ਮੁੰਬਈ: ਬਾਲੀਵੁੱਡ ਐਕਟਰ ਆਮਿਰ ਖ਼ਾਨ ਦੇ ਤਾਜ਼ਾ ਤੁਰਕੀ ਦੌਰੇ ਕਰਕੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਨੇ ਉਨ੍ਹਾਂ ਨੂੰ ਨਿਸ਼ਾਨੇ ‘ਤੇ ਲਿਆ ਹੈ। ਆਰਐਸਐਸ ਦੇ ਮੁੱਖ ਪੱਤਰ ਪੰਚਜਨੀਆ ਵਿੱਚ ਆਮਿਰ ਖ਼ਾਨ ਬਾਰੇ ਲੇਖ ਲਿਖਿਆ ਗਿਆ ਹੈ ਜਿਸ ਵਿੱਚ ਆਰਐਸਐਸ ਨੇ ਕਿਹਾ ਹੈ ਕਿ ਆਮਿਰ ਖ਼ਾਨ ਨੇ ਤੁਰਕੀ ਜਾ ਕੇ ਭਾਰਤੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਦੱਸ ਦਈਏ ਕਿ ਆਮਿਰ ਆਪਣੀ ਆਉਣ ਵਾਲੀ ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਸ਼ੂਟਿੰਗ ਲਈ ਤੁਰਕੀ ਗਏ ਸੀ।
ਪੰਚਜਨੀਆ ਵਿੱਚ ਆਰਐਸਐਸ ਨੇ ਅੱਗੇ ਕਿਹਾ, “ਜੇ ਆਮਿਰ ਆਪਣੇ ਆਪ ਨੂੰ ਇੰਨਾ ਧਰਮ ਨਿਰਪੱਖ ਮੰਨਦਾ ਹੈ ਤਾਂ ਉਹ ਤੁਰਕੀ ਜਾ ਕੇ ਸ਼ੂਟਿੰਗ ਕਰਨ ਬਾਰੇ ਕਿਉਂ ਸੋਚ ਰਿਹਾ ਹੈ, ਜੋ ਦੇਸ਼ ਜੰਮੂ-ਕਸ਼ਮੀਰ ਦੇ ਮੁੱਦੇ ‘ਤੇ ਪਾਕਿਸਤਾਨ ਦਾ ਸਮਰਥਨ ਕਰ ਰਿਹਾ ਹੈ।”
ਦੱਸ ਦਈਏ ਕਿ ਕਿ ਭਾਰਤ-ਪਾਕਿਸਤਾਨ ਮਾਮਲਿਆਂ ਵਿੱਚ ਤੁਰਕੀ ਹਮੇਸ਼ਾ ਪਾਕਿਸਤਾਨ ਦਾ ਸਮਰਥਨ ਕਰਦਾ ਹੈ। ਜਦੋਂ ਭਾਰਤ ਨੇ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾ ਦਿੱਤੀ ਤਾਂ ਤੁਰਕੀ ਨੇ ਪਾਕਿਸਤਾਨ ਦਾ ਸਾਥ ਦਿੰਦਿਆਂ ਭਾਰਤ ਦਾ ਵਿਰੋਧ ਕੀਤਾ। ਇੱਕ ਇਸਲਾਮਿਕ ਦੇਸ਼ ਹੋਣ ਕਰਕੇ ਤੁਰਕੀ ਭਾਰਤ ਵਿਰੁੱਧ ਪਾਕਿਸਤਾਨ ਦੀਆਂ ਸਾਰੀਆਂ ਗਤੀਵਿਧੀਆਂ ਦਾ ਸਮਰਥਨ ਕਰਦਾ ਹੈ।