57.96 F
New York, US
April 24, 2025
PreetNama
ਖਾਸ-ਖਬਰਾਂ/Important News

ਹੁਣ ਜਾਰੀ ਹੋਣਗੇ ਚਿੱਪ ਵਾਲੇ ਪਾਸਪੋਰਟ, ਡਾਕਖਾਨਿਆਂ ਤੋਂ ਵੀ ਮਿਲਣਗੇ

ਨਵੀਂ ਦਿੱਲੀ: ਸਰਕਾਰ ਛੇਤੀ ਹੀ ਚਿੱਪ ਵਾਲੇ ਈ-ਪਾਸਪੋਰਟ ਜਾਰੀ ਕਰਨ ਲੱਗੇਗੀ। ਇਸ ਦੀ ਜਾਣਕਾਰੀ ਵਿਦੇਸ਼ ਮੰਤਰੀ ਡਾ. ਸੁਬਰਾਮਣੀਅਮ ਜੈਸ਼ੰਕਰ ਨੇ ਸੋਮਵਾਰ ਨੂੰ ਦੱਸਿਆ ਕਿ ਡਾਕ ਵਿਭਾਗ ਦੇ ਸਹਿਯੋਗ ਨਾਲ ਦੇਸ਼ ਭਰ ਦੇ 413 ਡਾਕਖਾਨਿਆਂ ਵਿੱਚ ਪਾਸਪੋਰਟ ਸੇਵਾ ਕੇਂਦਰ ਖੋਲ੍ਹੇ ਜਾ ਚੁੱਕੇ ਹਨ। ਸੂਤਰਾਂ ਦੀ ਮੰਨੀਏ ਤਾਂ ਈ-ਪਾਸਪੋਰਟ ਵੀ ਇਸੇ ਸਾਲ ਜਾਰੀ ਹੋਣ ਲੱਗਣਗੇ ਤੇ ਪੁਰਾਣੇ ਦੀ ਮਿਆਦ ਪੂਰੀ ਹੋਣ ‘ਤੇ ਇਹ ਨਵੇਂ ਈ-ਪਾਸਪੋਰਟ ਜਾਰੀ ਕੀਤੇ ਜਾਣਗੇ।ਡਾ. ਜੈਸ਼ੰਕਰ ਨੇ ਦਿੱਲੀ ਦੇ ਜਵਾਹਰਲਾਲ ਨਹਿਰੂ ਭਵਨ ਵਿੱਚ ਪਾਸਪੋਰਟ ਸੇਵਾ ਦਿਵਸ ਤੇ ਪਾਸਪੋਰਟ ਅਧਿਕਾਰੀਆਂ ਦੇ ਸੰਮੇਲਨ ਦੇ ਉਦਘਾਟਨ ਦੌਰਾਨ ਦੱਸਿਆ ਕਿ ਉਹ ਸੁਸ਼ਮਾ ਸਵਰਾਜ ਵੱਲੋਂ ਪਾਸਪੋਰਟ ਸੇਵਾਵਾਂ ਵਿੱਚ ਲਿਆਂਦੀ ਸੁਧਾਰ ਕ੍ਰਾਂਤੀ ਨੂੰ ਜਾਰੀ ਰੱਖਿਆ ਜਾਵੇਗਾ।

ਜੈਸ਼ੰਕਰ ਨੇ ਦੱਸਿਆ ਕਿ ਹੁਣ ਤਕ ਦੇਸ਼ ਵਿੱਚ 413 ਡਾਕ ਘਰਾਂ ਵਿੱਚ ਵੀ ਪਾਸਪੋਰਟ ਸੇਵਾ ਕੇਂਦਰ ਖੋਲ੍ਹੇ ਜਾ ਚੁੱਕੇ ਹਨ ਤੇ 93 ਪਾਸਪੋਰਟ ਦਫ਼ਤਰਾਂ ਨੂੰ ਮਿਲਾ ਕੇ 505 ਪਾਸਪੋਰਟ ਸੇਵਾ ਕੇਂਦਰ ਦੇਸ਼ ਵਿੱਚ ਹਰ ਸਾਲ ਤਕਰੀਬਨ ਇੱਕ ਕਰੋੜ ਪਾਸਪੋਰਟ ਜਾਰੀ ਕਰ ਰਹੇ ਹਨ।ਵਿਦੇਸ਼ ਮੰਤਰੀ ਨੇ ਦੱਸਿਆ ਕਿ ਅਮਰੀਕਾ ਤੇ ਚੀਨ ਮਗਰੋਂ ਪੂਰੀ ਦੁਨੀਆ ਵਿੱਚ ਪਾਸਪੋਰਟ ਜਾਰੀ ਕਰਨ ਦੇ ਮਾਮਲੇ ਵਿੱਚ ਭਾਰਤ ਤੀਜੇ ਸਥਾਨ ‘ਤੇ ਹੈ। ਦੇਸ਼ ਵਿੱਚ ਇਸ ਸਮੇਂ ਸਿਰਫ ਸਾਢੇ ਅੱਠ ਕਰੋੜ ਨਾਗਰਿਕਾਂ ਕੋਲ ਪਾਸਪੋਰਟ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਦਾ ਹਰ ਲੋਕ ਸਭਾ ਖੇਤਰ ਵਿੱਚ ਤਕਰੀਬਨ ਇੱਕ ਪਾਸਪੋਰਟ ਕੇਂਦਰ ਖੋਲ੍ਹਣ ਦਾ ਟੀਚਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਲਦ ਹੀ ਇਲੈਕਟ੍ਰੌਨਿਕ ਚਿਪ ਲੱਗੇ ਹੋਏ ਪਾਸਪੋਰਟ ਜਾਰੀ ਕੀਤੇ ਜਾਣਗੇ।

Related posts

ਦਿਲਜੀਤ ਦੀ ‘ਸਰਦਾਰਜੀ 3’ ਅਗਲੇ ਸਾਲ 27 ਜੂਨ ਨੂੰ ਹੋਵੇਗੀ ਰਿਲੀਜ਼

On Punjab

ਮਸ਼ਹੂਰ ਮੰਦਰ ਦੇ ਨਾਂ ’ਤੇ ਪਿਆ ਨਿਊਯਾਰਕ ਦੀ ਸਡ਼ਕ ਦਾ ਨਾਂ ‘ਗਣੇਸ਼ ਟੈਂਪਲ ਸਟਰੀਟ’

On Punjab

Canada : ਕੈਨੇਡਾ ‘ਚ ਦਾਖਲ ਹੋਣ ਵਾਲਿਆਂ ਲਈ ਹੁਣ ਟੀਕਾਕਰਨ ਨਹੀਂ ਹੋਵੇਗਾ ਲਾਜ਼ਮੀ! ਟਰੂਡੋ ਸਰਕਾਰ ਜਲਦ ਲਿਆ ਸਕਦੀ ਹੈ ਕੋਈ ਫੈਸਲਾ

On Punjab