63.68 F
New York, US
September 8, 2024
PreetNama
ਸਮਾਜ/Social

ਹੁਣ ਕੋਰੋਨਾ ਸਬੰਧੀ ਅਫਵਾਹਾਂ ‘ਤੇ ਲੱਗੇਗੀ ਲਗਾਮ, Facebook ਲਾਂਚ ਕਰਨ ਜਾ ਰਿਹਾ ਇਹ ਖਾਸ ਫ਼ੀਚਰ

Facebook Launch New Feature: ਨਵੀਂ ਦਿੱਲੀ: ਕੋਰੋਨਾ ਵਾਇਰਸ ਨੂੰ ਲੈ ਕੇ ਫੈਲ ਰਹੀਆਂ ਗਲਤ ਜਾਣਕਾਰੀਆਂ ਅਤੇ ਅਫਵਾਹਾਂ ‘ਤੇ ਲਗਾਮ ਲਗਾਉਣ ਲਈ ਫੇਸਬੁੱਕ ਵੱਲੋਂ ਸਖਤ ਕਦਮ ਚੁੱਕੇ ਜਾ ਰਹੇ ਹਨ । ਫੇਸਬੁੱਕ ‘ਗੇਟਸ ਦ ਫੈਕਟ’ ਨਾਮ ਦਾ ਇੱਕ ਫ਼ੀਚਰ ਲੈ ਕੇ ਆ ਰਿਹਾ ਹੈ । ਜਿਸ ਰਾਹੀਂ ਗਲਤ ਜਾਣਕਾਰੀਆਂ ਦੇ ਫੈਲਣ ਨੂੰ ਰੋਕਣ ਵਿੱਚ ਕਾਫ਼ੀ ਹੱਦ ਤੱਕ ਸਹਾਇਤਾ ਮਿਲੇਗੀ ।

ਇਸ ਬਾਰੇ ਫੇਸਬੁੱਕ ਦੇ ਸੀਈਓ ਮਾਰਕ ਜੁਕਰਬਰਗ ਨੇ ਕਿਹਾ ਕਿ ਅਸੀਂ ਮਾਰਚ ਤੋਂ ਹੀ ਗਲਤ ਜਾਣਕਾਰੀ ਨੂੰ ਰੋਕਣ ਲਈ ਕੰਮ ਕਰ ਰਹੇ ਹਾਂ, ਜਦੋਂ ਕਿ ਹੁਣ ਅਸੀਂ ਆਪਣੀ ਮੁਹਿੰਮ ਦਾ ਵਿਸਥਾਰ ਕਰਨ ਜਾ ਰਹੇ ਹਾਂ । ਉਨ੍ਹਾਂ ਅੱਗੇ ਕਿਹਾ ਕਿ ਅਸੀਂ ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਕੋਰੋਨਾ ਵਾਇਰਸ ਨੂੰ ਲੈ ਕੇ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚਾਉਣ ਅਤੇ ਗਲਤ ਜਾਣਕਾਰੀ ਨੂੰ ਰੋਕਣ ਲਈ ਕੰਮ ਕਰ ਰਹੇ ਹਾਂ ।

ਜ਼ੁਕਰਬਰਗ ਨੇ ਕਿਹਾ ਕਿ ਅਸੀਂ ਮਾਰਚ ਦੀ ਸ਼ੁਰੂਆਤ ਤੋਂ ਹੀ ਅਫਵਾਹਾਂ ‘ਤੇ ਲਗਾਮ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ । ਹੁਣ ਅਸੀਂ ਲਗਭਗ 12 ਦੇਸ਼ਾਂ ਵਿੱਚ 60 ਤੋਂ ਵੱਧ ਐਫ.ਈ.ਟੀ. ਚੈਕ ਸੰਸਥਾਵਾਂ ਨਾਲ ਕੰਮ ਕਰ ਰਹੇ ਹਾਂ ਤਾਂ ਜੋ 50 ਭਾਸ਼ਾਵਾਂ ਵਿੱਚ ਗਲਤ ਜਾਣਕਾਰੀ ਨੂੰ ਰੋਕਿਆ ਜਾ ਸਕੇ ਤਾਂ ਜੋ ਜਾਣਕਾਰੀ ਗਲਤ ਹੈ ਜਾਂ ਸਹੀ ਹੈ, ਇਸ ‘ਤੇ ਲੇਬਲ ਵੀ ਲਗਾਇਆ ਜਾ ਸਕੇ ।

ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਜ਼ੁਕਰਬਰਗ ਨੇ ਕਿਹਾ ਕਿ ਹੁਣ ਅਸੀਂ ਇਸ ਕੜੀ ਵਿੱਚ ਇੱਕ ਹੋਰ ਕਦਮ ਅੱਗੇ ਵਧਾ ਰਹੇ ਹਾਂ । ਅਸੀਂ ਗੇਟਸ ਫੈਕਟ ਨਾਮਕ ਇੱਕ ਫ਼ੀਚਰ ਸ਼ੁਰੂ ਕਰਨ ਜਾ ਰਹੇ ਹਾਂ ਤਾਂ ਜੋ ਗਲਤ ਜਾਣਕਾਰੀ ਨੂੰ ਕਾਫ਼ੀ ਹੱਦ ਤੱਕ ਰੋਕਿਆ ਜਾ ਸਕੇ । ਉਨ੍ਹਾਂ ਕਿਹਾ ਕਿ ਜਿਨ੍ਹਾਂ ਉਪਭੋਗਤਾਵਾਂ ਨੂੰ ਹੁਣ ਤੱਕ ਗਲਤ ਜਾਣਕਾਰੀ ਮਿਲੀ ਹੈ, ਅਸੀਂ ਉਨ੍ਹਾਂ ਨੂੰ ਮੈਸੇਜ ਭੇਜ ਕੇ ਸਹੀ ਜਾਣਕਾਰੀ ਦੇਵਾਂਗੇ ।

Related posts

ਛੋਟੇ ਸਾਹਿਬਜ਼ਾਦਿਆਂ ਦੇ ਨਾਂ ਤੇ ਬਾਲ ਦਿਵਸ ਐਲਾਨਿਆ ਜਾਏ, ਕੀਤੀ ਜਾ ਰਹੀ ਮੰਗ

On Punjab

ਪਾਕਿਸਤਾਨ ਨੇ ਇਤਿਹਾਸ ‘ਚ ਪਹਿਲੀ ਵਾਰ ਕੀਤਾ ਸਵੀਕਾਰ ਕਿ ਬਲੋਚਿਸਤਾਨ ਮੰਗ ਰਿਹੈ ਆਜ਼ਾਦੀ, ਕਾਰਜਕਾਰੀ ਪ੍ਰਧਾਨ ਮੰਤਰੀ ਨੇ ਆਖੀ ਵੱਡੀ ਗੱਲ

On Punjab

ਕੈਨੇਡਾ ‘ਚ ਵੱਸਦੇ ਪੰਜਾਬੀ ਸ਼ਾਇਰ ‘ਪ੍ਰੀਤ ਮਨਪ੍ਰੀਤ’ ਦੇ ਸਨਮਾਨ ‘ਚ ਨਿਰੰਤਰ ਯਤਨਸ਼ੀਲ ਸੰਸਥਾ ਕਲਾਪੀਠ ਨੇ ਕਰਵਾਇਆ ਸਾਹਿਤਕ ਸਮਾਗਮ.!!

Pritpal Kaur