29.44 F
New York, US
December 21, 2024
PreetNama
ਖਬਰਾਂ/News

ਹੁਣ ਜਲਿਆ ਵਾਲਾ ਬਾਗ ਨੂੰ ਵਪਾਰਕ ਸਥਾਨ ਵਜੋਂ ਵਿਕਸਿਕ ਕਰਨ ਦੀ ਕੋਸ਼ਿਸ

ਜਲਿਆ ਵਾਲੇ ਬਾਗ ਸ਼ਹੀਦਾਂ ਦੀ ਧਰਤੀ ਹੋਣ ਦੇ ਕਾਰਨ ਦੇਸ਼ ਦੇ ਇਤਿਹਾਸ ਵਿਚ ਇਸ ਦੀ ਖਾਸ ਮਹੱਤਤਾ ਹੈ। ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਲੋਕ ਇਥੇ ਸ਼ਹੀਦਾਂ ਨੂੰ ਨਤਮਸਤਿਕ ਹੋਣ ਲਈ ਆਉਂਦੇ ਹਨ ਅਤੇ ਇਥੇ ਆ ਕੇ ਆਪਣੇ ਬੱਚਿਆਂ ਨੂੰ ਆਜ਼ਾਦੀ ਦੀ ਲੜਾਈ ਦੌਰਾਨ ਭਾਰਤੀਆਂ ਉਪਰ ਅੰਗਰੇਜ ਸਰਕਾਰ ਦੁਆਰਾ ਢਾਹੇ ਗਏ ਅੰਨੇ ਤਸ਼ੱਦਦ ਅਤੇ ਉਸ ਦਾ ਬਦਲਾ ਲੈਣ ਵਾਲੇ ਸ਼੍ਰੋਮਣੀ ਸ਼ਹੀਦ ਊਧਮ ਸਿੰਘ ਬਾਰੇ ਜਾਣੂ ਕਰਵਾਉਂਦੇ ਹਨ। ਜਿਸ ਨਾਲ ਬੱਚਿਆਂ ਵਿਚ ਦੇਸ਼ ਭਗਤੀ ਦੀ ਭਾਵਨਾ ਪੈਦਾ ਹੁੰਦੀ ਹੈ। ਪਰ ਹੁਣ ਜਲਿਆ ਵਾਲਾ ਬਾਗ ਟਰੱਸਟ ਵਲੋਂ ਇਸ ਸਥਾਨ ਨੂੰ ਵਪਾਰਕ ਸਥਾਨ ਵਜੋਂ ਵਿਕਸਿਕ ਕਰਨ ਦੀਆਂ ਕੋਸ਼ਿਸਾਂ ਨੇ ਭਾਰਤੀ ਲੋਕਾਂ ਦੀਆਂ ਭਾਵਨਾਵਾਂ ਨੂੰ ਵਲੂਧਰ ਕੇ ਰੱਖ ਦਿੱਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੰਤਰਰਾਸ਼ਟਰੀ ਸਰਵ ਕੰਬੋਜ਼ ਸਮਾਜ ਦੇ ਇੰਪਲਾਈਜ ਵਿੰਗ ਦੇ ਰਾਸ਼ਟਰੀ ਪ੍ਰਧਾਨ ਹਰਜਿੰਦਰ ਹਾਂਡਾ ਅਤੇ ਪੰਜਾਬ ਪ੍ਰਧਾਨ ਸੁਭਾਸ਼ ਥਿੰਦ, ਰਾਸ਼ਟਰੀ ਜਨਰਲ ਸਕੱਤਲਰ ਬਲਰਾਜ ਥਿੰਦ ਅਤੇ ਸੁਬਾਈ ਜਨਰਲ ਸਕੱਤਲਰ ਆਸ਼ੂਤੋਸ਼ ਕੰਬੋਜ਼ ਨੇ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਪਿਛਲੇ ਲੰਮੇ ਸਮੇਂ ਤੋਂ ਸਰਕਾਰਾਂ ਤੋਂ ਮੰਗ ਕਰਦੇ ਆ ਰਹੇ ਸਨ ਕਿ ਜਲਿਆ ਵਾਲੇ ਬਾਗ ਵਿਚ ਸ਼ਹੀਦ ਊਧਮ ਸਿੰਘ ਦਾ ਇਕ ਆਦਮ ਕੱਦ ਬੁੱਤ ਲਗਾਇਆ ਜਾਵੇ, ਜਦੋਂ ਸਮੇਂ ਦੀਆਂ ਸਰਕਾਰਾਂ ਨੇ ਇਸ ਵੱਲ ਧਿਆਨ ਨਾ ਦਿੱਤਾ ਤਾਂ ਸ਼ਹੀਦ ਊਧਮ ਸਿੰਘ ਨਾਲ ਸਬੰਧਤ ਕੰਬੋਜ਼ ਭਾਈਚਾਰੇ ਦੇ ਲੋਕਾਂ ਨੇ ਅੰਤਰਰਾਸ਼ਟਰੀ ਸਰਵ ਕੰਬੋਜ਼ ਸਮਾਜ ਦੀ ਅਗਵਾਈ ਹੇਠ ਆਪਣੇ ਵੱਲੋਂ ਪੈਸੇ ਇਕੱਠੇ ਕਰਕੇ ਇਸ ਸਥਾਨ ਤੇ ਸ਼ਹੀਦ ਊਧਮ ਸਿੰਘ ਦਾ ਇਕ ਆਦਮ ਕਦ ਬੁੱਤ ਲਗਾ ਦਿੱਤਾ, ਜਿਸ ਦਾ ਉਦਘਾਟਨ ਦੇਸ਼ ਦੇ ਗ੍ਰਹਿ ਮੰਤਰੀ ਦੇ ਵਲੋਂ ਕੀਤਾ ਗਿਆ। ਆਗੂਆਂ ਨੇ ਦੱਸਿਆ ਕਿ ਹੁਣ ਜਲਿਆ ਵਾਲਾ ਬਾਗ ਟਰੱਸਟ ਦੇ ਆਗੂਆਂ ਵਲੋਂ ਇਸ ਸਥਾਨ ਨੂੰ ਕਮਾਈ ਦਾ ਸਾਧਨ ਬਣਾਉਂਦੇ ਹੋਏ ਇਸ ਸਥਾਨ ਵਿਚ ਸ਼ਹੀਦ ਊਧਮ ਸਿੰਘ ਦੇ ਆਦਮ ਕੱਦ ਬੁੱਤ ਦੇ ਬਿਲਕੁਲ ਸਾਹਮਣੇ ਕਮਰਿਆ ਦੀ ਉਸਾਰੀ ਕਰਕੇ ਟਿਕਟ ਕਾਉਟਰ ਖੋਲਿਆ ਜਾ ਰਿਹਾ ਹੈ। ਇਸ ਨਾਲ ਜਿਥੇ ਸ਼ਹੀਦ ਊਧਮ ਸਿੰਘ ਜੀ ਦਾ ਬੁੱਕ ਲੁਕ ਜਾਵੇਗਾ, ਉਥੇ ਹੀ ਜਲਿਆ ਵਾਲੇ ਬਾਗ ਵਿਚ ਨਤਮਸਤਿਕ ਹੋਣ ਲਈ ਆਉਣ ਵਾਲੇ ਹਰ ਇਨਸਾਨ ਨੂੰ ਪੈਸੇ ਖਰਚਣੇ ਪੈਣਗੇ। ਹਰਜਿੰਦਰ ਹਾਂਡਾ ਅਤੇ ਹੋਰ ਆਗੂਆਂ ਨੇ ਕਿਹਾ ਕਿ ਜਲਿਆ ਵਾਲਾ ਬਾਗ ਵਿਚ ਸ਼ਹੀਦ ਊਧਮ ਸਿੰਘ ਦਾ ਬੁੱਤ ਦੇ ਸਾਹਮਣੇ ਟਰੱਸਟ ਦੇ ਵਲੋਂ ਟਿਕਟ ਕਾਊਟਰ ਖੋਲਣਾ ਸ਼ਹੀਦਾਂ ਦਾ ਅਪਮਾਨ ਹੈ। ਉਕਤ ਆਗੂਆਂ ਨੇ ਕਿਹਾ ਕਿ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਲਿਆ ਵਾਲਾ ਬਾਗ ਟਰੱਸਟ ਦੇ ਚੇਅਰਮੈਨ ਵੀ ਖੁਦ ਮੌਜ਼ੂਦਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ, ਪਰ ਉਹ ਵੀ ਇਸ ਮਸਲੇ ਵੱਲ ਧਿਆਨ ਨਹੀਂ ਦੇ ਰਹੇ। ਆਗੂਆਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਤੁਰੰਤ ਦਖਲ ਦੇ ਕੇ ਇਸ ਟਿਕਟ ਖਿੜਕੀ ਨੂੰ ਇਥੋਂ ਹਟਾਇਆ ਜਾਵੇ।

 

Related posts

ਹਸਪਤਾਲ ’ਚ ਦਾਖ਼ਲ ਨਵਜੰਮੇ ਬੱਚੇ ਨੂੰ ਬਚਾਉਣ ਲਈ ਅੱਗੇ ਆਈਆਂ 15 ਮਾਵਾਂ, ਸਰਜਰੀ ਤੋਂ ਬਾਅਦ ਬੱਚੇ ਨੂੰ ਪ੍ਰਤੀ ਦਿਨ 360 ਮਿਲੀਲੀਟਰ ਮਾਂ ਦੇ ਦੁੱਧ ਦੀ ਲੋੜ

On Punjab

ਸ਼ੰਭੂ ਬਾਰਡਰ: ਸੁਪਰੀਮ ਕੋਰਟ ਵੱਲੋਂ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਮਸਲੇ ਦੋਸਤਾਨਾ ਢੰਗ ਨਾਲ ਹੱਲ ਕਰਨ ਲਈ ਕਮੇਟੀ ਗਠਿਤ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਜਸਟਿਸ ਨਵਾਬ ਸਿੰਘ ਕਰਨਗੇ ਕਮੇਟੀ ਦੀ ਪ੍ਰਧਾਨਗੀ; ਸਿਖ਼ਰਲੀ ਅਦਾਲਤ ਨੇ ਕਮੇਟੀ ਨੂੰ ਇਕ ਹਫ਼ਤੇ ਦੇ ਅੰਦਰ ਪਹਿਲੀ ਮੀਟਿੰਗ ਕਰਨ ਲਈ ਕਿਹਾ

On Punjab

Geomagnetic Storm : ਸੂਰਜ ਤੋਂ ਨਿਕਲੀ ਆਫ਼ਤ ! ਅੱਜ ਧਰਤੀ ਨਾਲ ਟਕਰਾਏਗਾ ਜਿਓਮੈਗਨੈਟਿਕ ਤੂਫ਼ਾਨ, GPS ਵੀ ਹੋ ਸਕਦੈ ਪ੍ਰਭਾਵਿਤ

On Punjab