PreetNama
ਰਾਜਨੀਤੀ/Politics

ਹਿੰਦੂ ਸੰਸਕ੍ਰਿਤੀ ਨੂੰ ਉਤਸ਼ਾਹ ਦੇਣ ਲਈ 10 ਭਾਰਤਵੰਸ਼ੀ ਸਨਮਾਨਿਤ, ਪੀਐਮ ਮੋਦੀ ਨੇ ਦਿੱਤੀ ਵਧਾਈ

ਹਿਊਸਟਨ (ਪੀਟੀਆਈ) : ਅਮਰੀਕਾ ਦੇ ਹਿਊਸਟਨ ਵਿਚ 10 ਭਾਰਤੀ-ਅਮਰੀਕੀ ਨੌਜਵਾਨਾਂ ਨੂੰ ਆਪਣੇ ਭਾਈਚਾਰੇ ਦੀ ਸੇਵਾ ਕਰਨ ਅਤੇ ਹਿੰਦੂ ਸੰਸਕ੍ਰਿਤੀ ਨੂੰ ਉਤਸ਼ਾਹ ਦੇਣ ਲਈ ਸਨਮਾਨਿਤ ਕੀਤਾ ਗਿਆ। ਗ਼ੈਰ-ਸਰਕਾਰੀ ਸੰਗਠਨ ‘ਹਿੰਦੂਜ਼ ਆਫ ਗ੍ਰੇਟਰ ਹਿਊਸਟਨ (ਐੱਚਜੀਐੱਚ)’ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਰਸਕਾਰ ਜਿੱਤਣ ਵਾਲਿਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ ਅਤੇ ਇਸ ਸਨਮਾਨ ਨੂੰ ਭਾਰਤੀ ਪਰਵਾਸੀਆਂ ਖ਼ਾਸ ਤੌਰ ‘ਤੇ ਨੌਜਵਾਨਾਂ ਲਈ ਆਪਣੀਆਂ ਜੜ੍ਹਾਂ ਨੂੰ ਹੋਰ ਮਜ਼ਬੂਤ ਕਰਨ ਦਾ ਮੌਕਾ ਦੱਸਿਆ ਹੈ।

ਪੀਐੱਮ ਨਰਿੰਦਰ ਮੋਦੀ ਨੇ ਐੱਚਜੀਐੱਚ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਜੇਤੂ ਨਿਸ਼ਚਿਤ ਤੌਰ ‘ਤੇ ਸਾਡੀ ਸ਼ਾਨਦਾਰ ਪਛਾਣ ਦੀ ਖ਼ੁਸ਼ਹਾਲੀ ਨੂੰ ਖ਼ਾਸ ਤੌਰ ‘ਤੇ ਨੌਜਵਾਨ ਪੀੜ੍ਹੀਆਂ ਵਿਚ ਉਤਸ਼ਾਹ ਦੇਣ ਵਿਚ ਮਦਦ ਕਰਨਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਪਰਵਾਸੀ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਵਸੇ ਹਨ ਅਤੇ ਭਾਰਤ ਦੀ ਗੌਰਵਸ਼ਾਲੀ ਸੰਸਕ੍ਰਿਤੀ ਅਤੇ ਪ੍ਰੰਪਰਾ ਦੇ ਦੂਤ ਹਨ। ਪ੍ਰਰੇਮ, ਸਦਭਾਵਨਾ, ਕਰੁਣਾ ਅਤੇ ਸਨਾਤਨ ਧਰਮ ਦੇ ਦਰਸ਼ਨ ਦੇ ਨਾਲ ਉਹ ਮਾਨਵਤਾ ਦੇ ਪ੍ਰਕਾਸ਼ ਦੇ ਪੁੰਜ ਹਨ। ਇਸ ਦੇ ਸਰਬ ਪੱਖੀ ਆਕਰਸ਼ਨ ਨੇ ਦੁਨੀਆ ਦੇ ਲੋਕਾਂ ਨੂੰ ਆਕਰਸ਼ਿਤ ਅਤੇ ਪ੍ਰਭਾਵਿਤ ਕੀਤਾ ਹੈ। ਸਾਡੀ ਖ਼ੁਸ਼ਹਾਲ ਵਿਰਾਸਤ ਹਜ਼ਾਰਾਂ ਸਾਲ ਤੋਂ ਚੱਲੀ ਆ ਰਹੀ ਹੈ ਅਤੇ ਭੂਗੋਲਿਕ ਸਰਹੱਦਾਂ ਦੇ ਬੰਧਨ ਨੂੰ ਪਿੱਛੇ ਛੱਡ ਚੁੱਕੀ ਹੈ। ਪੁਰਸਕਾਰ ਲਈ ਜੇਤੂਆਂ ਦੀ ਚੋਣ ਹਿੰਦੂ ਧਰਮ ਨਾਲ ਜੁੜੇ ਵੱਖ-ਵੱਖ ਸੰਗਠਨਾਂ ਨੇ ਕੀਤੀ। ਹਿਊਸਟਨ ਵਿਚ ਭਾਰਤ ਦੇ ਵਣਜ ਦੂਤ ਅਸੀਮ ਮਹਾਜਨ ਨੇ ਜੇਤੂਆਂ ਨੂੰ ਪੁਰਸਕਾਰ ਨਾਲ ਨਵਾਜਿਆ ਅਤੇ ਅਗਵਾਈ ਅਤੇ ਭਾਈਚਾਰੇ ਵਿਚ ਭਾਈਵਾਲੀ ਲਈ ਨੌਜਵਾਨਾਂ ਦੀ ਪ੍ਰਸ਼ੰਸਾ ਕੀਤੀ।

Related posts

ਨਵੇਂ ਸਾਲ ਮੌਕੇ ਹਜ਼ਾਰਾਂ ਸ਼ਰਧਾਲੂਆਂ ਨੇ ਹਰਮਿੰਦਰ ਸਾਹਿਬ ਮੱਥਾ ਟੇਕਿਆ

On Punjab

ਸੋਨਮ ਕਪੂਰ ਨੇ ਆਪਣੀ ਸੱਸ ਨੂੰ ਜਨਮ ਦਿਨ ਦੀ ਵਧਾਈ ਦਿੱਤੀ

On Punjab

ਬੀਜੇਪੀ ਵੱਲੋਂ ਸਿੱਧੂ ‘ਸਲੀਪਰ ਸੈੱਲ’ ਕਰਾਰ, ਪਾਕਿਸਤਾਨ ਜਾਣ ਦੀ ਸਲਾਹ

On Punjab