ਸਿੰਗਾਪੁਰ: ਚੀਨ ਦੇ ਰੱਖਿਆ ਮੰਤਰੀ ਵੇਈ ਫੇਂਗੇ ਨੇ ਐਤਵਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਅਮਰੀਕਾ ਨਾਲ ਜੰਗ ਹੋਈ ਤਾਂ ਇਹ ਦੁਨੀਆ ਲਈ ਭਿਆਨਕ ਹੋਏਗਾ। ਇਸ ਲਈ ਬਿਹਤਰ ਹੋਏਗਾ ਕਿ ਉਹ (ਅਮਰੀਕਾ) ਤਾਈਵਾਨ ਤੇ ਦੱਖਣ ਚੀਨ ਸਾਗਰ ਦੇ ਮੁੱਦੇ ‘ਤੇ ਦਖ਼ਲ-ਅੰਦਾਜ਼ੀ ਨਾ ਕਰੇ। ਵੇਈ ਨੇ ਇਹ ਗੱਲ ਸਿੰਗਾਪੁਰ ਵਿੱਚ ਰੱਖਿਆ ਮੁੱਦੇ ‘ਤੇ ਕਰਾਏ ਸ਼ਾਂਗਰੀ-ਲਾ ਡਾਇਲਾਗ ਵਿੱਚ ਕਹੀ।
ਦੱਸ ਦੇਈਏ ਹਾਲ ਹੀ ਵਿੱਚ ਡੋਨਲਡ ਟਰੰਪ ਪ੍ਰਸਾਸਨ ਨੇ ਸਵੈਸ਼ਾਸਿਤ ਤੇ ਲੋਕਤੰਤਰਿਕ ਵਿਵਸਥਾ ਵਾਲੇ ਤਾਈਵਾਨ ਨੂੰ ਸਮਰਥਨ ਦੇਣਾ ਸ਼ੁਰੂ ਕੀਤਾ ਸੀ। ਇਸ ਦੇ ਨਾਲ ਹੀ ਅਮਰੀਕਾ ਨੇ ਤਾਈਵਾਨ ਸਟ੍ਰੈਟ ਵਿੱਚ ਵੀ ਆਪਣੇ ਜਹਾਜ਼ ਭੇਜੇ ਸੀ। ਕਈ ਦੇਸ਼ਾਂ ਵਾਂਗ ਅਮਰੀਕਾ ਦੇ ਵੀ ਤਾਈਵਾਨ ਨਾਲ ਕੋਈ ਰਸਮੀ ਰਿਸ਼ਤਾ ਨਹੀਂ ਹੈ, ਪਰ ਇਹ ਨਾ ਸਿਰਫ ਤਾਈਵਾਨ ਦਾ ਮਜਬੂਤੀ ਨਾਲ ਸਮਰਥਨ ਕਰਦਾ ਹੈ ਸਗੋਂ ਇਹ ਉਨ੍ਹਾਂ ਦੇ ਹਥਿਆਰਾਂ ਦਾ ਮੁੱਖ ਸਰੋਤ ਵੀ ਹੈ। ਸ਼ਨੀਵਾਰ ਨੂੰ ਅਮਰੀਕੀ ਰੱਖਿਆ ਮੰਤਰੀ ਪੈਟ੍ਰਿਕ ਸ਼ੈਨਹੁਨ ਨੇ ਸ਼ਾਂਗਰੀ-ਲਾ ਵਿੱਚ ਇਹ ਗੱਲ ਕਹੀ ਕਿ ਉਹ ਲੰਮੇ ਸਮੇਂ ਤੋਂ ਏਸ਼ੀਆ ਵਿੱਚ ਚੀਨ ਦੇ ਵਿਵਾਰ ਨੂੰ ਲੁਕ ਕੇ ਨਹੀਂ ਵੇਖਦੇ ਰਹਿਣਗੇ।
ਵੇਈ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਜੇ ਕਿਸੇ ਨੇ ਤਾਈਵਾਨ ਤੇ ਚੀਨ ਦੇ ਸਬੰਧਾਂ ਵਿੱਚ ਦਖ਼ਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਹ ਅੰਤ ਕਰ ਲੜਨਗੇ। ਤਾਈਵਾਨ ਸਾਡੇ ਲਈ ਇੱਕ ਪਵਿੱਤਰ ਖੇਤਰ ਵਰਗਾ ਹੈ। ਏਸ਼ੀਆ ਵਿੱਚ ਚੀਨ ਦੇ ਆਪਰੇਸ਼ਨ ਦਾ ਮਕਸਦ ਖ਼ੁਦ ਦੀ ਸੁਰੱਖਿਆ ਕਾਇਮ ਕਰਨਾ ਹੈ। ਅਸੀਂ ਕਿਸੇ ‘ਤੇ ਹਮਲਾ ਨਹੀਂ ਕਰਾਂਗੇ ਪਰ ਆਪਣੇ ਹਿੱਤਾਂ ਦੀ ਰੱਖਿਆ ਲਈ ਹਮਲਾ ਕਰਨ ਤੋਂ ਪਿੱਛੇ ਨਹੀਂ ਹਟਾਂਗੇ। ਚੀਨ ਨੂੰ ਤੋੜਨ ਵਾਲੇ ਕਦਮ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਜੇ ਕੋਈ ਚੀਨ ਨੂੰ ਤਾਈਵਾਨ ਤੋਂ ਵੱਖਰਿਆਂ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਸਾਡੀ ਫੌਜ ਕੋਲ ਲੜਨ ਸਿਵਾਏ ਕੋਈ ਚਾਰਾ ਨਹੀਂ ਬਚੇਗਾ