Owaisi says Hindu muslim ਹੈਦਰਾਬਾਦ : ਏਆਈਐਮਆਈਐਮ ਦੇ ਮੁਖੀ ਅਤੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਹਮੇਸ਼ਾ ਇੱਕ ਸਖ਼ਤ ਵਿਰੋਧੀ ਦੇ ਵੱਜੋਂ ਆਪਣੀ ਭੂਮਿਕਾ ਨਿਭਾਉਂਦੇ ਨਜ਼ਰ ਆਉਂਦੇ ਹਨ , ਜਿਸ ਕਰ ਕੇ ਉਹ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ, ਉਨ੍ਹਾਂ ਦਾ ਇੱਕ ਇੱਕ ਬਿਆਨ ਮਜੂਦਾ ਸਰਕਾਰ ਨੂੰ ਸਵਾਲਾਂ ਦੇ ਘੇਰੇ ‘ਚ ਖੜਾ ਕੇ ਦਿੰਦਾ ਹੈ, ਕੁੱਝ ਇਸ ਤਰਾਂ ਦੀ ਗੱਲ ਵੀਰਵਾਰ ਨੂੰ ਅਸਦੁਦੀਨ ਕਿਹਾ ਕਿ ਇੱਕ ਅੰਕੜਿਆਂ ਅਨੁਸਾਰ ਹਿੰਦੂ ਉੱਚ ਜਾਤੀਆਂ ਦੇਸ ਵਿੱਚ ਕੁਲ ਦੌਲਤ ਦਾ 41% ਹਿੱਸਾ ਹੈ, ਜੋ ਕਿ ਉਨ੍ਹਾਂ ਦੀ ਆਬਾਦੀ ਦਾ ਤਕਰੀਬਨ 22.2% ਹੈ। ਹਿੰਦੂ ਓ.ਬੀ.ਸੀ. ਕੋਲ ਫਿਰ 31% ਹੈ, ਜੋ ਉਨ੍ਹਾਂ ਦੀ ਆਬਾਦੀ ਦਾ 35.66% ਹੈ।
ਸੰਸਦ ਮੈਂਬਰ ਓਵੈਸੀ ਨੇ ਇੱਕ ਪ੍ਰੋਗਰਾਮ ਵਿੱਚ ਕਿਹਾ- ਮੁਸਲਮਾਨ ਦੇਸ਼ ਦੀ ਕੁੱਲ ਜਾਇਦਾਦ ਦਾ 8% ਮਾਲਕ ਹੈ ਜਦਕਿ ਉਨ੍ਹਾਂ ਦੇ ਪਰਿਵਾਰਾਂ ਦੀ ਹਿੱਸੇਦਾਰੀ 12% ਹੈ। ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਦੀ ਆਬਾਦੀ 27% ਦੇ ਮੁਕਾਬਲੇ 11.3% ਹੈ। ਉਨ੍ਹਾਂ ਨੇ ਕਿਹਾ- ਬਾਕੀ ਪੈਸੇ ਕਿਥੇ ਰੱਖੇ ਹਨ? ਉਹ ਰਾਜਨੀਤਿਕ ਪਾਰਟੀ ਦੁਆਰਾ ਪੂਰੀ ਤਰ੍ਹਾਂ ਸੁਰੱਖਿਅਤ ਹਨ ਕਿਉਂਕਿ ਉਨ੍ਹਾਂ ਨੂੰ ਚੋਣਾਂ ਲੜਣੀਆਂ ਪੈਂਦੀਆਂ ਹਨ. ਪੈਸਾ ਹੋਰ ਕਿਤੇ ਰੱਖਿਆ ਗਿਆ ਹੈ.