ਕੇਂਦਰ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਹੁਣ ਇਲੈਕਟ੍ਰਿਕ ਕਾਰਾਂ ‘ਤੇ ਹਰੇ ਰੰਗ ਦੀ ਨੰਬਰ ਪਲੇਟ ਲਾਈ ਜਾਵੇਗੀ। ਇਸ ਪਲੇਟ ‘ਤੇ ਪੀਲੇ ਰੰਗ ਨਾਲ ਨੰਬਰ ਲਿਖੇ ਜਾਣਗੇ। ਸਰਕਾਰ ਨੇ ਇਨ੍ਹਾਂ ਇਲੈਕਟ੍ਰਿਕ ਕਾਰਾਂ ਨੂੰ ਖ਼ਾਸ ਸੁਵਿਧਾ ਦੇਣ ਲਈ ਇਹ ਫੈਸਲਾ ਲਿਆ ਗਿਆ ਹੈ। ਇਸ ਨੰਬਰ ਪਲੇਟ ਤੋਂ ਇਨ੍ਹਾਂ ਕਾਰਾਂ ਦੀ ਪਛਾਣ ਕੀਤੀ ਜਾ ਸਕੇਗੀ।
ਮੰਤਰਾਲੇ ਨੇ ਨੋਟੀਫਿਕੇਸ਼ਨ ਜਾਰੀ ਕਰਦਿਆਂ ਕਿਹਾ ਵਾਹਨਾਂ ਦੇ ਟੈਂਪਰੇਰੀ ਰਜਿਸਟ੍ਰੇਸ਼ਨ ਦੀ ਨੰਬਰ ਪਲੇਟ ਪੀਲੇ ਰੰਗ ਦੀ ਹੋਵੇਗੀ ਜਿਸ ‘ਤੇ ਲਾਲ ਰੰਗ ਨਾਲ ਨੰਬਰ ਲਿਖੇ ਹੋਣਗੇ। ਡੀਲਰਸ ਕੋਲ ਰੱਖੇ ਵਾਹਨਾਂ ਦੀ ਨੰਬਰ ਪਲੇਟ ਲਾਲ ਰੰਗ ਦੀ ਹੋਵੇਗੀ ਜਿਸ ‘ਤੇ ਸਫੇਦ ਰੰਗ ਨਾਲ ਨੰਬਰ ਲਿਖੇ ਜਾਣਗੇ। ਮੰਤਰਾਲੇ ਮੁਤਾਬਕ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਵਾਹਨਾਂ ਦੀ ਰਜਿਸਟ੍ਰੇਸ਼ਨ ਲਈ ਵੱਖ ਕੀਤੇ ਜਾਣ ਵਾਲੇ ਚਿੰਨ੍ਹਾਂ ਨਾਲ ਜੁੜੇ ਨਿਯਮਾਂ ‘ਚ ਸਪਸ਼ਟਤਾ ਲਈ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।
ਸਰਕਾਰ ਵੱਲੋਂ ਦੱਸੇ ਮੁਤਾਬਕ ਪਹਿਲੀ ਅਕਤਬੂਰ ਤੋਂ ਬੀਐਸ-6 ਚਾਰ ਪਹੀਆ ਦੀ ਰਜਿਸਟ੍ਰੇਸ਼ਨ ਡਿਟੇਲ ਜਾਂ ਨੰਬਰ ਪਲੇਟ ‘ਤੇ ਉੱਪਰ ਇਕ ਹਰੀ ਪੱਟੀ ਲਾਈ ਜਾਵੇਗੀ। ਇਸ ਨਾਲ ਇਨ੍ਹਾਂ ਗੱਡੀਆਂ ਦੀ ਪਛਾਣ ਆਸਾਨੀ ਨਾਲ ਕੀਤੀ ਜਾ ਸਕੇਗੀ। ਕੇਂਦਰ ਸਰਕਾਰ ਨੇ ਕਿਹਾ ਨਵੇਂ ਨਿਯਮ ਪੈਟਰੋਲ, ਸੀਐਨਜੀ ਤੇ ਡੀਜ਼ਲ ਸਾਰੇ ਤਰ੍ਹਾਂ ਦੇ ਵਾਹਨਾਂ ‘ਤੇ ਲਾਗੂ ਹੋਵੇਗਾ।
ਮੰਤਰਾਲੇ ਨੇ ਦੱਸਿਆ ਕਿ ਸਾਰੇ ਬੀਐਸ-6 ਚੌਪਹੀਆ ਵਾਹਨ ਦੀ ਨੰਬਰ ਪਲੇਟ ਦੇ ਉੱਪਰ ਇਕ ਸੈਂਟੀਮੀਟਰ ਚੌੜੀ ਪੱਟੀ ਲਾਈ ਜਾਵੇਗੀ। ਵਾਹਨ ਦੇ ਫਿਊਲ ਦੇ ਹਿਸਾਬ ਨਾਲ ਹਰੀ ਪੱਟੀ ‘ਤੇ ਇਕ ਸਟਿੱਕਰ ਵੀ ਲਾਇਆ ਜਾਵੇਗਾ। ਪੈਟਰੋਲ ਅਤੇ ਸੀਐਨਜੀ ਵਾਹਨਾਂ ‘ਤੇ ਨੀਲੇ ਰੰਗ ਦਾ ਸਟਿੱਕਰ ਲਾਇਆ ਜਾਵੇਗਾ ਜਦਕਿ ਡੀਜ਼ਲ ਵਾਹਨਾਂ ‘ਤੇ ਸੰਤਰੀ ਰੰਗ ਦਾ ਸਟਿੱਕਰ ਲੱਗੇਗਾ। gv