ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿੱਚ ਅੱਜ ਸਵੇਰੇ 8.42 ਵਜੇ ਦਰਮਿਆਨੀ ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜ਼ਿਲ੍ਹੇ ਵਿੱਚ ਵੱਖ ਵੱਖ ਹਿੱਸਿਆਂ ’ਚ ਝਟਕੇ ਮਹਿਸੂਸ ਕੀਤੇ ਗਏ, ਹਾਲਾਂਕਿ ਇਸ ਦੌਰਾਨ ਜਾਨ ਤੇ ਮਾਲ ਦਾ ਨੁਕਸਾਨ ਹੋਣ ਦੀ ਕੋਈ ਖ਼ਬਰ ਨਹੀਂ ਹੈ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ। ਮੌਸਮ ਵਿਭਾਗ ਦੇ ਦਫ਼ਤਰ ਮੁਤਾਬਕ, ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 3.7 ਮਾਪੀ ਗਈ ਅਤੇ ਇਸ ਭੂਚਾਲ ਦਾ ਕੇਂਦਰ ਮੰਡੀ ਜ਼ਿਲ੍ਹੇ ਵਿੱਚ 31.48 ਡਿਗਰੀ ਵਿਥਕਾਰ ਤੇ 76.95 ਡਿਗਰੀ ਲੰਬਕਾਰ ਸੀ। ਇਹ ਭੂਚਾਲ ਸੁੰਦਰਨਗਰ ਇਲਾਕੇ ਵਿੱਚ ਕਿਆਰਗੀ ਨੇੜੇ ਸੱਤ ਕਿਲੋਮੀਟਰ ਡੂੰਘਾਈ ’ਤੇ ਆਇਆ।