PreetNama
ਸਮਾਜ/Social

ਹੁਣ ਟ੍ਰੇਨਾਂ ’ਚ ਵੀ ਲੱਗਣਗੇ ATM

ਨਵੀਂ ਦਿੱਲੀ: ਤੇਜਸ ਐਕਸਪ੍ਰੈੱਸ ਪਹਿਲੀ ਕਾਰਪੋਰੇਟ ਟ੍ਰੇਨ ਹੈ, ਜਿਸ ਦੇ ਯਾਤਰੀਆਂ ਨੂੰ ਜਲਦ ਹੀ ਚਲਦੀ ਟ੍ਰੇਨ ਵਿੱਚ ਆਪਣੇ ਬੈਂਕ ਖਾਤਿਆਂ ਵਿੱਚੋਂ ਪੈਸੇ ਕਢਵਾਉਣ ਦੀ ਸਹੂਲਤ ਮਿਲੇਗੀ । ਇਸ ਮਾਮਲੇ ਵਿੱਚ IRCTC ਦੇ ਪ੍ਰਸਤਾਵ ‘ਤੇ ਇੱਕ ਬੈਂਕ ਨੇ ਇਸ ਟ੍ਰੇਨ ਵਿੱਚ ਏਟੀਐੱਮ ਲਗਾਉਣ ਦੀ ਪਹਿਲ ਕੀਤੀ ਹੈ । ਫਿਲਹਾਲ ਇਸ ਮਾਮਲੇ ਵਿੱਚ ਕੁਝ ਕਾਰਵਾਈਆਂ ਬਾਕੀ ਹਨ, ਜਿਨ੍ਹਾਂ ਦੇ ਮੁਕੰਮਲ ਹੋਣ ’ਤੇ ਏਟੀਐੱਮ ਲਗਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ ।ਦਰਅਸਲ, ਤੇਜਸ ਐਕਸਪ੍ਰੈੱਸ ਆਪਣੀਆਂ ਕਈ ਆਧੁਨਿਕ ਖ਼ੂਬੀਆਂ ਕਾਰਨ ਬਾਕੀ ਟ੍ਰੇਨਾਂ ਤੋਂ ਵੱਖ ਹੈ, ਪਰ ਇਸ ਵਿੱਚ ਏਟੀਐੱਮ ਸੇਵਾ ਸ਼ੁਰੂ ਹੋ ਜਾਣ ਨਾਲ ਇਹ ਦੇਸ਼ ਦੀ ਪਹਿਲੀ ਅਜਿਹੀ ਟ੍ਰੇਨ ਬਣ ਜਾਵੇਗੀ, ਜਿਸ ਦੇ ਯਾਤਰੀ ਚੱਲਦੀ ਟ੍ਰੇਨ ਦੌਰਾਨ ਵੀ ਪੈਸੇ ਕੱਢ ਸਕਣਗੇ । IRCTC ਦੇ ਪ੍ਰਸਤਾਵ ‘ਤੇ ਇੱਕ ਬੈਂਕ ਦੇ ਅਧਿਕਾਰੀਆਂ ਵੱਲੋਂ ਇਸ ਕੋਚ ਦਾ ਨਿਰੀਖਣ ਕਰ ਲਿਆ ਗਿਆ ਹੈ । ਜਿਸ ਵਿੱਚ ਉਮੀਦ ਜਤਾਈ ਜਾ ਰਹੀ ਹੈ ਕਿ ਪੂਰੀ ਟ੍ਰੇਨ ਵਿੱਚ ਦੋ ਏਟੀਐੱਮ ਲੱਗਣਗੇ ।ਦੱਸ ਦੇਈਏ ਕਿ ਤੇਜਸ ਐਕਸਪ੍ਰੈੱਸ ਵਿੱਚ ਲੱਗਣ ਵਾਲਾ ਏਟੀਐੱਮ ਜੀਪੀਐੱਸ ਆਧਾਰਿਤ ਹੋਵੇਗਾ । ਜਿਸ ਕਾਰਨ ਏਟੀਐੱਮ ਜ਼ਿਆਦਾਤਰ ਸਮਾਂ ਨੈੱਟਵਰਕ ਕਵਰੇਜ ਵਿੱਚ ਹੀ ਰਹੇਗਾ । ਜਿਸ ਕਾਰਨ ਯਾਤਰੀਆਂ ਤੋਂ ਕੋਈ ਵਾਧੂ ਰਾਸ਼ੀ ਨਹੀਂ ਵਸੂਲੀ ਜਾਵੇਗੀ । ਇਨ੍ਹਾਂ ਏਟੀਐੱਮਜ਼ ਦੀ ਰਾਖੀ ਲਈ ਇਸ ਟ੍ਰੇਨ ਵਿੱਚ ਗਾਰਡ ਵੀ ਤਾਇਨਾਤ ਕੀਤੇ ਜਾਣਗੇ । ਫਿਲਹਾਲ ਬੈਂਕ ਅਤੇ IRCTC ਵਿਚਾਲੇ ਕੁਝ ਕਾਰਵਾਈਆਂ ਹੋਣੀਆਂ ਬਾਕੀ ਹਨ । ਜਿਸ ਤੋਂ ਬਾਅਦ ਹੀ ਟ੍ਰੇਨ ਵਿੱਚ ਪਹਿਲੇ ਏਟੀਐੱਮ ਦਾ ਉਦਘਾਟਨ ਕਰ ਕੀਤਾ ਜਾਵੇਗਾ ।

Related posts

ਕਾਰੋਬਾਰ ਆਰਥਿਕ ਸਰਵੇਖਣ ਵਿੱਤ ਮੰਤਰੀ ਸੀਤਾਰਮਨ ਸੰਸਦ ਵਿਚ ਸ਼ੁੱਕਰਵਾਰ ਨੂੰ ਪੇਸ਼ ਕਰਨਗੇ ਆਰਥਿਕ ਸਰਵੇਖਣ

On Punjab

ਅਮਰੀਕਾ-ਚੀਨ ਵਿਵਾਦ ਸੁਲਝਾਉਣ ’ਚ ਭੂਮਿਕਾ ਨਿਭਾਉਣਾ ਚਾਹੁੰਦੇ ਹਨ ਇਮਰਾਨ

On Punjab

ਤੂੰ ਜੋ ਲੱਪ ਕੁ ਹੌਂਕੇ ਦੇ ਗਿਆ

Pritpal Kaur