50.11 F
New York, US
March 13, 2025
PreetNama
ਸਮਾਜ/Social

ਹੁਣ ਉਹ ਚੁੱਪ ਰਹਿੰਦਾ

ਹੁਣ ਉਹ ਚੁੱਪ ਰਹਿੰਦਾ ਹੈ
ਕਦੇ ਵੀ
ਬੋਲਦਾ ਨਹੀਂ ਹੈ।
ਉਸ ਦੇ ਹੱਥ ਉੱਤੋਂ
ਸੁੱਕੀ ਰੋਟੀ
ਚੁੱਕ ਲਈ ਗਈ ਹੈ
ਪਰ
ਉਹ ਬੋਲਦਾ ਨਹੀਂ ਹੈ।
ਉਸ ਦੇ ਸਾਰੇ ਰਾਹ
ਸ਼ਰੀਕਾਂ ਨੇ ਮੱਲ ਲਏ ਹਨ,
ਉਸ ਦੀ ਬੱਚੇ ਹੱਥੋਂ
ਕਿਤਾਬ ਖੋਹ ਲਈ ਗਈ ਹੈ
ਪਰ
ਉਹ ਬੋਲਦਾ ਨਹੀਂ ਹੈ।
ਕੈਂਸਰ ਪੀੜਤ ਮਾਂ ਨੂੰ
ਹਸਪਤਾਲ ਲੈ ਕੇ ਜਾਂਦਾ ਹੈ
ਕਾਲੇ ਪੀਲੀਏ ਦਾ ਇਲਾਜ਼
ਕਰਵਾਉਂਦੇ ਗੁਆਂਢੀ ਨਾਲ
ਹਮਦਰਦੀ ਰੱਖਦਾ ਹੈ,
ਆਪਣੇ ਭਰਾ ਦੀ ਹੋਈ
ਬੇਇੱਜ਼ਤੀ ‘ਤੇ
ਹੌਕਾ ਭਰਦਾ ਹੈ
ਪਰ
ਬੋਲਦਾ ਨਹੀਂ ਹੈ।
ਉਸ ਅੰਦਰਲਾ ਜਵਾਲਾਮੁਖੀ
ਭਖਦੇ ਲਾਵੇ ਤੋਂ
ਠੰਢੇ ਸੀਤ ਮੈਗਮੇ
ਵਿੱਚ ਬਦਲ ਚੁੱਕਾ ਹੈ।
ਇਸ ਲਈ ਉਹ
ਬੋਲਦਾ ਨਹੀਂ ਹੈ।
ਕਿਉਂਕਿ
ਉਹ
ਦੇਸ਼ ਦਾ
ਅਮਨ ਪਸੰਦ
ਸ਼ਹਿਰੀ ਬਣ ਚੁੱਕਾ ਹੈ।

ਕ੍ਰਿਸ਼ਨ ਪ੍ਰਤਾਪ।

Related posts

Stock Market News: ਵਿਦੇਸ਼ੀ ਫੰਡਾਂ ਦੀ ਨਿਕਾਸੀ ਦੇ ਚਲਦਿਆਂ Sensex ਅਤੇ Nifty ਵਿਚ ਗਿਰਾਵਟ

On Punjab

India Today Art Awards 2020: ਕਲਾ ਦੀ ਦੁਨੀਆਂ ‘ਚ ਇਹਨਾਂ ਨਾਵਾਂ ਨੂੰ ਮਿਲਿਆ ਸਨਮਾਨ

On Punjab

ਪ੍ਰੋ. ਪ੍ਰੀਤਮ ਸਿੰਘ ਦੀ ਮਾਂ ਬੋਲੀ ਲਈ ਪੀੜ

Pritpal Kaur