ਨਵੀਂ ਦਿੱਲੀ: ਅੱਜ ਭਾਰਤ ਤੇ ਬੰਗਲਾਦੇਸ਼ ਦਾ ਮੈਚ ਚੱਲ ਰਿਹਾ ਹੈ। ਇਸ ‘ਚ ਭਾਰਤ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ। ਭਾਰਤੀ ਦੀ ਸਲਾਮੀ ਬੱਲੇਬਾਜ਼ਾਂ ਦੀ ਜੋੜੀ ਰੋਹਿਤ ਸ਼ਰਮਾ ਤੇ ਰਾਹੁਲ ਨੇ ਅੱਜ ਦੇ ਮੈਚ ‘ਚ ਸ਼ਾਨਦਾਰ ਪਾਰੀ ਖੇਡੀ।
ਅੱਜ ਦੇ ਮੈਚ ‘ਚ ਜੋ ਬਰਮਿੰਘਮ ਦੇ ਏਜਬੈਸਟਨ ‘ਚ ਖੇਡਿਆ ਜਾ ਰਿਹਾ ਹੈ, ‘ਚ ਰੋਹਿਤ ਸ਼ਰਮਾ ਨੇ ਆਪਣੇ ਕਰੀਅਰ ਦਾ 43ਵਾਂ ਸੈਂਕੜਾ ਮਾਰਿਆ। ਰੋਹਿਤ ਤੇ ਰਾਹੁਲ ਨੇ ਸੈਂਕੜਾ ਦੌੜਾਂ ਦੀ ਸਾਂਝੇਦਾਰੀ ਕੀਤੀ।
ਇਸ ਦੇ ਨਾਲ ਹੀ ਰਾਹੁਲ ਨੇ ਵੀ ਆਪਣਾ ਦੂਜਾ ਅਰਥ ਸੈਂਕੜਾ ਪੂਰਾ ਕੀਤਾ। ਖ਼ਬਰ ਲਿਖੇ ਜਾਣ ਤਕ ਭਾਰਤ ਦਾ ਸਕੋਰ 181 ਹੈ। ਰਾਹੁਲ ਅਜੇ ਮੈਦਾਨ ‘ਚ ਡਟੇ ਹੋਏ ਹਨ। ਜਦਕਿ ਰੋਹਿਤ ਆਪਣਾ ਸੈਂਕੜਾ ਪੂਰਾ ਕਰਨ ਤੋਂ ਬਾਅਦ 104 ਦੌੜਾਂ ਬਣਾ ਕੇ ਆਊਟ ਹੋ ਗਏ। ਉਨ੍ਹਾਂ ਤੋਂ ਬਾਅਦ ਹੁਣ ਰਾਹੁਲ ਦੇ ਨਾਲ ਕਪਤਾਨ ਕੋਹਲੀ ਮੈਦਾਨ ‘ਚ ਉੱਤਰੇ ਹਨ।