Continuous Rainfall in Himachal Pradesh: ਹਿਮਾਚਲ ਪ੍ਰਦੇਸ਼ ਵਿਚ ਲਗਾਤਾਰ ਮੀਂਹ ਪੈਣ ਕਾਰਨ ਸ਼ਨਿੱਚਰਵਾਰ ਨੂੰ 47 ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਸੂਬਾਈ ਮੌਸਮ ਵਿਭਾਗ ਨੇ ਤਿੰਨ ਜ਼ਿਲ੍ਹਿਆਂ – ਸ਼ਿਮਲਾ, ਸੋਲਨ ਤੇ ਸਿਰਮੌਰ ਵਿਚ ਅਚਾਨਕ ਹੜ੍ਹ ਆਉਣ ਦੀ ਚੇਤਾਵਨੀ ਜਾਰੀ ਕੀਤੀ ਹੈ।
ਸੂਬੇ ਦੇ ਐਮਰਜੈਂਸੀ ਕਾਰਵਾਈ ਕੇਂਦਰ ਨੇ ਕਿਹਾ ਕਿ ਮੌਸਮ ਦੀ ਮਾਰ ਕਾਰਨ ਸੂਬੇ ਦੀਆਂ 18 ਬਿਜਲੀ ਸਪਲਾਈ ਅਤੇ ਇਕ ਪਾਣੀ ਸਪਲਾਈ ਸਕੀਮ ਪ੍ਰਭਾਵਿਤ ਹੋਈ ਹੈ।
ਇਸ ਦੌਰਾਨ ਮਲਰੌਂ ਵਿਚ ਸਭ ਤੋਂ ਵੱਧ 64 ਐੱਮਐੱਮ, ਪੰਡੋਹ ਵਿਚ 32.4 ਐੱਮਐੱਮ, ਮੰਡੀ ਵਿਚ 28.7 ਐੱਮਐੱਮ ਅਤੇ ਪਾਉਂਟਾ ਸਾਹਿਬ ਵਿਚ 13.4 ਐੱਮਐੱਮ ਬਾਰਸ਼ ਦਰਜ ਕੀਤੀ ਗਈ ਹੈ।