53.35 F
New York, US
March 12, 2025
PreetNama
ਸਮਾਜ/Social

ਹਿੰਸਾ ਤੋਂ ਬਾਅਦ ਦਿੱਲੀ ‘ਚ ਪਟੜੀ ‘ਤੇ ਵਾਪਿਸ ਆਉਂਦੀ ਜ਼ਿੰਦਗੀ, ਸੜਕਾਂ ‘ਤੇ ਹਲਚਲ ਦਾ ਮਾਹੌਲ

Delhi Violence: ਨਵੀਂ ਦਿੱਲੀ: ਹਿੰਸਾ ਦੇ ਭਿਆਨਕ ਚੱਕਰ ਤੋਂ ਬਾਅਦ ਰਾਜਧਾਨੀ ਦਿੱਲੀ ਵਿੱਚ ਹੁਣ ਜ਼ਿੰਦਗੀ ਹੁਣ ਹੌਲੀ-ਹੌਲੀ ਸਥਿਰਤਾ ਨਾਲ ਅੱਗੇ ਵੱਧ ਰਹੀ ਹੈ । ਹਿੰਸਾ ਤੋਂ ਬਾਅਦ ਹੁਣ ਫਿਰ ਤੋਂ ਜ਼ਿੰਦਗੀ ਰਫਤਾਰ ਫੜ੍ਹ ਰਹੀ ਹੈ । ਹਿੰਸਾ ਤੋਂ ਬਾਅਦ ਦੁਕਾਨਾਂ ਖੁੱਲ੍ਹ ਰਹੀਆਂ ਹਨ, ਗੱਡੀਆਂ ਬਾਹਰ ਆ ਰਹੀਆਂ ਹਨ । ਬਾਜ਼ਾਰਾਂ ਵਿੱਚ ਰੌਣਕ ਦੇਖਣ ਨੂੰ ਮਿਲ ਰਹੀ ਹੈ । ਦਿੱਲੀ ਪੁਲਿਸ ਅਨੁਸਾਰ ਦਿੱਲੀ ਹਿੰਸਾ ਵਿੱਚ ਮਰਨ ਵਾਲਿਆਂ ਦੀ ਗਿਣਤੀ 41 ਤੱਕ ਪਹੁੰਚ ਗਈ ਹੈ ।

ਦਰਅਸਲ, ਹਿੰਸਾ ਦੀ ਕਿਸੇ ਵੀ ਸਾਜਿਸ਼ ਨੂੰ ਨਾਕਾਮ ਕਰਨ ਲਈ ਦਿੱਲੀ ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਦੇ ਜਵਾਨਾਂ ਵੱਲੋਂ ਪੂਰੀ ਰਾਤ ਹਿੰਸਾ ਦੇ ਸ਼ਿਕਾਰ ਇਲਾਕਿਆਂ ਵਿੱਚ ਗਸ਼ਤ ਕੀਤੀ ਜਾ ਰਹੀ ਹੈ । ਦਿੱਲੀ ਦੇ ਮੌਜਪੁਰ, ਕਰਾਵਲ ਨਗਰ, ਭਜਨਪੁਰਾ, ਸੀਲਮਪੁਰ ਅਤੇ ਜ਼ਫ਼ਰਾਬਾਦ ਵਰਗੇ ਇਲਾਕਿਆਂ ਵਿੱਚ ਭਾਰੀ ਪੁਲਿਸ ਤਾਇਨਾਤ ਕੀਤੀ ਗਈ ਹੈ ।

ਸ਼ਨੀਵਾਰ ਦੀ ਤਾਜ਼ਾ ਜਾਣਕਾਰੀ ਅਨੁਸਾਰ ਜਾਫ਼ਰਾਬਾਦ ਤੋਂ ਮੌਜਪੁਰ ਜਾਣ ਵਾਲੀ ਆਵਾਜਾਈ ਆਮ ਹੈ । ਸੜਕਾਂ ‘ਤੇ ਈ-ਰਿਕਸ਼ਾ ਆਮ ਦਿਨਾਂ ਦੀ ਤਰ੍ਹਾਂ ਚੱਲ ਰਹੇ ਹਨ, ਪਰ ਦੁਕਾਨਾਂ ਬੰਦ ਹਨ । ਸੜਕਾਂ ‘ਤੇ ਆਵਾਜਾਈ ਸ਼ੁਰੂ ਹੋਣ ਨਾਲ ਸਥਾਨਕ ਲੋਕਾਂ ਦੀਆਂ ਸਮੱਸਿਆਵਾਂ ਹੱਲ ਹੋ ਰਹੀਆਂ ਹਨ । ਦਿੱਲੀ ਵਿੱਚ ਦੁਬਾਰਾ ਜ਼ਿੰਦਗੀ ਦੀ ਸ਼ੁਰੂਆਤ ਹੋਣ ਨਾਲ ਹੁਣ ਲੋਕਾਂ ਵੱਲੋਂ ਦੁਕਾਨਾਂ ਖੋਲ੍ਹਣ ਦੀ ਮੰਗ ਕੀਤੀ ਜਾ ਰਹੀ ਹੈ, ਕਿਉਂਕਿ ਉਨ੍ਹਾਂ ਨੂੰ ਦੁੱਧ, ਰੋਟੀ ਅਤੇ ਅੰਡੇ ਚਾਹੀਦੇ ਹਨ ।

ਇਸ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਉੱਤਰ-ਪੂਰਬੀ ਦਿੱਲੀ ਵਿੱਚ ਹਿੰਸਾ ਵਿੱਚ 200 ਤੋਂ ਵੱਧ ਲੋਕ ਜ਼ਖਮੀ ਹੋਏ ਹਨ । ਦਿੱਲੀ ਪੁਲਿਸ ਅਨੁਸਾਰ ਉੱਤਰ-ਪੂਰਬੀ ਦਿੱਲੀ ਵਿੱਚ ਹਿੰਸਾ ਵਿੱਚ ਹੁਣ ਤੱਕ 123 FIR ਦਰਜ ਕੀਤੀਆਂ ਗਈਆਂ ਹਨ । ਇਸ ਮਾਮਲੇ ਵਿੱਚ ਪੁਲਿਸ ਵੱਲੋਂ ਹੁਣ ਤੱਕ 630 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ।

Related posts

ਵਿਆਹ ਵਾਲੀਆਂ ਕੁੜੀਆਂ ਨੂੰ ਹੁਣ ਘਰ ਬੈਠੇ ਮਿਲੇਗੀ ਆਰਥਿਕ ਮਦਦ, ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਇਹ ਸਹੂਲਤ

On Punjab

ਬਦਲ ਫੱਟਣ ਨਾਲ ਮੱਚਿਆ ਹੜਕੰਪ, ਤਿੰਨ ਜਾਣੇ ਲਾਪਤਾ

On Punjab

ਕੋਰੋਨਾ ਵਾਇਰਸ ਕਾਰਨ ਰੇਲਵੇ ਨੇ 155 ਟ੍ਰੇਨਾਂ ਕੀਤੀਆਂ ਰੱਦ

On Punjab