸਫ਼ਰ ਵੀ ਬਾਈਕਸ ਨਾਲ ਹੀ ਤੈਅ ਕੀਤਾ।ਗੁਲਾਬਾਂ ਤੋਂ ਲਗਪਗ 13 ਕਿਲੋਮੀਟਰ ਉੱਪਰ ਮੜ੍ਹੀ ਵਿੱਚ ਪ੍ਰਸ਼ਾਸਨ ਨੇ ਸੈਲਾਨੀਆਂ ਦਾ ਇੱਕ ਬੇਸ ਕੈਂਪ ਬਣਾਇਆ ਸੀ। ਇਸ ‘ਚ ਰੋਹਤਾਂਗ ਪਾਸ ਵਿੱਚ ਫਸੇ ਸੈਲਾਨੀਆਂ ਨੂੰ ਪਹੁੰਚਾਉਣ ਤੋਂ ਬਾਅਦ ਹਿਮਾਚਲ ਸਰਕਾਰ ਦੀਆਂ ਬੱਸਾਂ ਰਾਹੀਂ ਮਨਾਲੀ ਤਕ ਪਹੁੰਚਾਇਆ ਜਾ ਰਿਹਾ ਸੀ। ਪਿਛਲੇ ਪੰਜ ਦਿਨ ਤੋਂ ਰੋਹਤਾਂਗ ਪਾਸ ਤੋਂ ਮਨਾਲੀ ਆਉਣ ਵਾਲੇ ਯਾਤਰੀ ਸੜਕ ‘ਤੇ ਹੀ ਫਸੇ ਹੋਏ ਸੀ।ਲੈਂਡਸਲਾਈਡ ਤੋਂ ਜਿਸ ਸਮੇਂ ਵੀ ਸੜਕ ਕੁਝ ਸਮੇਂ ਲਈ ਖੁੱਲ੍ਹਦੀ ਸੀ ਤਾਂ ਕੁਝ ਲੋਕਾਂ ਨੂੰ ਰੈਸਕਿਊ ਕੀਤਾ ਜਾਂਦਾ ਸੀ। ਮੜ੍ਹੀ ਤੋਂ ਲੱਗਪਗ ਅੱਠ ਕਿਲੋਮੀਟਰ ਉੱਪਰ ਲੈਂਡਸਲਾਈਡ ਹੋਇਆ ਸੀ ਜਿਸ ਕਰਕੇ ਗੱਡੀਆਂ ਨੂੰ ਰੋਹਤਾਂਗ ਵਾਲੀ ਪਾਸੇ ਹੀ ਰੋਕ ਦਿੱਤਾ ਗਿਆ ਸੀ। ਮਨਾਲੀ ਨੂੰ ਆਉਣ ਵਾਲੇ ਸੈਲਾਨੀਆਂ ਲਈ ਮੜ੍ਹੀ ਇੱਕ ਰਾਹਤ ਕੈਂਪ ਸੀ। ਇਸ ਤੋਂ ਬਾਅਦ ਰੈਸਕਿਊ ਕਰਕੇ ਮਨਾਲੀ ਤੱਕ ਪਹੁੰਚਾਇਆ ਜਾ ਰਿਹਾ ਸੀ।’ਏਬੀਪੀ ਸਾਂਝਾ’ ਦੀ ਟੀਮ ਉਸ ਥਾਂ ‘ਤੇ ਪਹੁੰਚੀ ਜਿੱਥੇ ਲਗਾਤਾਰ ਪਿੱਛਲੇ ਪੰਜ ਦਿਨਾਂ ਤੋਂ ਲੈਂਡਸਲਾਈਡ ਹੋ ਰਹੀ ਸੀ ਤੇ ਜਿਸ ਕਰਕੇ ਸੈਲਾਨੀ ਫਸੇ ਹੋਏ ਸੀ। ਖੂਬਸੂਰਤ ਪਹਾੜ ਪਿਛਲੇ ਪੰਜ ਦਿਨਾਂ ਤੋਂ ਆਪਣਾ ਖ਼ਤਰਨਾਕ ਚਿਹਰਾ ਦਿਖਾ ਰਿਹਾ ਸੀ। ਪਿਛਲੇ ਤਿੰਨ ਦਿਨਾਂ ਤੋਂ ਉਡੀਕ ਚੱਲ ਰਹੀ ਸੀ ਕਿ ਕਦੋਂ ਇਸ ਪਹਾੜ ਦੀ ਲੈਂਡ ਸਲਾਈਡ ਰੁਕੇਗੀ ਤੇ ਯਾਤਰੀਆਂ ਲਈ ਰਸਤਾ ਖੁੱਲ੍ਹੇਗਾ। ਪੰਜ ਦਿਨ ਬਾਅਦ ਰਾਹਤ ਦੀ ਘੜੀ ਯਾਤਰੀਆਂ ਨੂੰ ਮਿਲੀ ਤੇ ਰਸਤਾ ਖੁੱਲ੍ਹ ਗਿਆ।

Related posts

ਸਾਊਦੀ ਅਰਬ ਦੇ ਸ਼ਾਹੀ ਖਾਨਦਾਨ ‘ਚ ਕੋਰੋਨਾ ਨੇ ਦਿੱਤੀ ਦਸਤਕ, 150 ਦੇ ਕਰੀਬ ਸ਼ਹਿਜ਼ਾਦੇ ਪੀੜਤ…!

On Punjab

ਪਾਕਿਸਤਾਨ ਵਿੱਚ ਆਤਮਘਾਤੀ ਹਮਲਾ, 9 ਪੁਲਿਸ ਅਧਿਕਾਰੀਆਂ ਦੀ ਮੌਤ

On Punjab

ਵਿਰਸੇ ਦੀਆਂ ਗੱਲਾਂ

Pritpal Kaur