ਲਾ ਬੋਲ’,‘ਯੈ ਹੋ’ ਅਤੇ ‘ਵਜ੍ਹਾ ਤੁਮ ਹੋ’ ਸਮੇਤ ਕਈ ਫਿਲਮਾਂ ਵਿਚ ਨਜ਼ਰ ਆ ਚੁੱਕੀ ਸਨਾ ਖਾਨ ਬਾਲੀਵੁੱਡ ਦੀ ਦੁਨੀਆਂ ਨੂੰ ਛੱਡ ਚੁੱਕੀ ਹੈ। ਬੀਤੇ ਸਾਲ ਉਨ੍ਹਾਂ ਇਸ ਇੰਡਸਟਰੀ ਨੂੰ ਧਰਮ ਦਾ ਹਵਾਲਾ ਦਿੰਦੇ ਹੋਏ ਅਲਵਿਦਾ ਆਖ ਦਿੱਤਾ ਸੀ। ਹਾਲਾਂਕਿ ਬਾਲੀਵੁੱਡ ਛੱਡਣ ਤੋਂ ਬਾਅਦ ਵੀ ਸਨਾ ਖਾਨ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੇ ਚਾਹੁਣ ਵਾਲਿਆਂ ਲਈ ਹਮੇਸ਼ਾ ਖਾਸ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਹੁਣ ਸਨਾ ਖਾਨ ਨੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਨੂੰ ਟ੍ਰੋਲ ਕਰਨ ਵਾਲੇ ਇਕ ਯੂਜ਼ਰ ਨੂੰ ਕਰਾਰਾ ਜਵਾਬ ਦਿੱਤਾ ਹੈ। ਦਰਅਸਲ ਸਾਬਕਾ ਅਦਾਕਾਰਾ ਨੇ ਹਾਲ ਹੀ ’ਚ ਆਪਣੀ ਇਕ ਤਸਵੀਰ ਆਪਣੇ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ। ਇਸ ਤਸਵੀਰ ਵਿਚ ਸਨਾ ਖਾਨ ਬਲੈਕ ਬੁਰਕੇ ਤੇ ਬਰਾਊਨ ਹਿਜ਼ਾਬ ’ਚ ਨਜ਼ਰ ਆਈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਖਾਸ ਪੋਸਟ ਵੀ ਲਿਖਿਆ। ਸਨਾ ਖਾਨ ਨੇ ਤਸਵੀਰ ਦੇ ਪੋਸਟ ਵਿਚ ਇਕ ਆਇਤ ਦਾ ਵੀ ਜ਼ਿਕਰ ਕੀਤਾ ਹੈ। ਅਦਾਕਾਰਾ ਨੇ ਪੋਸਟ ’ਚ ਲਿਖਿਆ,‘ਸੁਨੋਂ…! ਲੋਕਾਂ ਤੋਂ ਕਿਉਂ ਡਰਦੇ ਹੋ? ਕੀ ਤੁਸੀਂ ਇਹ ਆਇਤ ਨਹੀਂ ਪੜ੍ਹੀ। ‘ਅੱਲ੍ਹਾ ਜਿਸ ਨੂੰ ਚਾਹੇ ਇੱਜ਼ਤ ਦਿੰਦਾ ਹੈ ਤੇ ਅੱਲ੍ਹਾ ਜਿਸ ਨੂੰ ਚਾਹੇ ਜ਼ਿੱਲਤ ਦਿੰਦਾ ਹੈ। ਕਦੇ ਇੱਜ਼ਤ ਵਿਚ ਜ਼ਿੱਲਤ ਛੁਪੀ ਹੁੰਦੀ ਹੈ ਤੇ ਕਦੇ ਜ਼ਿੱਲਤ ਵਿਚ ਇੱਜ਼ਤ। ਸੋਚਣਾ ਤੇ ਸਮਝਣਾ ਅਸੀਂ ਹੈ ਕਿ ਅਸੀਂ ਕਿਹੜੇ ਰਸਤੇ ’ਤੇ ਹਾਂ ਅਤੇ ਅਸਲ ਮਾਅਨੇ ਕਿਸ ਚੀਜ਼ ਦੇ ਹੱਕਦਾਰ ਬਣ ਰਹੇ ਹਨ।’ਸਨਾ ਖਾਨ ਦੀ ਇਸ ਤਸਵੀਰ ਤੇ ਪੋਸਟ ’ਤੇ ਇਕ ਸੋਸ਼ਲ ਮੀਡੀਆ ਯੂਜ਼ਰ ਨੇ ਉਨ੍੍ਹਾਂ ਨੂੰ ਟ੍ਰੋਲ ਕਰਨ ਦੀ ਕੋਸ਼ਿਸ਼ ਕੀਤੀ। ਯੂਜ਼ਰ ਨੇ ਉਨ੍ਹਾਂ ਦੀ ਤਸਵੀਰ ’ਤੇ ਕੁਮੈਂਟ ਕਰਦੇ ਹੋਏ ਲਿਖਿਆ, ਇੰਨੀ ਪੜ੍ਹਾਈ ਲਿਖਾਈ ਕਰਨ ਦਾ ਕੀ ਫਾਇਦਾ, ਉਹ ਤਾਂ ਸਭ ਦੇ ਅੰਦਰ ਰਹਿਣਗੇ’। ਸਨਾ ਖਾਨ ਨੇ ਜਵਾਬ ਦਿੱਤਾ ਕਿ ‘ਮੇਰੇ ਭਾਈ ਪਰਦੇ ਵਿਚ ਰਹਿਣਾ ਇਹ ਮੇੇਰਾ ਕੰਮ ਹੈ। ਸਭ ਤੋਂ ਜ਼ਿਆਦਾ ਜ਼ਰੂਰੀ ਹੈ ਅੱਲ੍ਹਾ ਮੈਨੂੰ ਹਰ ਰਸਤੇ ’ਤੇ ਸੁਰੱਖਿਅਤ ਰੱਖਦਾ ਹੈ ਤੇ ਮੈਂ ਆਪਣੀ ਪੜ੍ਹਾਈ ਵੀ ਪੂਰੀ ਕਰ ਚੁੱਕੀ ਹਾਂ’। ਸਨਾ ਖਾਨ ਦੇ ਪ੍ਰਸ਼ੰਸਕ ਉਨ੍ਹਾਂ ਦਾ ਇਹ ਕੁਮੈਂਟ ਕਾਫ਼ੀ ਪਸੰਦ ਕਰ ਰਹੇ ਹਨ।