ਫੇਸਬੁੱਕ ਵੀ ਆਪਣੇ ਪਲੇਟਫਾਰਮ ‘ਤੇ ਨਵੀਂਆਂ-ਨਵੀਂਆਂ ਚੀਜ਼ਾਂ ਲਾਂਚ ਕਰਦਾ ਰਹਿੰਦਾ ਹੈ। ਕੁਝ ਦਿਨ ਪਹਿਲਾਂ ਫੇਸਬੁੱਕ ਵੱਲੋਂ ਹੀ ਫੇਕ ਨਿਊਜ਼ ਨੂੰ ਲੈ ਕੇ ਕਦਮ ਚੁੱਕੇ ਗਏ ਸਨ, ਜਿਸ ਨਾਲ ਉਸਦੀ ਭਰੋਸੇਯੋਗਤਾ ਬਣੀ ਰਹੇ। ਦਰਅਸਲ, ਕੁਝ ਦਿਨ ਪਹਿਲਾਂ ਫੇਸਬੁੱਕ ‘ਤੇ ਹੀ ਜਲਵਾਯੂ ਪਰਿਵਰਤਨ ਸਬੰਧੀ ਗਲਤ ਜਾਣਕਾਰੀ ਪੋਸਟ ਕਰ ਦਿੱਤੀ ਗਈ ਸੀ, ਉਸਤੋਂ ਬਾਅਦ ਫੇਸਬੁੱਕ ‘ਤੇ ਫਿਰ ਸਵਾਲ ਉੱਠਣ ਲੱਗੇ ਸਨ।
ਇਸੀ ਕੜੀ ‘ਚ ਹੁਣ ਜਲਵਾਯੂ ਪਰਿਵਰਤਨ ਨਾਲ ਸਬੰਧਿਤ ਸਹੀ ਜਾਣਕਾਰੀ ਆਪਣੇ ਯੂਜ਼ਰਜ਼ ਤਕ ਪਹੁੰਚਾਉਣ ਲਈ ਜਲਵਾਯੂ ਵਿਗਿਆਨ ‘ਤੇ ਇਕ ਸੂਚਨਾ ਕੇਂਦਰ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਕੇਂਦਰ ਨੂੰ ਸਭ ਤੋਂ ਪਹਿਲਾਂ ਅਮਰੀਕਾ, ਫ੍ਰਾਂਸ, ਜਰਮਨੀ ਅਤੇ ਬ੍ਰਿਟੇਨ ‘ਚ ਸ਼ੁਰੂ ਕੀਤਾ ਜਾਵੇਗਾ, ਉਸਤੋਂ ਬਾਅਦ ਦੂਸਰੇ ਦੇਸ਼ਾਂ ਦੇ ਯੂਜ਼ਰ ਇਥੋਂ ਜਾਣਕਾਰੀ ਹਾਸਿਲ ਕਰ ਸਕਣਗੇ। ਇਹ ਕੇਂਦਰ ਉਥੋਂ ਬਾਅਦ ‘ਚ ਖੋਲ੍ਹੇ ਜਾਣਗੇਕੰਪਨੀ ਨੇ ਕਿਹਾ ਕਿ ਇਹ ਪ੍ਰੋਜੈਕਟ ਉਸਦੇ ਕੋਵਿਡ-19 ਸੂਚਨਾ ਕੇਂਦਰ ‘ਤੇ ਆਧਾਰਿਤ ਹੈ। ਕੰਪਨੀ ਨੇ ਪਿਛਲੇ ਮਹੀਨੇ ਅਜਿਹੀ ਹੀ ਇਕ ਸੇਵਾ ਨਵੰਬਰ ‘ਚ ਅਮਰੀਕਾ ‘ਚ ਹੋਣ ਵਾਲੀਆਂ ਚੋਣਾਂ ਦੀਆਂ ਤਿਆਰੀਆਂ ਵਿਚਕਾਰ ਮਤਦਾਨ ਦੇ ਵਿਸ਼ੇ ‘ਤੇ ਵੀ ਸ਼ੁਰੂ ਕੀਤੀ ਸੀ। ਫੇਸਬੁੱਕ ਵੱਲੋਂ ਇਸ ਬਾਰੇ ਇਕ ਸੰਦੇਸ਼ ਜਾਰੀ ਕੀਤਾ ਗਿਆ, ਜਿਸ ‘ਚ ਕਿਹਾ ਗਿਆ ਹੈ ਕਿ ਜਲਵਾਯੂ ਵਿਗਿਆਨ ਜਾਣਕਾਰੀ ਕੇਂਦਰ ਫੇਸਬੁੱਕ ‘ਤੇ ਇਕ ਸਮਰਪਿਤ ਸਥਾਨ ਹੈ।
ਫੇਸਬੁੱਕ ਦੇ ਗਲੋਬਲ ਪਾਲਿਸੀ ਦੇ ਪ੍ਰਮੁੱਖ ਨਿਕ ਕਲੇਗ ਨੇ ਕਿਹਾ ਕਿ ਕੰਪਨੀ ਜਲਵਾਯੂ ਪਰਿਵਰਤਨ ਦੇ ਬਾਰੇ ‘ਚ ਰਾਜ ਨੇਤਾਵਾਂ ਦੁਆਰਾ ਕੀਤੇ ਗਏ ਦਾਅਵਿਆਂ ਨੂੰ ਵੀ ਪ੍ਰਕਾਸ਼ਿਤ ਕਰੇਗੀ, ਨਾਲ ਹੀ ਉਨ੍ਹਾਂ ਦੇ ਇਸ ਦਿਸ਼ਾ ‘ਚ ਕੀਤੇ ਗਏ ਕੰਮਾਂ ਨੂੰ ਵੀ ਪੋਸਟ ਕਰੇਗੀ, ਜਿਸ ਨਾਲ ਸੱਚਾਈ ਦਾ ਪਤਾ ਚੱਲ ਸਕੇਗਾ। ਕਲੇਗ ਨੇ ਕਿਹਾ ਕਿ ਕਿਸੇ ਵੀ ਸੋਸ਼ਲ ਮੀਡੀਆ ਕੰਪਨੀ ਨੇ ਕਦੇ ਵੀ ਇਹ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਇਸਦਾ ਸਿੱਧਾ ਕਾਰਨ ਇਹ ਹੈ ਕਿ ਸਿਆਸੀ ਭਾਸ਼ਣਾਂ ‘ਚ ਹਮੇਸ਼ਾ ਅਤਿਕਥਨੀ ਹੁੰਦੀ ਹੈ